Breaking NewsD5 specialEntertainmentNewsTop News

Afsana Khan ਦੇ ਹੋਣ ਵਾਲੇ ਪਤੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਜ਼ੀਰਕਪੁਰ: ਪੰਜਾਬੀ ਗਾਇਕਾ ਅਤੇ ‘ਬਿੱਗ ਬੌਸ 15’ ਦੀ ਮੁਕਾਬਲੇਬਾਜ਼ Afsana Khan ਦੇ ਮੰਗੇਤਰ ਗਾਇਕ Saaz ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ Saaz ਨੂੰ ਬੰਬੀਹਾ ਗੈਂਗ ਦੇ ਨਾਂ ‘ਤੇ ਮਿਲੀ ਹੈ। ਧਮਕੀ ਦੇਣ ਵਾਲੇ ਮੁਲਜ਼ਮ ਦੀ ਪਟਿਆਲਾ ਤੋਂ ਗ੍ਰਿਫ਼ਤਾਰੀ ਹੋਈ ਹੈ, Harpreet Singh ਵਜੋਂ ਵਿਅਕਤੀ ਦੀ ਪਛਾਣ ਹੋਈ ਹੈ।

SSM : ਕਿਸਾਨ ਜਥੇਬੰਦੀਆਂ ਦਾ ਫੈਸਲਾ, ਹੋਇਆ ਸਮਝੌਤਾ, ਪਿੱਛੇ ਹਟਿਆ ਵੱਡਾ ਆਗੂ, ਸੁਪਰੀਮ ਕੋਰਟ ਪਹੁੰਚਿਆ EVM ਦਾ ਮਾਮਲਾ

ਉਕਤ ਵਿਅਕਤੀ ਆਪਣੇ ਆਪ ਨੂੰ ਬੰਬੀਹਾ ਗੈਂਗ ਦਾ ਮੈਂਬਰ ਦੱਸ ਰਿਹਾ ਹੈ ਅਤੇ ਗਾਇਕਾ Afsana Khan ਦੇ ਹੋਣ ਵਾਲੇ ਪਤੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਰਿਹਾ ਸੀ। Police ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਾਜ਼ਮ ਖ਼ਿਲਾਫ਼ 2 ਕੇਸ ਪਹਿਲਾਂ ਤੋਂ ਹੀ ਦਰਜ ਹਨ। ਇਸ ਤੋਂ ਇਲਾਵਾ ਇਕ ਹੋਰ ਵਿਅਕਤੀ ਭਗੌੜਾ ਚੱਲ ਰਿਹਾ ਹੈ।

Sand Mining Case : CM Channi ਦੇ ਕਰੀਬੀ ਤੋਂ ਮਿਲੇ ਪੈਸਿਆਂ ਦਾ ਅਸਲ ਸੱਚ ! ਹੁਣ ਤੱਕ ਦੇ ਵੱਡੇ ਖੁਲਾਸੇ

ਦੱਸ ਦਈਏ ਕਿ ਗਾਇਕ Saaz ਨੂੰ ਕਈ ਦਿਨਾਂ ਤੋਂ 1 ਵਿਅਕਤੀ ਮੋਬਾਇਲ ਰਾਹੀਂ ਬੰਬੀਹਾ ਗਰੁੱਪ ਦਾ ਗੈਂਗਸਟਰ ਦੱਸ ਕੇ ਸਾਜ਼ ਨੂੰ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਧਮਕੀ ‘ਚ ਗੈਂਗਸਟਰ ਪਹਿਲੀ ਪਤਨੀ Anu ਨਾਲ ਚੱਲ ਰਹੇ ਅਦਾਲਤੀ ਵਿਵਾਦ ਨੂੰ ਹੱਲ ਕਰਨ ਲਈ ਕਹਿ ਰਿਹਾ ਅਤੇ ਨਾਲ ਹੀ ਉਸ Saaz ਨੂੰ ਉਸ ਦੀ ਪਹਿਲੀ ਪਤਨੀ ਨੂੰ ਪ੍ਰੇਸ਼ਾਨ ਨਾ ਕਰਨ ਦੀ ਵੀ ਗੱਲ ਕਰ ਰਿਹਾ ਹੈ।

ED Raid on Punjab cm : Modi ਨੇ ਲਿਆ Channi ਤੋਂ ਬਦਲਾ ! ਚੋਣਾਂ ’ਚ ਵਰਤੇ ਜਾਣ ਵਾਲੇ ਪੈਸੇ ਜ਼ਬਤ?

ਮੋਬਾਇਲ ਨੰਬਰ ਦੇ ਆਧਾਰ ‘ਤੇ ਪੁਲਿਸ ਨੇ ਪਟਿਆਲਾ ਦੇ ਨਿਵਾਸੀ ਨੂੰ ਕਾਬੂ ਕਰ ਲਿਆ ਹੈ। ਡੀ.ਐੱਸ.ਪੀ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ। ਮੁਲਜ਼ਮ ਕਿਹੜੇ ਗੈਂਗ ਨਾਲ ਸਬੰਧ ਰੱਖਦਾ ਹੈ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button