Breaking NewsD5 specialNewsPoliticsPunjabPunjab Officials

ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਕੋਵਿਡ ਯੋਧਿਆਂ ਅਤੇ ਪੁਲੀਸ ਜਵਾਨਾਂ ਦਾ ਮੁੱਖ ਮੰਤਰੀ ਵੱਲੋਂ ਕੀਤਾ ਸਨਮਾਨ

‘ਬਸੇਰਾ’ ਸਕੀਮ ਤਹਿਤ ਸੰਕੇਤਕ ਰੂਪ ’ਚ 6 ਝੁੱਗੀ-ਝੌਂਪੜੀ ਵਾਲਿਆਂ ਨੂੰ ਵੀ ਸੌਂਪੇ ਦਸਤਾਵੇਜ਼
ਪਟਿਆਲਾ:-72ਵੇਂ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਦੇ ਔਖੇ ਸਮੇਂ ਦੌਰਾਨ ਬਿਹਤਰੀਨ ਸੇਵਾਵਾਂ ਮੁਹੱਈਆ ਕਰਵਾਉਣ ਲਈ 24 ਡਾਕਟਰਾਂ/ਸਿਹਤ ਕਾਮਿਆਂ  ਨੂੰ ਸਨਮਾਨਿਤ ਕੀਤਾ। ਇਸੇ ਦੌਰਾਨ ਮੁੱਖ ਮੰਤਰੀ ਨੇ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਛੇ ਪੁਲੀਸ ਜਵਾਨਾਂ ਦਾ ਸਨਮਾਨ ਕਰਨ ਤੋਂ ਇਲਾਵਾ ਝੁੱਗੀ-ਝੌਂਪੜੀ ਵਾਲਿਆਂ ਲਈ ਸ਼ੁਰੂ ਕੀਤੀ ‘ਬਸੇਰਾ’ ਸਕੀਮ ਦੇ ਛੇ ਲਾਭਪਾਤਰੀਆਂ ਨੂੰ ਸੰਕੇਤਕ ਰੂਪ ਵਿੱਚ ਦਸਤਾਵੇਜ਼ ਸੌਂਪੇ।ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਦੇ ਚੁਣੌਤੀਪੂਰਨ ਸਮੇਂ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਲਈ 24 ਡਾਕਟਰਾਂ/ਸਿਹਤ ਕਾਮਿਆਂ ਨੂੰ ਕਰੋਨਾ ਯੋਧਿਆਂ ਵਜੋਂ ਸਨਮਾਨਿਤ ਕੀਤਾ। ਇਨਾਂ ਵਿੱਚ ਸਾਬਕਾ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਡਾ. ਆਰ.ਪੀ.ਐਸ. ਸਿਬੀਆ, ਡਾ. ਵਿਸ਼ਾਲ ਚੋਪੜਾ, ਡਾ. ਰੁਪਿੰਦਰ ਬਖਸ਼ੀ, ਡਾ. ਜਤਿੰਦਰ ਕਾਂਸਲ, ਡਾ. ਨਿਧੀ ਸ਼ਰਮਾ, ਡਾ. ਸੁਮਿਤ ਸਿੰਘ, ਡਾ. ਲਵਲੀਨ ਭਾਟੀਆ, ਡਾ. ਤਿ੍ਰਪਤ ਕੌਰ ਬਿੰਦਰਾ, ਡਾ. ਬਲਵਿੰਦਰ ਕੌਰ ਰੇਖੀ, ਡਾ. ਹਰਜੀਤ ਕੇ. ਸਿੰਘ ਚਾਵਲਾ, ਡਾ. ਅਮਨਦੀਪ ਸਿੰਘ ਬਖਸ਼ੀ, ਡਾ. ਸਚਿਨ ਕੌਸ਼ਲ, ਡਾ. ਸਵਾਤੀ ਕਪੂਰ, ਡਾ. ਸਿਮਰਜੀਤ ਸਿੰਘ, ਡਾ. ਰਾਜਵਿੰਦਰ ਸਿੰਘ, ਡਾ. ਕੋਮਲ ਪਰਮਾਰ, ਮੇਲ ਸਟਾਫ ਨਰਸ ਸਪਿੰਦਰ ਪਾਲ ਸਿੰਘ, ਆਈਸੋਲੇਸ਼ਨ ਵਾਰਡ ਦੇ ਇੰਚਾਰਜ ਗੁਰਕਿਰਨ, ਵਾਰਡ ਅਟੈਂਡੈਂਟ ਜੋਗੇਸ਼ਵਰ ਰਾਏ, ਸਟਾਫ ਨਰਸ ਸਰਬਜੀਤ ਕੌਰ, ਏ.ਐਨ.ਐਮ. ਅਨੀਤਾ, ਵਾਰਡ ਅਟੈਂਡੈਂਟ ਰਾਜਕੁਮਾਰ ਅਤੇ ਫਿਜ਼ੀਓਥਰੈਪਿਸਟ ਦੀਵਾਨ ਨਸਰੂਦੀਨ ਸ਼ਾਮਲ ਹਨ।
ਇਸੇ ਤਰਾਂ ਕੈਪਟਨ ਅਮਰਿੰਦਰ ਸਿੰਘ ਨੇ ਏ.ਆਈ.ਜੀ. ਹਰਕਮਲਪ੍ਰੀਤ ਸਿੰਘ ਖੱਖ, ਡੀ.ਐਸ.ਪੀਜ਼ ਗੁਰਜੀਤ ਸਿੰਘ, ਗੁਰਚਰਨ ਸਿੰਘ ਅਤੇ ਅਰੁਣ ਸ਼ਰਮਾ, ਇੰਸਪੈਕਟਰ ਇੰਦਰਜੀਤ ਸਿੰਘ, ਏ.ਐਸ.ਆਈਜ਼ ਪਵਨ ਕੁਮਾਰ ਅਤੇ ਕਸ਼ਮੀਰ ਸਿੰਘ ਨੂੰ ਚੀਫ ਮਨਿਸਟਰ ਮੈਡਲ ਫਾਰ ਆਊਟਸਟੈਂਡਿੰਗ ਡਿਵੋਸ਼ਨ-ਟੂ-ਡਿਊਟੀ (ਸਮਰਪਣ ਭਾਵਨਾ ਨਾਲ ਬਿਹਤਰੀਨ ਡਿਊਟੀ ਨਿਭਾਉਣ ਲਈ ਮੁੱਖ ਮੰਤਰੀ ਮੈਡਲ) ਨਾਲ ਸਨਮਾਨਿਤ ਕੀਤਾ।ਇਸੇ ਦੌਰਾਨ ਮੁੱਖ ਮੰਤਰੀ ਨੇ ‘ਬਸੇਰਾ’ ਸਕੀਮ ਦੇ ਪਹਿਲੇ ਪੜਾਅ ਵਿੱਚ ਪਟਿਆਲਾ ਤੋਂ ਝੁੱਗੀ-ਝੌਪੜੀ ਵਾਲੇ 335 ਵਿਅਕਤੀਆਂ ਨੂੰ ਮਾਲਕੀ ਹੱਕ ਦੇਣ ਲਈ ਸੰਕੇਤਕ ਰੂਪ ਵਿੱਚ ਛੇ ਲਾਭਪਾਤਰੀਆਂ ਨੂੰ ‘ਸੰਨਦ’ ਸੌਂਪੀ ਜਿਨਾਂ ਵਿੱਚ ਸੋਹਨ ਲਾਲ, ਜਹਾਨ ਸਿੰਘ, ਖਲੀਲ ਅਹਿਮਦ, ਰਾਮ ਲਾਲ, ਨਿਤੇਸ਼ ਕੁਮਾਰ ਅਤੇ ਨਰਿੰਦਰ ਸ਼ਾਮਲ ਹਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button