NCB ਦੇ ਸਾਹਮਣੇ ਨਹੀਂ ਪੇਸ਼ ਹੋਈ Deepika Padukone ਦੀ ਮੈਨੇਜਰ ਕਰਿਸ਼ਮਾ
ਮੁੰਬਈ: ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਨਸ਼ੀਲੇ ਪਦਾਰਥ ਤਸਕਰਾਂ ਅਤੇ ਬਾਲੀਵੁਡ ਹਸਤੀਆਂ ਦੇ ਵਿੱਚ ਕਥਿਤ ਸਬੰਧਾਂ ਦੀ ਜਾਂਚ ਕਰ ਰਹੀ ਐਨਸੀਬੀ ਨੇ ਬਾਲੀਵੁੱਡ ਅਦਾਕਾਰਾ ਕਰਿਸ਼ਮਾ ਪ੍ਰਕਾਸ਼ ਨੂੰ ਬੁੱਧਵਾਰ ਨੂੰ ਪੁੱਛਗਿਛ ਲਈ ਬੁਲਾਇਆ ਸੀ ਪਰ ਉਹ ਬਿਊਰੋ ਦੇ ਸਾਹਮਣੇ ਪੇਸ਼ ਨਹੀਂ ਹੋਈ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਐਨਸੀਬੀ ਨੇ ਪਿਛਲੇ ਮਹੀਨੇ ਪ੍ਰਕਾਸ਼ ਤੋਂ ਪੁੱਛਗਿਛ ਕੀਤੀ ਸੀ। ਮੰਗਲਵਾਰ ਨੂੰ ਐਨਸੀਬੀ ਨੇ ਵਰਸੋਵਾ ਇਲਾਕੇ ‘ਚ ਪ੍ਰਕਾਸ਼ ਦੇ ਘਰ ‘ਤੇ ਛਾਪੇਮਾਰੀ ਕੀਤੀ ਸੀ।
BIG BREAKING- ਕੈਪਟਨ ਨੇ ਸੱਦੀ ਸੀ ਚੰਡੀਗੜ੍ਹ ਕਿਸਾਨਾਂ ਨਾਲ ਮੀਟੰਗ,ਫੇਰ ਕਿਸਾਨਾਂ ਨੇ ਵੀ ਕਰਤਾ ਵੱਡਾ ਧਮਾਕਾ?
ਹਾਲਾਂਕਿ ਪ੍ਰਕਾਸ਼ ਦੇ ਵਕੀਲ ਨੇ ਇਸ ਗੱਲ ਤੋਂ ਇਨਕਾਰ ਕੀਤਾ ਸੀ ਕਿ ਉਹ ਉੱਥੇ ਰਹਿੰਦੀ ਹੈ। ਪਿਛਲੇ ਮਹੀਨੇ ਐਨਸੀਬੀ ਨੇ ਇਸ ਮਾਮਲੇ ‘ਚ ਅਦਾਕਾਰ ਦੀਪਿਕਾ, ਸਾਰਾ ਅਲੀ ਖਾਨ, ਸ਼ਰਧਾ ਕਪੂਰ ਅਤੇ ਰਕੁਲ ਪ੍ਰੀਤ ਸਿੰਘ ਸਮੇਤ ਕਈ ਲੋਕਾਂ ਦੇ ਬਿਆਨ ਦਰਜ ਕੀਤੇ ਸਨ। ਕੇਂਦਰੀ ਏਜੰਸੀ ਰਾਜਪੂਤ ਦੀ ਮੌਤ ਨਾਲ ਸਬੰਧਿਤ ਨਸ਼ੀਲੇ ਪਦਾਰਥ ਮਾਮਲੇ ਦੀ ਜਾਂਚ ਦੇ ਸਿਲਸਿਲੇ ‘ਚ ਹੁਣ ਤੱਕ 23 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਸ ਮਾਮਲੇ ‘ਚ ਰਿਆ ਚੱਕਰਵਰਤੀ ਫਿਲਹਾਲ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.