ਕੇਜਰੀਵਾਲ ਦਾ ਵੱਡਾ ਐਲਾਨ – 2022 ‘ਚ UP ਵਿਧਾਨ ਸਭਾ ਚੋਣਾਂ ਲੜੇਗੀ ‘ਆਪ’
ਨਵੀਂ ਦਿੱਲੀ : ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਹੈ ਕਿ 2022 ‘ਚ ਆਮ ਆਦਮੀ ਪਾਰਟੀ ਉੱਤਰ ਪ੍ਰਦੇਸ਼ ਚੋਣਾਂ ‘ਚ ਵਿਧਾਨ ਸਭਾ ਚੋਣਾਂ ਲੜੇਗੀ। ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ਦੇ ਦੌਰਾਨ ਉੱਤਰ ਪ੍ਰਦੇਸ਼ ‘ਚ ਕੋਰੋਨਾ ਸੰਕਟ ਅਤੇ ਹੋਰ ਮਸਲਿਆਂ ਨੂੰ ਲੈ ਕੇ ਸਵਾਲ ਚੁੱਕੇ ਹਨ। ਕੇਜਰੀਵਾਲ ਨੇ ਸਵਾਲ ਕੀਤਾ ਕਿ ਜੇਕਰ ਦਿੱਲੀ ‘ਚ ਸੁਵਿਧਾਵਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ ਤਾਂ ਯੂਪੀ ‘ਚ ਅਜਿਹਾ ਕਿਉਂ ਨਹੀਂ ਹੋ ਸਕਦਾ।
ਵੱਡੇ ਕਾਂਗਰਸੀ ਲੀਡਰ ਨੇ ਕੱਢੇ ਵੱਟ! ਸੁਣਕੇ ਆਏ ਕੇਂਦਰ ਸਰਕਾਰ ਨੂੰ ਪਸੀਨੇ !
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਯੂਪੀ ਨੇ ਹੁਣ ਤੱਕ ਗੰਦੀ ਰਾਜਨੀਤੀ ਦੇਖੀ ਹੈ, ਅਜਿਹੇ ‘ਚ ਹੁਣ ਉਸਨੂੰ ਨਵਾਂ ਮੌਕਾ ਮਿਲਣਾ ਚਾਹੀਦਾ ਹੈ। ਦੇਸ਼ ਦੇ ਸਭ ਤੋਂ ਵੱਡੇ ਰਾਜ ‘ਚ ਚੰਗੀਆਂ ਸੁਵਿਧਾਵਾਂ ਕਿਉਂ ਨਹੀਂ ਹੋ ਸਕਦੀਆਂ। ਕੇਜਰੀਵਾਲ ਨੇ ਪੁੱਛਿਆ ਕਿ ਯੂਪੀ ‘ਚ ਮੁਹੱਲਾ ਕਲੀਨਿਕ, ਮੁਫਤ ਬਿਜਲੀ, ਮੁਫਤ ਪਾਣੀ ਕਿਉਂ ਨਹੀਂ ਮਿਲ ਸਕਦਾ। ਇਸ ਦੇ ਨਾਲ ਅਰਵਿੰਦ ਕੇਜਰੀਵਾਲ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਦਿੱਲੀ ‘ਚ ਯੂਪੀ ਦੇ ਕਾਫ਼ੀ ਲੋਕ ਰਹਿੰਦੇ ਹਨ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਯੂਪੀ ‘ਚ ਵੀ ਦਿੱਲੀ ਵਰਗੀਆਂ ਸੁਵਿਧਾਵਾਂ ਮਿਲਣੀਆਂ ਚਾਹੀਦੀਆਂ ਹਨ।
ਹੁਣੇ-ਹੁਣੇ ਆਈ ਮਾੜੀ ਖ਼ਬਰ, ਕਿਸਾਨ ਨਾਲ ਵਾਪਰਿਆ ਭਾਣਾ
ਕੇਜਰੀਵਾਲ ਬੋਲੇ ਕਿ ਯੂਪੀ ਦੀ ਜਨਤਾ ਪੁਰਾਣੀ ਰਾਜਨੀਤੀ ਨੂੰ ਤਰਸ ਰਹੀ ਹੈ ਅਤੇ ਆਮ ਆਦਮੀ ਪਾਰਟੀ ਦੇ ਨਾਲ ਖੜੀ ਹੋਵੇਗੀ। ਦਿੱਲੀ ਸੀਐਮ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਲਗਾਤਾਰ ਤੀਜੀ ਵਾਰ ਦਿੱਲੀ ‘ਚ ਸਰਕਾਰ ਬਣਾਈ ਹੈ ਅਤੇ ਦਿੱਲੀ ‘ਚ ਕੰਮ ਕਰਕੇ ਦਿਖਾਇਆ ਹੈ। ਦਿੱਲੀ ਦੇ ਲੋਕਾਂ ਨੂੰ ਮੁਫ਼ਤ ਬਿਜਲੀ, ਪਾਣੀ ਮਿਲ ਰਿਹਾ ਹੈ, ਮੁਹੱਲਾ ਕਲੀਨਿਕ ਤੋਂ ਇਲਾਜ਼ ਮਿਲ ਰਿਹਾ ਹੈ ਤਾਂ ਅਜਿਹਾ ਗੋਰਖਪੁਰ, ਲਖਨਊ ਅਤੇ ਯੂਪੀ ਦੇ ਹੋਰ ਸ਼ਹਿਰਾਂ ‘ਚ ਕਿਉਂ ਨਹੀਂ ਹੋ ਸਕਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.