NewsBreaking NewsD5 specialIndiaPoliticsSports

PM ਮੋਦੀ ਨੇ ਰੈਨਾ ਨੂੰ ਲਿਖੀ ਚਿੱਠੀ ‘ਤੁਸੀਂ ਵਰਲਡ ਕੱਪ ‘ਚ ਅਹਿਮ ਭੂਮਿਕਾ ਨਿਭਾਈ, ਇਸਨੂੰ ਪੀੜੀਆਂ ਯਾਦ ਰੱਖਣਗੀਆਂ…..

ਨਵੀਂ ਦਿੱਲੀ : ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੌਨੀ ਨੂੰ ਵੀਰਵਾਰ ਨੂੰ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੁਆਰਾ ਲਿਖਿਆ ਗਿਆ ਪੱਤਰ ਰਿਟਾਇਰਮੈਂਟ ਤੋਂ ਬਾਅਦ ਮਿਲਿਆ ਸੀ। ਪੀਐਮ ਮੋਦੀ ਨੇ ਉਸ ਖ਼ਤ ‘ਚ ਧੋਨੀ ਦੀ ਤਾਰੀਫ ਕੀਤੀ ਸੀ ਅਤੇ ਉਨ੍ਹਾਂ ਨੂੰ ਨਵੇਂ ਭਾਰਤ ਦੀ ਉਦਾਹਰਣ ਦੱਸਿਆ ਸੀ। ਇਸ ਤੋਂ ਬਾਅਦ ਹੁਣ ਭਾਰਤੀ ਟੀਮ ਦੇ ਸਾਬਕਾ ਕ੍ਰਿਕੇਟਰ ਸੁਰੇਸ਼ ਰੈਨਾ ਨੂੰ ਵੀ ਪੀਐਮ ਮੋਦੀ ਵਲੋਂ ਇੱਕ ਪੱਤਰ ਮਿਲਿਆ ਹੈ, ਕਿਉਂਕਿ ਧੋਨੀ ਦੇ ਨਾਲ ਸੁਰੇਸ਼ ਰੈਨਾ ਨੇ ਵੀ ਇੰਟਰਨੈਸ਼ਨਲ ਕ੍ਰਿਕੇਟ ਨੂੰ ਅਲਵਿਦਾ ਕਹਿ ਦਿੱਤਾ ਸੀ।ਧੋਨੀ ਨੂੰ ਪ੍ਰਸ਼ੰਸਾ ਪੱਤਰ ਲਿਖਣ ਤੋਂ ਬਾਅਦ ਮੋਦੀ ਨੇ ਰੈਨਾ ਨੂੰ 2 ਪੰਨੇ ਦਾ ਪੱਤਰ ਲਿਖ ਕੇ ਕਿਹਾ, ‘ਮੈਂ ਸੰਨਿਆਸ ਸ਼ਬਦ ਦਾ ਇਸਤੇਮਾਲ ਨਹੀਂ ਕਰਨਾ ਚਾਹੁੰਦਾ, ਕਿਉਂਕਿ ਤੁਸੀਂ ਕਾਫ਼ੀ ਜਵਾਨ ਅਤੇ ਊਰਜਾਵਾਨ ਹੋ।’

ਆਹ ਮਿਸਤਰੀ ਨੇ ਲਾਇਆ ਅਜਿਹਾ ਜੁਗਾੜ,ਖੜ੍ਹ-ਖੜ੍ਹ ਦੇਖਣ ਲੱਗੀ ਦੁਨੀਆਂ,ਹੋਰ ਰਹੇ ਵਿਦੇਸ਼ ਤੱਕ ਚਰਚੇ

ਉਨ੍ਹਾਂ ਲਿਖਿਆ, ‘ਤੁਹਾਡੇ ਕ੍ਰਿਕਟ ਕੈਰੀਅਰ ਵਿਚ ਕਈ ਵਾਰ ਤੁਹਾਨੂੰ ਨਾਕਾਮੀ ਝੱਲਣੀ ਪਈ ਪਰ ਤੁਸੀਂ ਹਰ ਵਾਰ ਉਨ੍ਹਾਂ ਚੁਣੌਤੀਆਂ ਤੋਂ ਨਿਖਰਕੇ ਆਏ।’ ਇਸ ਦੇ ਨਾਲ ਹੀ ਰੈਨਾ ਨੂੰ ਨਵੀਂ ਪਾਰੀ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਰੈਨਾ ਨੇ ਪ੍ਰਧਾਨ ਮੰਤਰੀ ਨੂੰ ਧੰਨਵਾਦ ਕਰਦੇ ਹੋਏ ਟਵੀਟ ਕੀਤਾ, ‘ਜਦੋਂ ਅਸੀਂ ਖੇਡਦੇ ਹਾਂ ਤਾਂ ਦੇਸ਼ ਲਈ ਖ਼ੂਨ ਪਸੀਨਾ ਦਿੰਦੇ ਹਾਂ। ਦੇਸ਼ ਵਾਸੀਆਂ ਤੋਂ ਮਿਲੇ ਪਿਆਰ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਮਿਲੇ ਇਸ ਪਿਆਰ ਤੋਂ ਵੱਡੀ ਕੋਈ ਪ੍ਰਸ਼ੰਸਾ ਨਹੀਂ। ਧੰਨਵਾਦ ਨਰਿੰਦਰ ਮੋਦੀ ਜੀ ਤੁਹਾਡੀ ਪ੍ਰਸ਼ੰਸਾ ਅਤੇ ਸ਼ੁਭਕਾਮਨਾਵਾਂ ਲਈ।’

ਆਹ ਦੇਖਲੋ ਡਿਊਟੀ! ਰਾਤ ਨੂੰ ਸ਼ਰੁਆਮ ਸੜਕ ‘ਤੇ ਲਾਹੀ ਸਿੱਖ ਦੀ ਪੱਗ?ਦੇਖੋ ਡੀਜੀਪੀ ਸਾਬ੍ਹ

ਮੋਦੀ ਨੇ ਪੱਤਰ ਵਿਚ ਲਿਖਿਆ ਕਿ ਉਨ੍ਹਾਂ ਨੇ ਮੋਟੇਰਾ ਵਿਚ 2011 ਵਿਸ਼ਵ ਕੱਪ ਕੁਆਟਰ ਫਾਈਨਲ ਵਿਚ ਆਸਟਰੇਲੀਆ ਖਿਲਾਫ ਰੈਨਾ ਦੀ 34 ਦੌੜਾਂ ਦੀ ਨਾਬਾਦ ਪਾਰੀ ਦਾ ਪੂਰਾ ਮਜਾ ਲਿਆ ਸੀ। ਉਨ੍ਹਾਂ ਲਿਖਿਆ, ‘ਭਾਰਤ 2011 ਵਿਸ਼ਵ ਕੱਪ ਵਿਚ ਤੁਹਾਡੀ ਪ੍ਰੇਰਣਾਦਾਇਕ ਭੂਮਿਕਾ ਨੂੰ ਨਹੀਂ ਭੁਲਾ ਸਕਦਾ। ਮੈਂ ਮੋਟੇਰਾ ਸਟੇਡੀਅਮ ਵਿਚ ਆਸਟਰੇਲੀਆ ਖ਼ਿਲਾਫ ਕੁਆਟਰ ਫਾਈਨਲ ਵਿਚ ਤੁਹਾਨੂੰ ਪਾਰੀ ਦੇ ਸੂਤਰਧਾਰ ਦੀ ਭੂਮਿਕਾ ਨਿਭਾਉਂਦੇ ਵੇਖਿਆ ।’ ਮੋਦੀ ਨੇ ਕਿਹਾ, ‘ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਪ੍ਰਸ਼ੰਸਕਾਂ ਨੂੰ ਤੁਹਾਡੇ ਕਵਰ ਡਰਾਈਵਸ ਦੀ ਕਮੀ ਖਲੇਗੀ ਜੋ ਮੈਂ ਉਸ ਦਿਨ ਵੇਖੀ।’ ਮੋਦੀ ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਸਨ। ਉਨ੍ਹਾਂ ਨੇ ਰੈਨਾ ਨੂੰ ਨਿਪੁੰਨ ‘ਟੀਮ ਮੈਨ’ ਦੱਸਿਆ ਜੋ ਦੂਜਿਆਂ ਦੀ ਸਫਲਤਾ ਦਾ ਜਸ਼ਨ ਮਨਾਉਂਦਾ ਸੀ।

ਉਨ੍ਹਾਂ ਲਿਖਿਆ, ‘ਸੁਰੇਸ਼ ਰੈਨਾ ਹਮੇਸ਼ਾ ਟੀਮ ਭਾਵਨਾ ਲਈ ਯਾਦ ਕੀਤੇ ਜਾਣਗੇ। ਤੁਸੀਂ ਨਿੱਜੀ ਰਿਕਾਰਡ ਲਈ ਨਹੀਂ ਸਗੋਂ ਟੀਮ ਦੇ ਅਤੇ ਦੇਸ਼ ਦੇ ਮਾਣ ਲਈ ਖੇਡਿਆ।’ ਮੋਦੀ ਨੇ ਕਿਹਾ,’ਇਕ ਬੱਲੇਬਾਜ ਦੇ ਤੌਰ ‘ਤੇ ਤੁਸੀਂ ਸਾਰੇ ਫਾਰਮੈਟਾਂ ਖਾਸਕਰ ਟੀ20 ਵਿਚ ਬਾਖੂਬੀ ਢਲੇ ਹੋਏ ਸੀ। ਇਹ ਆਸਾਨ ਫਾਰਮੈਟ ਨਹੀਂ ਹੈ। ਉਨ੍ਹਾਂ ਕਿਹਾ, ‘ਇਸ ਵਿਚ ਕਾਫ਼ੀ ਚੁਸਤੀ-ਫੁਰਤੀ ਦੀ ਜ਼ਰੂਰਤ ਹੁੰਦੀ ਹੈ। ਤੁਹਾਡੀ ਰਫਤਾਰ ਅਤੇ ਚੁਸਤੀ ਟੀਮ ਲਈ ਕਾਫ਼ੀ ਕੰਮ ਆਉਂਦੀ ਰਹੀ ਹੈ।’ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਚੁੱਸਤ ਖੇਤਰ ਰੱਖਿਆ ਦੀ ਤਾਰੀਫ ਕਰਦੇ ਹੋਏ ਕਿਹਾ, ‘ਤੁਹਾਡੀ ਫੀਲਡਿੰਗ ਸ਼ਾਨਦਾਰ ਅਤੇ ਮਿਸਾਲ ਰਹੀ। ਅੰਤਰਰਾਸ਼ਟਰੀ ਕ੍ਰਿਕਟ ਵਿਚ ਕੁੱਝ ਬਿਹਤਰੀਨ ਕੈਚ ਤੁਸੀਂ ਫੜੇ।’ ਉਨ੍ਹਾਂ ਨੇ ਸਵੱਛ ਭਾਰਤ ਅਭਿਆਨ ਅਤੇ ਮਹਿਲਾ ਸਸ਼ਕਤੀਕਰਣ ਵਿਚ ਯੋਗਦਾਨ ਲਈ ਵੀ ਰੈਨਾ ਦੀ ਸ਼ਾਲਾਘਾ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button