ਹਰ ਸਾਹ ਤੇ ਸੀਨੇ ਤੋਂ ਬਾਹਰ ਧੜਕਦਾ ਹੈ ਇਸ ਬੱਚੀ ਦਾ ਦਿਲ, ਡਾਕਟਰ ਵੀ ਹੈਰਾਨ
ਦਿਲ ਦੀ ਧੜਕਣ ਨੂੰ ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ, ਜਦਕਿ ਦਿਲ ਸਰੀਰ ਦੇ ਅੰਦਰ ਧੜਕਦਾ ਹੈ ਪਰ ਇੱਕ ਬੱਚੀ ਅਜਿਹੀ ਹੈ ਜਿਸ ਦਾ ਦਿਲ ਸਰੀਰ ਤੋਂ ਬਾਹਰ ਧੜਕਦਾ ਦਿਖਾਈ ਦਿੰਦਾ ਹੈ।ਅਮਰੀਕਾ ਦੀ ਰਹਿਣ ਵਾਲੀ ਗੋਨਚਾਰੋਵਾ ਦਾ ਦਿਲ ਉਸਦੇ ਸਰੀਰ ਤੋਂ ਬਾਹਰ ਧੜਕਦਾ ਹੈ।ਦਿਲ ਇਕ ਪਤਲੀ ਜਿਹੀ ਚਮੜੀ ਨਾਲ ਟੱਕਣ ਹੋਣ ਕਰਕੇ ਉਸ ਨੂੰ ਮੂਲਾਇਮ ਕੱਪੜੇ ਪਾਉਣੇ ਪੈਂਦੇ ਹਨ।ਨਾ ਤਾਂ ਉਹ ਭੱਜ ਸਕਦੀ ਹੈ ਤੇ ਨਾ ਹੀ ਆਮ ਬੱਚਿਆਂ ਵਾਂਗ ਭੱਜ-ਦੌੜ ਕਰ ਸਕਦੀ ਹੈ,ਕਿਉਂਿਕ ਅਜਿਹਾ ਕਰਨ ਨਾਲ ਉਸ ਦੇ ਦਿਲ ਤੇ ਜ਼ੋਰ ਪੈਂਦਾ ਹੈ।
BREAKING-ਕਿਸਾਨਾਂ ਲਈ ਮਾੜੀ ਖ਼ਬਰ,ਟਿਕਰੀ ਬਾਰਡਰ ‘ਤੇ ਵਾਪਰਿਆ ਭਾਣਾ
ਗੋਨਚਾਰੋਵਾ ਨੂੰ ਆਪਣੀ ਅਜਿਹੀ ਸਥਿਤੀ ‘ਚ ਹੋਣ ਤੇ ਕੋਈ ਅਫਸੋਸ ਨਹੀਂ ਹੁੰਦਾ ਪਰ ਉਸਦਾ ਦਿਲ ਸਰੀਰ ਤੋਂ ਬਹੁਤ ਬਾਹਰ ਵੱਲ ਨੂੰ ਆ ਗਿਆ ਹੈ।ਇਸ ਤੋਂ ਇਲਾਵਾ ਉਸ ਦੇ ਦਿਲ ਵਿੱਚ ਛੇਦ ਵੀ ਹੈ।ਗੋਨਚਾਰੋਵਾ ਨੂੰ ਆਪਣੀ ਅਜਿਹੀ ਹਾਲਾਤ ਕਰਕੇ ਬਹੁਤਾ ਸਮਾਂ ਹਸਪਤਾਲ ਵਿੱਚ ਕੱਢਣਾ ਪੈਦਾ ਹੈ।ਡਾਕਟਰਾ ਦਾ ਕਹਿਣਾ ਹੈ ਕਿ ਬਲੱਡ ਪ੍ਰੈਸ਼ਰ ਜ਼ਿਆਦਾ ਹੋਣ ਕਰਕੇ ਆਪ੍ਰੇਸ਼ਨ ਨਹੀ ਕੀਤਾ ਜਾ ਸਕਦਾ।ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੇਸ ਉਹਨਾ ਨੇ ਆਪਣੀ ਜ਼ਿੰਦਗੀ ‘ਚ ਬਹੁਤ ਘੱਟ ਦੇਖੇ ਹਨ।
ਲਓ ਲੋਹੜੀ ’ਤੇ ਕਿਸਾਨਾਂ ਦਾ ਵੱਡਾ ਧਮਾਕਾ,ਹੋਣਗੇ ਦਿੱਲੀ ਪੁਲਿਸ ਨਾਲ ਸਿੱਧੇ ਟਾਕਰੇ
ਆਮ ਬੱਚਿਆ ਦੀ ਤਰ੍ਹਾਂ ਗੋਨਚਾਰੋਵਾ ਨੂੰ ਡਾਂਸ ਕਰਨਾ,ਖੇਡਣਾ ਕੁੰਦਣਾ,ਸਕੂਲ ਜਾਣਾ ਬਹੁਤ ਪੰਸਦ ਹੈ।ਉਹ ਆਪਣੇ ਦਿਲ ਦਾ ਖਾਸ ਖਿਆਲ ਰੱਖਦੀ ਹੈ।ਜਦੋਂ ਉਸ ਦੀ ਮਾਂ ਨੇ ਉਸਨੂੰ ਜਨਮ ਦਿੱਤਾ ਤਾਂ ਡਾਕਟਰ ਵੀ ਹੈਰਾਨ ਹੋ ਗਏ।ਉਹਨਾਂ ਨੂੰ ਇਹ ਉਮੀਦ ਨਹੀ ਸੀ ਕਿ ਉਹ ਜਿਉਦੀਂ ਬੱਚ ਜਾਵੇਗੀ।ਪਹਿਲਾ ਤਾਂ ਉਸ ਦੀ ਮਾਂ ਦੇਖ ਕੇ ਡਰ ਗਈ ਪਰ ਫੇਰ ਉਸ ਨੂੰ ਯਕੀਨ ਹੋ ਗਿਆ ਕਿ ਉਹ ਬੱਚ ਜਾਵੇਗੀ।ਇਸ ਤੋਂ ਬਾਅਦ ਉਹ ਆਪਣੀ ਕੁੜੀ ਨੂੰ ਲੈ ਕੇ ਅਮਰੀਕਾ ਦੇ ਡਾਕਟਰਾ ਨਾਲ ਮਿਲੀ।ਗੋਨਚਾਰੋਵਾ ਸ਼ੋਸ਼ਲ ਮੀਡੀਆ ਤੇ ਵੀ ਬਹੁਤ ਐਕਟਿਵ ਰਹਿੰਦੀ ਹੈ ਅਤੇ ਉਹ ਆਪਣੀ ਮਾਂ ਦੀਆ ਤਸਵੀਰਾ ਸ਼ੇਅਰ ਕਰਦੀ ਹੈ ਤੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਗੱਲਾ ਨੂੰ ਆਪਣੇ ਫਾਲੋਅਰ ਨਾਲ ਸ਼ੇਅਰ ਕਰਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.