Breaking NewsD5 specialIndiaNewsPunjab

ਵਿਵਾਦ ਹੋਣ ਤੋਂ ਬਾਅਦ ਝੁਕੀ ਫੇਸਬੁੱਕ, ਰੀ – ਸਟੋਰ ਕਰਨਾ ਪਿਆ ਕਿਸਾਨ ਏਕਤਾ ਮੋਰਚਾ ਦਾ ਫੇਸਬੁੱਕ ਪੇਜ

ਨਵੀਂ ਦਿੱਲੀ : ਫੇਸਬੁੱਕ ਨੇ ਕਿਸਾਨ ਏਕਤਾ ਮੋਰਚਾ ਨਾਂ ਤੋਂ ਚੱਲ ਰਹੇ ਫੇਸਬੁੱਕ ਪੇਜ ਨੂੰ ਹਟਾ ਦਿੱਤਾ ਸੀ ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਾਫ਼ੀ ਹੰਗਾਮਾ ਹੋਇਆ ਸੀ। ਲੋਕਾਂ ਨੇ ਫੇਸਬੁੱਕ ‘ਤੇ ਹੀ ਕਿਸਾਨ ਵਿਰੋਧੀ ਹੋਣ ਦਾ ਇਲਜ਼ਾਮ ਲਗਾ ਦਿੱਤਾ ਸੀ ਅਤੇ ਹੁਣ ਲੱਗਭਗ 24 ਘੰਟੇ ਤੋਂ ਬਾਅਦ ਫੇਸਬੁੱਕ ਨੇ ਕਿਸਾਨ ਏਕਤਾ ਮੋਰਚੇ ਦੇ ਫੇਸਬੁੱਕ ਪੇਜ ਨੂੰ ਰੀ-ਸਟੋਰ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਕਿਸਾਨ ਏਕਤਾ ਮੋਰਚਾ ਫੇਸਬੁੱਕ ਪੇਜ ਸਿਰਫ 5 ਦਿਨ ਪੁਰਾਣਾ ਹੀ ਹੈ ਅਤੇ ਇਨ੍ਹਾਂ ਦਿਨਾਂ ‘ਚ ਹੀ ਪੇਜ ਦੇ ਫਾਲੋਅਰਜ਼ ਦੀ ਗਿਣਤੀ 1,49,219 ਦੇ ਪਾਰ ਹੋ ਚੁੱਕੀ ਹੈ।

ਕਿਸਾਨ ਪਰਿਵਾਰ ਲਈ ਫਰਿਸ਼ਤਾ ਬਣਿਆ ਡਰਾਇਵਰ, ਔਖੇ ਵੇਲੇ ਫੜਿਆ ਪਰਿਵਾਰ ਦਾ ਹੱਥ,ਅਜਿਹੇ ਬੰਦਿਆਂ ਤੋਂ ਸਿੱਖਣਾ ਚਾਹੀਦੈ ਸਬਕ

ਫੇਸਬੁੱਕ ਦੇ ਸਮੂਹ ਇਨਫਾਰਮੇਸ਼ਨ ਟੈਕਨੋਲੋਜੀ ਸੈੱਲ ਦੇ ਮੁਖੀ ਬਲਜੀਤ ਸਿੰਘ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ, “ਕਿਸਾਨ ਏਕਤਾ ਮੋਰਚਾ ਪੇਜ ਨੂੰ ਨੀਤੀ ਦੀ ਉਲੰਘਣਾ ਕਾਰਨ ਹਟਾਇਆ ਗਿਆ ਸੀ।” ਐਤਵਾਰ ਸ਼ਾਮ ਨੂੰ ਇੱਕ ਪ੍ਰੈਸ ਕਾਨਫਰੰਸ ਚੱਲ ਰਹੀ ਸੀ, ਜੋ ਕਿ ਫੇਸਬੁੱਕ ਪੇਜ ‘ਤੇ ਲਾਈਵ ਕੀਤੀ ਜਾ ਰਹੀ ਸੀ ਪਰ ਪ੍ਰੈਸ ਕਾਨਫਰੰਸ ਖ਼ਤਮ ਹੋਣ ਤੋਂ ਬਾਅਦ ਕਿਸਾਨ ਮੋਰਚੇ ਦੀ ਆਈਟੀ ਟੀਮ ਨੇ ਪਾਇਆ ਕਿ ਉਨ੍ਹਾਂ ਦਾ ਫੇਸਬੁੱਕ ਪੇਜ ਇਨਐਕਟਿਵ (Inactive) ਹੋ ਗਿਆ ਹੈ। ਇਸ ਤੋਂ ਇਲਾਵਾ ਕਿਸਾਨ ਏਕਤਾ ਮੋਰਚਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇੰਸਟਾਗ੍ਰਾਮ ਅਕਾਊਂਟ ਵੀ ਹੁਣ ਨਹੀਂ ਖੁੱਲ ਰਿਹਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button