NewsD5 specialIndiaPolitics

BIG BREAKING- ਪਾਕਿਸਤਾਨ ‘ਚ ਸਿੱਖ ਗ੍ਰੰਥੀ ਦੀ ਧੀ ਨਾ ਵਾਪਰਿਆ ਭਾਣਾ !

ਨਵੀਂ ਦਿੱਲੀ : ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਹੈਡ ਗ੍ਰੰਥੀ ਆਪਣੇ ਪਰਿਵਾਰ ਦੇ ਨਾਲ ਪਾਕਿਸਤਾਨ ਛੱਡਣ ਲਈ ਮਜ਼ਬੂਰ ਹਨ। ਜਿਸ ਦੀ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਤੀ ਗਈ ਗਈ ਹੈ। ਸਿਰਸਾ ਨੇ ਦੱਸਿਆ ਕਿ ਹੈਡ ਗ੍ਰੰਥੀ ਦੀ ਧੀ ਜਗਜੀਤ ਕੌਰ ਨੂੰ ਜਬਰੀ ਅਗਵਾ ਕਰ ਕੇ ਇਸਲਾਮ ਧਾਰਨ ਕਰਵਾ ਕੇ ਜਬਰੀ ਉਸਦਾ ਨਿਕਾਹ ਕਰ ਦਿੱਤਾ ਗਿਆ ਸੀ।

ਜੇਠ ਰੱਖਦਾ ਸੀ ਭਰਜਾਈ ਦੀ ਕੀਮਤੀ ਚੀਜ਼ ‘ਤੇ ਅੱਖ!

ਪਾਕਿਸਤਾਨ ਦੇ ਪੰਜਾਬ ਦੇ ਗਵਰਨਰ ਦੇ ਭਰੋਸੇ ਦੇ ਬਾਵਜੂਦ ਉਥੇ ਹੀ ਅਦਾਲਤ ਨੇ ਲੜਕੀ ਪਰਿਵਾਰ ਨਾਲ ਭੇਜਣ ਦੀ ਥਾਂ ਅਗਵਾਕਾਰ ਨਾਲ ਤੋਰ ਦਿੱਤੀ। ਉਹਨਾਂ ਕਿਹਾ ਕਿ ਇਹ ਪਰਿਵਾਰ ਹੁਣ ਬਹੁਤ ਜ਼ਿਆਦਾ ਦੁਖੀ ਹੈ। ਇਸ ਮਾਮਲੇ ਬਾਰੇ ਮਨਜਿੰਦਰ ਸਿੰਘ ਸਿਰਸਾ ਵੱਲੋਂ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਹੈ।

🔴 LIVE 🔴ਮੁੱਖ ਮੰਤਰੀ ਨੂੰ ਹੋਇਆ ਕਰੋਨਾ ਵਾਇਰਸ, ਢੱਡਰੀਆਂ ਵਾਲੇ ਦਾ ਜਥੇਦਾਰ ਨੂੰ ਸਿੱਧਾ ਜਵਾਬ

ਮਨਜਿੰਦਰ ਸਿਰਸਾ ਮੁਤਾਬਿਕ ਹੈੱਡ ਗ੍ਰੰਥੀ ਦੇ ਪਰਿਵਾਰ ਦੇ 10 ਮੈਂਬਰਾਂ ਨੇ ਸਰਕਾਰ ਨੂੰ ਲਿਖਤੀ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਪਾਸਪੋਰਟ ਦਿੱਤੇ ਜਾਣ ਤਾਂ ਜੋ ਇਹ ਮੁਲਕ ਛੱਡ ਕੇ ਕਿਸੇ ਦੂਜੇ ਮੁਲਕ ਜਾ ਸਕਣ। ਸਿਰਸਾ ਨੇ ਕਿਹਾ ਇਹਨਾਂ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਭਾਰਤ ਸਰਕਾਰ ਇਨ੍ਹਾਂ ਨੂੰ ਵੀਜ਼ੇ ਵੀ ਜਾਰੀ ਕਰੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button