Breaking NewsD5 specialNewsPoliticsPunjab

ਉਪ ਮੁੱਖ ਮੰਤਰੀ ਨੇ ਸਰਕਾਰੀ ਦਫ਼ਤਰ ‘ਚ ਮਾਰੀ ਰੇਡ! ਆਹ ਕੰਮ ਕਰਦੇ ਰੰਗੇ ਹੱਥੀਂ ਫੜ੍ਹੇ ਮੁਲਾਜ਼ਮ!

ਮੋਹਾਲੀ : ਆਮ ਆਦਮੀ ਪਾਰਟੀ ਦਿੱਲੀ ਦੀ ਸਰਕਾਰ ਲੋਕਾਂ ਦੇ ਹੱਕ ‘ਚ ਖੜ੍ਹਨ ਵਾਲੀ ਸਰਕਾਰ ਵਜੋਂ ਜਾਣੀ ਜਾਂਦੀ ਹੈ। ਇੰਨ੍ਹੀ ਦਿਨੀਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸ਼ੋਦੀਆ ਇਕ ਸਰਕਾਰੀ ਦਫ਼ਤਰ ‘ਚ ਰੇਡ ਕਰਕੇ ਉੱਥੇ ਕੰਮ ਕਰਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਝਾੜਾਂ ਪਾਉਂਦੇ ਦਿਖਾਈ ਦੇ ਰਹੇ ਹਨ। ਵੀਡੀਓ ‘ਚ ਉਹ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਲੋਕਾਂ ਦੀ ਸੇਵਾ ਲਈ ਕਹਿੰਦੇ ਨਜ਼ਰ ਆ ਰਹੇ ਹਨ।

ਦਿੱਲੀ ਦੀ ਗਲੀਆਂ ‘ਚ ਪਹੁੰਚੇ ਕਿਸਾਨ! ਮਾਹੌਲ ਖ਼ਰਾਬ ਹੋਣ ਦਾ ਡਰ ?

ਇਸ ਵੀਡੀਓ ‘ਚ ਮਨੀਸ਼ ਸਿਸ਼ੋਦੀਆ ਉੱਥੇ ਕੰਮ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ ਕਰਦੇ ਵੀ ਨਜ਼ਰ ਆ ਰਹੇ ਹਨ। ਇਸੇ ਦੌਰਾਨ ਕੁੱਝ ਲੋਕ ਉਨ੍ਹਾਂ ਕੋਲ ਆਪਣੀ ਸ਼ਿਕਾਇਤ ਕਰਦੇ ਨਜ਼ਰ ਆ ਰਹੇ ਹਨ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਲੰਬਾ ਸਮਾਂ ਲਾਈਨਾਂ ਵਿਚ ਲੱਗਣਾ ਪੈ ਰਿਹਾ ਹੈ। ਸੋਸ਼ਲ ਮੀਡੀਆ ਤੇ ਇਹ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਲੋਕਾਂ ਵਲੋਂ ਦਿੱਲੀ ਸਰਕਾਰ ਦੇ ਕੰਮਾਂ ਦੀ ਪ੍ਰਸ਼ੰਸ਼ਾ ਵੀ ਕੀਤੀ ਜਾ ਰਹੀ ਹੈ।

ਆਹ ਵਕੀਲ ਨੇ ਕੈਪਟਨ ਦੇ ਬਿੱਲਾਂ ਦੀ ਖੋਲ੍ਹੀ ਪੋਲ! ਦੇਖੋ! ਮੋਦੀ ਨੇ ਕਿਵੇਂ ਤਿਆਰ ਕੀਤੇ ਇਹ ਬਿੱਲ!

ਕਾਬਲੇਗੌਰ ਹੈ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸ਼ੋਦੀਆ ਸਾਦਗੀ ਪਸੰਦ ਅਤੇ ਮਿਹਨਤੀ ਸੁਭਾਅ ਕਰ ਕੇ ਜਾਣੇ ਜਾਂਦੇ ਹਨ। ਆਮ ਆਦਮੀ ਪਾਰਟੀ ਦੀ ਦੂਜੀ ਪਾਰੀ ਦੌਰਾਨ ਉਨ੍ਹਾਂ ਨੇ ਕਾਫੀ ਜ਼ਿਆਦਾ ਮਿਹਨਤ ਕੀਤੀ ਸੀ। ਇਸ ਦੇ ਬਾਵਜੂਦ ਵੋਟਾਂ ਦੀ ਗਿਣਤੀ ਦੌਰਾਨ ਉਨ੍ਹਾਂ ਦੇ ਜਿੱਤਣ ਦੀ ਖਬਰ ਦੇਰੀ ਨਾਲ ਬਾਹਰ ਆਉਣ ਕਾਰਨ ਕਾਫੀ ਉਤਸੁਕਤਾ ਵਾਲਾ ਮਾਹੌਲ ਬਣ ਗਿਆ ਸੀ। ‘ਆਪ’ ਸਰਕਾਰ ਦੀ ਦੂਜੀ ਪਾਰੀ ਦੌਰਾਨ ਵੀ ਉਹ ਕਾਫੀ ਸਰਗਰਮ ਹਨ। ਵਾਇਰਲ ਵੀਡੀਓ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button