ਅੱਕੇ ਕਿਸਾਨਾਂ ਨੇ ਦੱਸੀ ਅਗਲੀ ਰਣਨੀਤੀ ! ਖੇਤੀ ਬਿੱਲ ਰੱਦ ਕਰਵਾਉਣ ਦਾ ਲੱਭਿਆ ਨਵਾਂ ਤਰੀਕਾ!
ਫਤਹਿਗੜ੍ਹ ਸਾਹਿਬ : ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਆਰਡੀਨੈਂਸ ਖ਼ਿਲਾਫ਼ ਦੇਸ਼ ਦਾ ਅੰਨਦਾਤਾ ਸੜਕਾਂ ਤੇ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਅਡਾਨੀ ਅਤੇ ਅੰਬਾਨੀ ਅੱਗੇ ਕਿਸਾਨਾਂ ਨੂੰ ਵੇਚਣ ਨੂੰ ਫਿਰ ਰਹੀ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸੁਰਿੰਦਰ ਸਿੰਘ ਲੁਹਾਰੀ ਵੱਲੋਂ ਚੁੰਨੀ ਬਡਾਲੀ ਰੋਡ ਤੇ ਕਿਸਾਨਾਂ ਵੱਲੋਂ ਰਿਲਾਇੰਸ ਪੰਪ ਨੂੰ ਸੀਲ ਕਰਨ ਮੌਕੇ ਕੀਤਾ ਗਿਆ।
🔴 Live 🔴ਕਿਸਾਨਾਂ ਦਾ ਮੋਦੀ ਨੂੰ ਠੋਕਵਾਂ ਜਵਾਬ !ਭਾਜਪਾ ਤੋਂ ਬਾਅਦ ਕਿਸਾਨਾਂ ਦੀ ਕਾਂਗਰਸ ਨੂੰ ਚੇਤਾਵਨੀ!
ਕਿਸਾਨਾਂ ਦਾ ਕਹਿਣਾ ਹੈ ਕਿ ਦੇਸ਼ ਦਾ ਅੰਨਦਾਤਾ ਹੁਣ ਜਾਗ ਗਿਆ ਹੈ ਅਤੇ ਉਹ ਅਡਾਨੀ ਅਤੇ ਅੰਬਾਨੀਆਂ ਦੇ ਵਪਾਰ ਨੂੰ ਪੰਜਾਬ ‘ਚ ਚੱਲਣ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਇਸ ਆਰਡੀਨੈਸ ਬਿੱਲ ‘ਚ ਸੋਧ ਨਾ ਕੀਤੀ ਗਈ ਤਾਂ ਸਾਰੇ ਇਕੱਠੇ ਹੋ ਕੇ ਦਿੱਲੀ ਵੱਲ ਕੂਚ ਕਰਨਗੇ ਅਤੇ ਕਿਸਾਨਾਂ ਦੀ ਤਾਕਤ ਦਿਖਾਉਣਗੇ।
ਸਿੱਪੀ ਗਿੱਲ ਨੇ ਦੱਸ ਦਿੱਤਾ ਕਲਾਕਾਰਾਂ ਦਾ ਸੱਚ ! ਸੁਣਕੇ ਹੱਕੇ-ਬੱਕੇ ਰਹਿ ਜਾਣਗੇ ਬਾਕੀ ਕਲਾਕਾਰ !
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਹ ਕਾਨੂੰਨ ਬਣਾਏ ਜਾਣ ਤੋਂ ਪਹਿਲਾਂ ਆਪਣੀਆਂ ਭਾਈਵਾਲ ਪਾਰਟੀਆਂ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ ਤੇ ਹੁਣ ਵੀ ਕੇਂਦਰ ਸਰਕਾਰ ਨੂੰ ਟਕਰਾਅ ਦੀ ਨੀਤੀ ਛੱਡ ਕੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਇਸ ਕਾਨੂੰਨ ‘ਚ ਸੋਧ ਕਰ ਦੇਣੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਦਾ ਰੋਸ ਠੰਢਾ ਹੋ ਸਕੇ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੋਵੇ ਕਿ ਉਨ੍ਹਾਂ ਨਾਲ ਕੋਈ ਧੱਕਾ ਨਹੀਂ ਕੀਤਾ ਜਾ ਰਿਹਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.