NewsBreaking NewsD5 specialPoliticsPunjab

ਪੰਜਾਬ ਕਾਂਗਰਸ ਵੱਲੋਂ ਸੂਬੇ ਵਿਚ ਥਾਂ ਥਾਂ ਰੋਸ ਧਰਨਿਆਂ ਰਾਹੀਂ ਕੇਂਦਰ ਸਰਕਾਰ ਦੇ ਕਿਸਾਨ ਮਾਰੂ ਕਾਨੂੰਨਾਂ ਦਾ ਵਿਰੋਧ

ਖੇਤੀ ਸਬੰਧੀ ਕਾਲੇ ਕਾਨੂੰਨ ਬਣਾ ਕੇ ਮੋਦੀ ਸਰਕਾਰ ਨੇ ਵੱਡੀਆਂ ਕੰਪਨੀਆਂ ਨੂੰ ਕਿਸਾਨ ਨੂੰ ਲੁੱਟਣ ਦੀ ਅਜਾਦੀ ਦਿੱਤੀ- ਸੁਨੀਲ ਜਾਖੜ

ਫਤਿਹਗੜ ਸਾਹਿਬ :  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਖੇਤੀ ਸਬੰਧੀ ਕਾਲੇ ਕਾਨੂੰਨ ਬਣਾ ਕੇ ਮੋਦੀ ਸਰਕਾਰ ਨੇ ਵੱਡੀਆਂ ਕੰਪਨੀਆਂ ਨੂੰ ਕਿਸਾਨਾਂ ਨੂੰ ਲੁੱਟਣ ਦੀ ਅਜਾਦੀ ਦੇ ਦਿੱਤੀ ਹੈ। ਉਹ ਅੱਜ ਕਾਂਗਰਸ ਪਾਰਟੀ ਵੱਲੋਂ ਸੂਬੇ ਭਰ ਵਿਚ ਮੋਦੀ ਸਰਕਾਰ ਦੁਆਰਾ ਲਿਆਂਦੇ ਕਾਲੇ ਕਾਨੂੰਨਾਂ ਖਿਲਾਫ ਉਲੀਕੇ ਰੋਸ ਪ੍ਰਦਰਸ਼ਨਾਂ ਦੀ ਲੜੀ ਤਹਿਤ ਬੱਸੀ ਪਠਾਣਾ ਵਿਖੇ ਲਗਾਏ ਧਰਨੇ ਮੌਕੇ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸਨ। ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਕਿ ਨਵੇਂ ਖੇਤੀ ਕਾਨੂੰਨਾਂ ਤੋਂ ਬਾਅਦ ਕਿਸਾਨ ਕਿਤੇ ਵੀ ਆਪਣੀ ਫਸਲ ਵੇਚ ਸਕਦੇ ਹਨ। ਉਨਾਂ ਨੇ ਸਪੱਸਟ ਕੀਤਾ ਕਿ ਕਿਸਾਨ ਨੂੰ ਇਹ ਅਜਾਦੀ ਤਾਂ ਪਹਿਲਾਂ ਵੀ ਸੀ ਅਤੇ ਕਿਸਾਨ ਤੇ ਦੇਸ਼ ਵਿਚ ਕਿਤੇ ਵੀ ਜਾ ਕੇ ਫਸਲ ਵੇਚਣ ਤੇ ਕੋਈ ਰੋਕ ਨਹੀਂ ਸੀ। ਉਨਾਂ ਨੇ ਕਿਹਾ ਕਿ ਮੋਦੀ ਸਰਕਾਰ ਇਸ ਕਾਨੂੰਨ ਦੀ ਸਭ ਤੋਂ ਵੱਡੀ ਵਿਆਖਿਆ ਹੀ ਇਹੀ ਕਰ ਰਹੀ ਹੈ ਅਤੇ ਉਸਦਾ ਇਹੀ ਮੁੱਢਲਾ ਤੱਥ ਹੀ ਗਲਤ ਹੈ।

🔴Live 🔴 ਹੁਣ ਕਿਸਾਨਾਂ ਨੂੰ ਕਹਿਣ ਲੱਗੇ ਅੱਤਵਾਦੀ? | ਕਾਂਗਰਸ ਦਾ ਪ੍ਰਧਾਨ ਗ੍ਰਿਫ਼ਤਾਰ |

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਸਲ ਵਿਚ ਮੋਦੀ ਸਰਕਾਰ ਨੇ ਵੱਡੀਆਂ ਕੰਪਨੀਆਂ ਤੇ ਧਨਾਢ ਵਪਾਰੀਆਂ ਨੂੰ ਅਜਾਦੀ ਦਿੱਤੀ ਹੈ ਕਿ ਉਹ ਹੁਣ ਬਿਨਾਂ ਸਰਕਾਰੀ ਨਿਯੰਤਰਣ ਦੇ ਦੇਸ਼ ਦੇ ਗਰੀਬ ਕਿਸਾਨ ਨੂੰ ਲੁੱਟ ਸਕਨ। ਉਨਾਂ ਨੇ ਕਿਹਾ ਕਿ ਹੁਣ ਤੱਕ ਵਪਾਰੀ ਨੂੰ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਮੰਡੀ ਵਿਚੋਂ ਫਸਲ ਖਰੀਦਣੀ ਪੈਂਦੀ ਸੀ। ਇਸ ਤਰਾਂ ਉਹ ਕਿਸਾਨ ਦੀ ਫਸਲ ਖਰੀਦ ਕੇ ਕਿਧਰੇ ਭੱਜ ਨਹੀਂ ਸੀ ਸਕਦਾ। ਜਦ ਕਿ ਨਵੀਂ ਵਿਵਸਥਾ ਵਿਚ ਵਪਾਰੀ ਕੌਣ ਹੈ ਇਹ ਤਾਂ ਸਰਕਾਰ ਨੂੰ ਵੀ ਪਤਾ ਨਹੀਂ ਹੋਵੇਗਾ ਤਾਂ ਉਹ ਫਸਲ ਲੈ ਕੇ ਰਕਮ ਦੇਣ ਤੋਂ ਭੱਜ ਗਿਆ ਤਾਂ ਕਿਸਾਨ ਉਸਨੂੰ ਕਿੱਥੇ ਲੱਭੇਗਾ। ਜਾਖੜ ਨੇ ਕਿਹਾ ਕਿ ਅਸਲ ਵਿਚ ਮੋਦੀ ਸਰਕਾਰ ਨੇ ਇਕ ਸਾਜਿਸ ਤਹਿਤ ਇਹ ਕਾਲੇ ਕਾਨੂੰਨ ਲਿਆਉਣ ਲਈ ਇਹ ਸਮਾਂ ਚੁਣਿਆ ਸੀ ਤਾਂ ਕਿ ਕਰੋਨਾ ਦੇ ਡਰ ਵਿਚ ਲੋਕ ਇਸਦਾ ਵਿਰੋਧ ਨਾ ਕਰਨ। ਉਨਾਂ ਨੇ ਕਿਹਾ ਕਿ ਸਾਰਾ ਪੰਜਾਬ ਇੰਨਾਂ ਕਾਨੂੰਨਾਂ ਦੇ ਖਿਲਾਫ ਹੈ।

ਹੁਣੇ-ਹੁਣੇ ਕੇਂਦਰ ਸਰਕਾਰ ਨੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ!ਨਹੀਂ ਖਤਮ ਹੋਵੇਗੀ MSP ?Narendra Modi

ਜਾਖੜ ਨੇ ਕਿਹਾ ਕਿ ਇਸ ਮੁੱਦੇ ਤੇ ਅਸਤੀਫੇ ਦਾ ਡਰਾਮਾ ਕਰਨ ਵਾਲਾ ਅਕਾਲੀ ਦਲ ਅਸਲ ਵਿਚ ਦੋਹਰੀ ਖੇਡ ਖੇਡ ਰਿਹਾ ਹੈ ਪਰ ਉਸਦਾ ਦੋਹਰਾ ਕਿਰਦਾਰ ਹੁਣ ਨੰਗਾ ਹੋ ਚੁੱਕਾ ਹੈ। ਉਨਾਂ ਨੇ ਕਿਹਾ ਕਿ ਜੇ ਅਕਾਲੀ ਦਲ ਦਾ ਮੋਦੀ ਸਰਕਾਰ ਦੀਆਂ ਨੀਤੀਆਂ ਨਾਲ ਵਿਰੋਧ ਹੈ ਤਾਂ ਫਿਰ ਕੇਂਦਰ ਸਰਕਾਰ ਨੂੰ ਸਮੱਰਥਨ ਜਾਰੀ ਰੱਖਣ ਦਾ ਕੀ ਅਰਥ। ਉਨਾਂ ਨੇ ਕਿਹਾ ਕਿ ਅਸਲ ਵਿਚ ਅਕਾਲੀ ਦਲ ਨੇ ਅਸਤੀਫਾ ਦੇ ਕੇ ਚੀਚੀ ਨੂੰ ਖੂਨ ਲਗਾ ਕੇ ਸ਼ਹੀਦ ਬਣਨ ਦੀ ਕੋਸ਼ਿਸ ਕੀਤੀ ਹੈ ਜਦ ਕਿ ਹਕੀਕਤ ਵਿਚ ਇਹ ਭਾਜਪਾ ਦੇ ਏਂਜਟ ਦੇ ਤੌਰ ਤੇ ਪੰਜਾਬ ਦੇ ਕਿਸਾਨਾਂ ਦੀ ਏਕਤਾ ਨੂੰ ਭੰਗ ਕਰਨ ਦੀ ਨੀਅਤ ਨਾਲ ਪੰਜਾਬ ਮੁੜੇ ਹਨ।

ਰਾਜਾ ਵੜਿੰਗ ਨੇ ਕਿਸਾਨਾਂ ਨੂੰ ਦਿਖਾਈ ਬਾਦਲਾਂ ਦੀ ਅਜਿਹੀ ਵੀਡੀਓ!ਦੇਖ ਕਿਸਾਨ ਵੀ ਹੋਏ ਹੈਰਾਨ!

ਉਨਾਂ ਨੇ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਹਾਲੇ ਵੀ ਆਖ ਰਹੇ ਹਨ ਕਿ ਉਹ ਇੰਨਾਂ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਨਹੀਂ ਮੰਨਦੇ ਬਲਕਿ ਕਿਸਾਨ ਇੰਨਾਂ ਨੂੰ ਕਿਸਾਨ ਵਿਰੋਧੀ ਆਖ ਰਹੇ ਹਨ।  ਜਿਸ ਤੋਂ ਸੱਪਸ਼ਟ ਹੁੰਦਾ ਹੈ ਕਿ ਇੰਨਾਂ ਨੂੰ ਕਿਸਾਨਾਂ ਦੀ ਪ੍ਰਵਾਹ ਨਹੀਂ ਹੈ ਬਲਕਿ ਇਹ ਤਾਂ ਹਾਲੇ ਵੀ ਮੋਦੀ ਸਰਕਾਰ ਤੋਂ ਸੱਤਾ ਵਿਚ ਭਾਗੀਦਾਰੀ ਲਈ ਰਹਿਮ ਦੀ ਝਾਕ ਰੱਖ ਰਹੇ ਹਨ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸੂਬੇ ਦੇ ਕਾਂਗਰਸ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹਮੇਸਾ ਹੀ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕੀਤੀ ਹੈ, ਉਹ ਚਾਹੇ ਐਸ.ਵਾਈ ਐਲ. ਨਹਿਰ ਦਾ ਮੁੱਦਾ ਹੋਵੇ ਜਾਂ ਕਰੋਨਾ ਕਾਲ ਵਿਚ ਮੰਡੀਆਂ ਦੀ ਗਿਣਤੀ ਦੁੱਗਣੀ ਕਰਕੇ ਕਣਕ ਦੀ ਖਰੀਦ ਦਾ ਕੰਮ ਹੋਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button