UP ‘ਚ ਸਮਾਜਵਾਦੀ ਪਾਰਟੀ ਦਾ ਜ਼ੋਰਦਾਰ ਪ੍ਰਦਰਸ਼ਨ, ਕਿਸਾਨਾਂ ਦੇ ਸਮਰਥਨ ‘ਚ ਸੈਂਕੜੇ ਕਰਮਚਾਰੀ ਗ੍ਰਿਫ਼ਤਾਰ
ਨਵੀਂ ਦਿੱਲੀ : ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਕਿਸਾਨ ਅੰਦੋਲਨ ਅੱਜ 19 ਵੇਂ ਦਿਨ ਵੀ ਜਾਰੀ ਹੈ।ਹੁਣ ਇਸ ਅੰਦੋਲਨ ਦੇ ਹੱਕ ਵਿਚ ਵਿਰੋਧੀ ਪਾਰਟੀਆਂ ਵੀ ਸੜਕਾਂ ਤੇ ਉਤਰ ਗਈਆਂ ਹਨ।ਅੱਜ ਕਿਸਾਨਾਂ ਦੇ ਹੱਕ ‘ਚ ਸਮਾਜਵਾਦੀ ਪਾਰਟੀ ਦੇ ਆਗੁਆ ਦਾ ਰਾਜ ਭਰ ਵਿਚ ਪ੍ਰਦਰਸ਼ਨ ਹੈ।ਲਖਨਊ ਕੈਸਰਬਾਗ ਇਲਾਕੇ ਦੇ ‘ਚ ਸਮਾਜਵਾਦੀ ਪਾਰਟੀ ਦੇ ਆਗੂਆ ਨੇ ਧਰਨਾ ਪ੍ਰਦਰਸ਼ਨ ਕੀਤਾ।
ਹਰਿਆਣਵੀ ਔਰਤਾਂ ਨੇ ਲਾਤਾ ਮੋਦੀ ਖੂੰਜੇ !ਦੇਖਕੇ ਦਿੱਲੀ ਦੇ ਲੋਕ ਵੀ ਹੋ ਗਏ ਹੈਰਾਨ !
ਇਸ ਦੌਰਾਨ ਪੁਲਿਸ ਵੱਲੋ ਕੀਤੀ ਬੈਰੀਗੇਟ ਪਾਰਟੀ ਆਗੂਆ ਨੇ ਤੋੜ ਦਿੱਤੀ।ਜਿਸ ਨੂੰ ਦੇਖਦੇ ਹੋਏ 100 ਦੇ ਕਰੀਬ ਸਮਾਜਵਾਦੀ ਪਾਰਟੀ ਦੇ ਆਗੂਆ ਨੂੰ ਗ੍ਰਿਫਤਾਰ ਕਰਕੇ ਪੁਲਿਸ ਲਾਈਨ ਭੇਜ ਦਿੱਤਾ ਹੈ। ਜੋਨਪੂਰ ‘ਚ ਸਮਾਜਵਾਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਲਾਲ ਬਹਾਦੁਰ ਸਮੇਤ 50 ਪਾਰਟੀ ਲੀਡਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਧਰਨੇ ਦੌਰਾਨ ਪੁਲਿਸ ਨਾਲ ਵੀ ਬਹੁਤ ਧੱਕਾ-ਮੁੱਕੀ ਕੀਤੀ ਗਈ।
ਕਿਸਾਨ ਅੰਦੋਲਨ ‘ਚ ਆਹ ਮੁੰਡੇ ਨੇ ਕੀਤਾ ਕਮਾਲ, ਹਰ ਪਾਸੇ ਹੋ ਰਹੇ ਨੇ ਚਰਚੇ, ਦੇਖ ਦਿੱਲੀ ਦੇ ਲੋਕ ਵੀ ਹੋਏ ਇਕੱਠੇ
ਝਾਂਸੀ ਕਿਸਾਨ ਅੰਦੋਲਨ ਦੇ ਸਮਰਥਨ ‘ਚ ਸਮਾਜਵਾਦੀ ਪਾਰਟੀ ਦੇ ਪ੍ਰਦਰਸ਼ਨ ਤੇ ਸੁੱਰਖਿਆ ਵਿਵਸਥਾ ਹੈ। ਬੁੰਦੇਲਖੰਡ ‘ਚ ਕੋਨੇ-ਕੋਨੇ ਤੇ ਪੁਲਿਸ ਫੋਰਸ ਤੈਨਾਤ ਹੈ ਤੇ ਉੁੱਥੇ ਹੀ ਮਥੂਰਾ ਦੇ ਸਮਾਜਵਾਦੀ ਆਗੂਆ ਨੇ ਮੁੱਖ ਮੰਤਰੀ ਯੋਗੀ ਆਤਿਆਨਾਥ ਦਾ ਪੁਤਲਾ ਫੁੱਕਿਆ।ਜਿਸ ਤੋਂ ਬਾਅਦ ਇਕ ਦਰਜਨ ਤੋਂ ਵੀ ਵੱਧ ਸਮਾਜਵਾਦੀ ਆਗੂਆ ਨੂੰ ਹਿਰਾਸਤ ‘ਚ ਲੈ ਲਿਆ ਗਿਆ।ਬੁੰਦੇਲਖੰਡ ਦੇ ਸਾਰੇ ਟੋਲ-ਪਲਾਜ਼ਿਆ ਤੇ ਕੜੀ ਸੁਰੱਖਿਆ ਹੈ।ਸਮਾਜਵਾਦੀ ਪਾਰਟੀ ਦੇ ਮੁੱਖ ਦਫ਼ਤਰ ਤੇ ਧਰਨੇ ਪ੍ਰਦਰਸ਼ਨ ਨੂੰ ਲੈ ਕੇ ਜ਼ਿਲ੍ਹ ਪ੍ਰਸ਼ਾਸ਼ਨ ਹਾਈ ਅਲਰਟ ਤੇ ਹੈ। ਸੀਤਾਪੁਰ ਦੇ ਵਿੱਚ ਵੀ ਕਿਸਾਨ ਅੰਦੋਲਨ ਨੂੰ ਲੈ ਕੇ ਪੁਲਿਸ ਤੇ ਜ਼ਿਲ੍ਹ ਪ੍ਰਸ਼ਾਸ਼ਨ ਹਾਈ ਅਲਰਟ ‘ਤੇ ਹੈ। ਪ੍ਰਯਾਗਰਾਜ ‘ਚ ਵੀ ਕਿਸਾਨ ਅੰਦੋਲਨ ਦੇ ਸਮਰਥਨ ‘ਚ ਸਾਈਕਲ ਰੈਲੀ ਕੱਢ ਕੇ ਧਰਨਾ ਪ੍ਰਦਰਸ਼ਨ ਕਰਨਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.