D5 specialNewsPunjab

ਆਪਣੇ ਆਪ ਨੂੰ ਉਚ ਅਧਿਕਾਰੀ ਜਾਂ ਕਿਸੇ ਸਿਆਸਤਦਾਨ ਦਾ ਪੀ.ਏ. ਦੱਸ ਕੇ ਠੱਗੀਆਂ ਮਾਰਨ ਵਾਲੇ 02 ਵਿਅਕਤੀ ਕਾਬੂ : ਡੀ.ਐਸ.ਪੀ. ਚੌਹਾਨ

ਫ਼ਤਹਿਗੜ੍ਹ ਸਾਹਿਬ/ਬੱਸੀ ਪਠਾਣਾਂ, 01 ਅਕਤੂਬਰ:
ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦੋਂ ਬਸੀ ਪਠਾਣਾ ਪੁਲਿਸ ਵੱਲੋਂ ਆਪਣੇ ਆਪ ਨੂੰ ਕਿਸੇ ਉਚ ਅਧਿਕਾਰੀ ਜਾਂ ਕਿਸੇ ਸਿਆਸਤਦਾਨ ਦਾ ਪੀ.ਏ. ਦੱਸ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ 02 ਵਿਅਕਤੀਆਂ, ਜੋ ਕਿ ਸਕੇ ਭਰਾ ਹਨ, ਨੂੰ ਕਾਬੂ ਕੀਤਾ ਗਿਆ। ਇਹ ਦੋਵੇਂ ਖ਼ੁਦ ਨੂੰ ਡੇਵਿਡ ਸ਼ਰਮਾ ਦੱਸ ਕੇ ਫ਼ੋਨ ਕਰਦੇ ਸਨ।

ਆਹ ਚੱਕੋ! ਕਿਸਾਨਾਂ ਨੇ ਤਾਂ ਅੰਬਾਨੀਆਂ ਦੇ ਪੰਪ ‘ਤੇ ਲਾ ਲਏ ਪੱਕੇ ਡੇਰੇ,ਕਹਿੰਦੇ ਬਿੱਲ ਰੱਦ ਕਰਵਾ ਕੇ ਜਾਂਵਾਗੇ ਘਰ!

ਇਹ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਬਸੀ ਪਠਾਣਾ ਸ੍ਰੀ ਸੁਖਮਿੰਦਰ ਸਿੰਘ ਚੌਹਾਨ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਮੁਖ਼ਬਰ ਨੇ ਸੂਚਨਾ ਦਿੱਤੀ ਸੀ ਕਿ ਸੰਦੀਪ ਸ਼ੁਕਲਾ ਉਰਫ ਸਨੀ ਅਤੇ ਗਗਨਦੀਪ ਸ਼ੁਕਲਾ, ਵਾਸੀ ਮਕਾਨ ਨੰ: 15, ਵਾਰਡ ਨੰ: 09, ਨੇੜੇ ਨਾਮਦੇਵ ਮੰਦਰ ਬਸੀ ਪਠਾਣਾ ਲੋਕਾਂ ਨਾਲ ਇਹ ਕਹਿ ਕੇ ਠੱਗੀਆਂ ਮਾਰਦੇ ਹਨ ਕਿ ਉਹ ਕਿਸੇ ਉਚ ਅਧਿਕਾਰੀ ਜਾਂ ਕਿਸੇ ਸਿਆਸਤਦਾਨ ਦੇ ਪੀ.ਏ. ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀ ਭੋਲੇ ਭਾਲੇ ਲੋਕਾਂ ਨੂੰ ਨੌਕਰੀ ਲਗਵਾਉਣ ਜਾਂ ਉਨ੍ਹਾਂ ਦਾ ਕੋਈ ਕੰਮ ਕਰਵਾਉਣ ਦਾ ਝਾਂਸਾ ਦੇ ਕੇ ਠੱਗੀਆਂ ਮਾਰਦੇ ਸਨ। ਉਨ੍ਹਾਂ ਹੋਰ ਦੱਸਿਆ ਕਿ ਕਥਿਤ ਦੋਸ਼ੀ ਆਪਣੇ ਮੋਬਾਇਲ ਨੰ: 75089-27737 ਤੋਂ ਲੋਕਾਂ ਨੂੰ ਆਪਣੇ ਝਾਂਸੇ ਹੇਠ ਲੈ ਲੈਂਦੇ ਸਨ ਅਤੇ ਠੱਗੀਆਂ ਮਾਰਦੇ ਸਨ।

 

ਬਾਦਲਾਂ ਦੀ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਸਿੱਖਾਂ ਨੇ ਪਾਇਆ ਘੇਰਾ!ਸਵੇਰੇ ਹੀ ਬਾਦਲਾਂ ਦੀ ਉਡਾਈ ਨੀਂਦ! #BaljeetDaduwal

ਐਸ.ਐਚ.ਓ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀਆਂ ਵਿਰੁੱਧ ਥਾਣਾ ਬਸੀ ਪਠਾਣਾ ਵਿਖੇ ਮੁਕੱਦਮਾ ਨੰ: 152 ਮਿਤੀ 30-09-2020 ਨੂੰ ਧਾਰਾ 420, 419, 170 ਅਤੇ 120-ਬੀ ਅਧੀਨ ਦਰਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਪਾਰਟੀ ਨੇ ਬਸੀ ਪਠਾਣਾ ਦੀ ਮਾਰਕੀਟ ਕਮੇਟੀ ਨੇੜੇ ਨਾਕਾ ਲਗਾਇਆ ਹੋਇਆ ਸੀ ਤਾਂ ਨਾਕਾਬੰਦੀ ਦੌਰਾਨ ਇਹ ਦੋਵੇਂ ਕਥਿਤ ਦੋਸ਼ੀ ਸਮੇਤ ਮੋਟਰ ਸਾਈਕਲ ਪੀ.ਬੀ.-23-ਆਰ-5571 ਗ੍ਰਿਫਤਾਰ ਕੀਤੇ ਗਏ ਹਨ। ਉਨ੍ਹਾਂ ਹੋਰ ਦੱਸਿਆ ਕਿ ਕਥਿਤ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਨ੍ਹਾਂ ਵੱਲੋਂ ਮਾਰੀਆਂ ਗਈਆਂ ਹੋਰ ਠੱਗੀਆਂ ਬਾਰੇ ਅਤੇ ਹੋਰ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

-NAV GILL

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button