NewsBreaking NewsD5 specialIndia

ਭਾਰਤ ‘ਚ 30 ਲੱਖ ਦੇ ਕਰੀਬ ਪੁੱਜੇ ਕੋਰੋਨਾ ਮਾਮਲੇ, ਇੱ​ਕ ਦਿਨ ‘ਚ 945 ਲੋਕਾਂ ਨੇ ਤੋੜਿਆ ਦਮ

ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਮਹਾਮਾਰੀ ਦੀ ਵੱਧਦੀ ਗਿਣਤੀ ਨਾਲ ਇੱਕ ਦਿਨ ‘ਚ ਰਿਕਾਰਡ 70 ਹਜ਼ਾਰ ਦੇ ਕਰੀਬ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸਦੇ ਨਾਲ ਸਥਾਪਤ ਮਰੀਜਾਂ ਦੀ ਗਿਣਤੀ 29 ਲੱਖ 75 ਹਜ਼ਾਰ 701 ਹੋ ਗਈ ਹੈ। ਉਥੇ ਹੀ ਪਿਛਲੇ 24 ਘੰਟਿਆਂ ‘ਚ 945 ਲੋਕਾਂ ਨੇ ਜਾਨ ਗਵਾ ਦਿੱਤੀ ਹੈ। ਹਾਲਾਂਕਿ ਸੰਕਰਮਣ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ ‘ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਲੋਂ ਸ਼ਨੀਵਾਰ ਸਵੇਰੇ ਜਾਰੀ ਅੰਕੜਿਆਂ ਮੁਤਾਬਕ ਦੇਸ਼ ‘ਚ ਪੌਜ਼ੀਟਿਵ ਮਾਮਲਿਆਂ ਦੀ ਕੁਲ ਗਿਣਤੀ 29,75,702 ਹੈ।

ਲਓ ਹੁਣ!ਬਾਜਵਾ ਵੀ ਹੋਇਆ ਦੂਲੋ ਦੇ ਖਿਲ਼ਾਫ,ਕਹਿੰਦਾ ਸਾਡੇ ਆਲਿਆਂ ਨੂੰ ਵੀ CBI ਬਹੁਤ ਚੱਗੀ ਲਗਦੀ

ਦੇਸ਼ ‘ਚ ਹੁਣ ਕੋਰੋਨਾ ਦੇ 6 ਲੱਖ 97 ਹਜ਼ਾਰ 330 ਐਕਟਿਵ ਕੇਸ ਹਨ ਜਦੋਂ ਕਿ ਕੋਰੋਨਾ ਸੰਕਰਮਣ ਦੇ ਚੱਲਦਿਆਂ 55 ਹਜ਼ਾਰ 794 ਮਰੀਜਾਂ ਦੀ ਜਾਨ ਜਾ ਚੁੱਕੀ ਹੈ। ਦੇਸ਼ ਭਰ ‘ਚ ਪਿਛਲੇ 24 ਘੰਟਿਆਂ ਦੇ ਦੌਰਾਨ 945 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 55,794 ਹੋ ਗਈ ਹੈ। ਦੇਸ਼ ‘ਚ ਸਰਗਰਮ ਮਾਮਲੇ 23.82 ਫ਼ੀਸਦੀ ਅਤੇ ਕੋਰੋਨਾ ਤੋਂ ਜੰਗ ਜਿੱਤਜ਼ ਵਾਲਿਆਂ ਦੀ ਦਰ 74.30 ਫ਼ੀਸਦੀ ਹੈ ਜਦੋਂ ਕਿ ਮ੍ਰਿਤਕਾਂ ਦੀ ਦਰ 1.89 ਫ਼ੀਸਦੀ ਹੈ। ਮੰਤਰਾਲੇ ਅਨੁਸਾਰ ਹਸਤਪਾਲਾਂ ‘ਚ ਬਿਹਤਰ ਇਲਾਜ਼ ਪ੍ਰਬੰਧਨ, ਹੋਮ ਆਈਸ਼ੋਲੇਟ ਵਿੱਚ ਮਰੀਜਾਂ ਦੀ ਪ੍ਰਭਾਵੀ ਨਿਗਰਾਨੀ, ਬਿਹਤਰ ਆਕਸੀਜਨ ਸਪੋਰਟ ਸਿਸਟਮ ਅਤੇ ਮਰੀਜਾਂ ਨੂੰ ਸਮੇਂ ਤੇ ਹਸਪਤਾਲ ਪਹੁੰਚਾਉਣ ‘ਚ ਜੁਟੀਆਂ ਐਬੂਲੈਂਸ ਸੇਵਾਵਾਂ ਦੇ ਕਾਰਨ ਦੇਸ਼ ‘ਚ ਮੌਤ ਦਰ ਗਿਰਾਵਟ ਵਿੱਚ ਹੈ।

ਕੇਜਰੀਵਾਲ ਦੇ ਸਭ ਤੋਂ ਨਜਦੀਕੀ ਬੰਦੇ ਤੋਂ ਸੁਣੋਂ ਪਾਰਟੀ ਦਾ ਸੱਚ,ਖਹਿਰਾਂ ,ਗਾਂਧੀ,ਛੋਟੇਪੁਰ ਕਿਉਂ ਗਏ ਪਾਰਟੀ ਤੋਂ ਬਾਹਰ!

ਉਥੇ ਹੀ ਕੋਰੋਨਾ ਵਾਇਰਸ ਕੋਵਿਡ – 19 ਦੇ ਸੰਕਰਮਣ ਦਾ ਪਤਾ ਲਗਾਉਣ ਲਈ ਦੇਸ਼ ਭਰ ‘ਚ ਪਿਛਲੇ 24 ਘੰਟਿਆਂ ਦੇ ਦੌਰਾਨ 8,05,985 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ICMR ਵੱਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜੀਆਂ ਦੇ ਮੁਤਾਬਕ 20 ਅਗਸਤ ਨੂੰ ਦੇਸ਼ ਭਰ ‘ਚ 8,05,985 ਨਮੂਨਿਆਂ ਦੀ ਜਾਂਚ ਕੀਤੀ ਗਈ ਅਤੇ ਇਸਦੇ ਨਾਲ ਹੀ ਹੁਣ ਤੱਕ ਜਾਂਚ ਕੀਤੇ ਗਏ ਨਮੂਨਿਆਂ ਦੀ ਕੁਲ ਗਿਣਤੀ ਵਧਕੇ 3,34,67,237 ਹੋ ਗਈ ਹੈ। ਇਸ ਨਾਲ ਦੇਸ਼ ‘ਚ ਕੋਰੋਨਾ ਪ੍ਰੀਖਣ ਲੈਬ ਦੀ ਗਿਣਤੀ ਵਧ ਕੇ 1,504 ਹੋ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button