NewsBreaking NewsD5 specialIndiaPoliticsPunjab

ਜੰਤਰ-ਮੰਤਰ ‘ਤੇ ਬੋਲੇ ਕੇਜਰੀਵਾਲ – CM ਪੰਜਾਬ ਟਰੈਕਟਰ ਰੈਲੀ ਕਰ ਬਣਾ ਰਹੇ ਹਨ ਮੂਰਖ, ਹਰਸਿਮਰਤ ਦਾ ਅਸਤੀਫਾ ਵੀ ਨੌਟੰਕੀ

ਨਵੀਂ ਦਿੱਲੀ : ਦਿੱਲੀ ਦੇ ਮੁੱਖਮੰਤਰੀ ਕਿਸਾਨਾਂ ਦੇ ਸਮਰਥਨ ‘ਚ ਜੰਤਰ ਮੰਤਰ ‘ਤੇ ਧਰਨੇ ਦੇ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਇਸ ਕਾਨੂੰਨ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ ਹੈ। ਕੇਜਰੀਵਾਲ ਨੇ ਕਿਹਾ – ਨਵੇਂ ਕਾਨੂੰਨ ਦੇ ਜ਼ਰੀਏ ਕਿਸਾਨਾਂ ਤੋਂ ਖੇਤੀ ਖੌਹ ਕੇ ਕੰਪਨੀਆਂ ਨੂੰ ਦਿੱਤੀ ਜਾ ਰਹੀ ਹੈ। ਕੇਂਦਰ ਸਰਕਾਰ ਨੇ MSP ਖ਼ਤਮ ਕਰ ਦਿੱਤੀ, ਕਿਸਾਨਾਂ ਦੀ ਪਿੱਠ ‘ਚ ਛੁਰਾ ਮਾਰਿਆ ਗਿਆ ਹੈ।

🔴 Live 🔴ਖੇਤੀ ਬਿੱਲਾਂ ‘ਤੇ ਕੇਂਦਰ ਦਾ ਵੱਡਾ ਬਿਆਨ! | ਕਸੂਤਾ ਫਸਿਆ ਸੁਮੇਧ ਸੈਣੀ!

ਇਸ ਦੌਰਾਨ ਸੀਐਮ ਕੇਜਰੀਵਾਲ ਨੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਕਾਨੂੰਨ ਬਣਾਉਣ ਦੀ ਕਮੇਟੀ ‘ਚ ਪੰਜਾਬ ਸਰਕਾਰ ਸ਼ਾਮਿਲ ਸੀ। ਹੁਣ ਟਰੈਕਟਰ ਰੈਲੀਆਂ ਕਰ ਲੋਕਾਂ ਨੂੰ ਮੂਰਖ ਬਣਾ ਰਹੇ ਹਨ ਪੰਜਾਬ ਦੇ ਮੁੱਖਮੰਤਰੀ। ਸਾਬਕਾ ਕੇਂਦਰੀ ਮੰਤਰੀ ਹਰਸਿਮਮਰਤ ਕੌਰ ਬਾਦਲ ਨੇ ਜਦੋਂ ਕਾਨੂੰਨ ਪਾਸ ਕਰਵਾ ਦਿੱਤਾ ਤਾਂ ਅਸਤੀਫੇ ਦਾ ਡਰਾਮਾ ਕਰ ਦਿੱਤਾ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button