Breaking NewsD5 specialInternationalNews

Donald Trump ਨੇ ਅਧਿਕਾਰੀਆਂ ਦੇ ਸਨਮਾਨ ‘ਚ ਝੰਡਾ ਝੁਕਾਉਣ ਦਾ ਦਿੱਤਾ ਆਦੇਸ਼

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਪੀਟਲ (ਸੰਸਦ ਭਵਨ) ‘ਚ ਹੋਈ ਹਿੰਸਾ ‘ਚ ਮਾਰੇ ਗਏ ਅਮਰੀਕੀ ਕੈਪੀਟਲ ਪੁਲਿਸ ਦੇ ਦੋ ਅਧਿਕਾਰੀਆਂ ਦੇ ਸਨਮਾਨ ‘ਚ ਝੰਡਾ ਅੱਧਾ ਝੁਕਾਉਣ ਦਾ ਆਦੇਸ਼ ਦਿੱਤਾ ਹੈ। ਟਰੰਪ ਨੇ ਐਤਵਾਰ ਨੂੰ ਘੋਸ਼ਣਾ ਕੀਤੀ ਕਿ White House ਅਤੇ ਸਾਰੀਆਂ ਸਮੂਹ ਇਮਾਰਤਾਂ ‘ਚ ਬੁੱਧਵਾਰ ਨੂੰ ਆਥਣ ਤੱਕ ਝੰਡੇ ਝੁਕੇ ਰਹਿਣਗੇ। ਘੋਸ਼ਣਾ ‘ਚ ਕੈਪੀਟਲ ‘ਚ ਹੋਏ ਦੰਗਿਆਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ।

BREAKING-ਸੁਪਰੀਮ ਕੋਰਟ ਦਾ ਕੇਂਦਰ ਨੂੰ ਵੱਡਾ ਝਟਕਾ,ਕਿਸਾਨਾਂ ਦੇ ਹੱਕ ‘ਚ ਲਿਆ ਵੱਡਾ ਫੈਸਲਾ

ਟਰੰਪ ਨੇ ਹਾਲਾਂਕਿ ਕੈਪੀਟਲ ਪੁਲਿਸ ਦੇ ਅਧਿਕਾਰੀ Brian D. Sicknick ਅਤੇ Howard Liebengood ਦਾ ਜ਼ਿਕਰ ਕੀਤਾ ਹੈ। Sicknick 2008 ‘ਚ ਅਮਰੀਕੀ ਕੈਪੀਟਲ ਪੁਲਿਸ ‘ਚ ਸ਼ਾਮਿਲ ਹੋਏ ਸਨ ਅਤੇ ਦੰਗਿਆਂ ‘ਚ ਜਖ਼ਮੀ ਹੋਣ ਤੋਂ ਬਾਅਦ ਵੀਰਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਉਹ ਆਖਰੀ ਸਮੇਂ ਤੱਕ ਸੇਵਾ ਕਰਦੇ ਰਹੇ। ਉਥੇ ਹੀ ਐਤਵਾਰ ਨੂੰ Liebengood ਦੀ ਮੌਤ ਹੋ ਗਈ। ਉਸ ਦੀ ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ।

🔴LIVE| ਲਓ ਮੋਦੀ ਦਾ ਟੁੱਟਿਆ ਹੰਕਾਰ,ਬਣ ਗਈ ਗੱਲ,ਬਾਗੋ ਬਾਗ ਹੋਏ ਕਿਸਾਨ

ਇਸ ਕੇਸ ਬਾਰੇ ਜਾਣੂ ਦੋ ਲੋਕਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਅਧਿਕਾਰੀ ਨੇ ਖੁਦਕੁਸ਼ੀ ਕੀਤੀ ਸੀ। Sicknick ਦੀ ਮੌਤ ਤੋਂ ਬਾਅਦ ਹੀ ਪ੍ਰਤੀਨਿਧੀ ਸਦਨ ਦੀ ਸਪੀਕਰ Nancy Pelosi ਨੇ ਵੀ ਅਜਿਹਾ ਹੀ ਆਦੇਸ਼ ਦਿੱਤਾ ਸੀ। ਇਸ ਤੋਂ ਬਾਅਦ ਟਰੰਪ ਨੇ ਝੰਡਾ ਝੁਕਾਉਣ ਦੇ ਆਦੇਸ਼ ਦੇਣ ਦੀ ਮੰਗ ਕੀਤੀ ਸੀ। ਧਿਆਨ ਯੋਗ ਹੈ ਕਿ ਕੈਪੀਟਲ ਬਿਲਡਿੰਗ (ਯੂਐਸ ਸੰਸਦ ਭਵਨ) ‘ਚ ਟਰੰਪ ਦੇ ਸਮਰਥਕਾਂ ਨੇ ਹਮਲਾ ਕੀਤਾ ਸੀ ਅਤੇ ਹਿੰਸਾ ਕੀਤੀ ਸੀ, ਜਿਸ ‘ਚ ਕੈਪੀਟਲ ਪੁਲਿਸ ਦੇ ਇੱਕ ਅਧਿਕਾਰੀ ਅਤੇ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button