ਵੱਡੀ ਖ਼ਬਰ, ਟੈਕਸ ਨੂੰ ਲੈ ਕੇ ਮੋਦੀ ਦਾ ਵੱਡਾ ਐਲਾਨ, ਹੁਣ ਹੋਵੇਗਾ ਆਹ ਕੰਮ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰਥਿਕਤਾ ਦੀ ਮੁੜ ਸੁਰਜੀਤੀ ‘ਚ ਟੈਕਸ ਭਰਨ ਵਾਲਿਆਂ ਦੀ ਅਹਿਮੀਅਤ ਨੂੰ ਉਲੀਕਦਿਆਂ ਅਤੇ ਵਿਵਸਥਾ ਪਾਲਣ ਨੂੰ ਸੁਖਾਲਾ ਬਣਾਉਣ ਲਈ ਇਕ ਨਵੀਂ ਪਾਰਦਰਸ਼ੀ ਟੈਕਸ ਸੁਧਾਰਾਂ ਦੀ ਸ਼ੁਰੂਆਤ ਕੀਤੀ ਹੈ। ਪੀਐਮ ਮੋਦੀ ਵੱਲੋਂ ਵੀਰਵਾਰ ਨੂੰ ਟੈਕਸ ਪ੍ਰਣਾਲੀ ਵਿਚ ਹੋਰ ਸੁਧਾਰ ਲਿਆਉਣ ਦੇ ਇਰਾਦੇ ਨਾਲ ‘ਪਾਰਦਰਸ਼ੀ ਕਰ – ਇਮਾਨਦਾਰ ਦਾ ਸਨਮਾਨ’ ਪਲੇਟਫਾਰਮ ਲਾਂਚ ਕੀਤਾ। ਟੈਕਸ ਸੁਧਾਰਾਂ ਵੱਲ ਇਹ ਇਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਟੈਕਸ ਭੁਗਤਾਨ ਕਰਨ ਵਾਲਿਆਂ ਲਈ ਇਕ ਚਾਰਟਰ (ਅਧਿਕਾਰ ਪੱਤਰ) ਦੀ ਘੋਸ਼ਣਾ ਵੀ ਕੀਤੀ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਅੱਗੇ ਵਧਣ ਅਤੇ ਇਮਾਨਦਾਰੀ ਨਾਲ ਟੈਕਸ ਅਦਾ ਕਰਨ ਦਾ ਸੱਦਾ ਦਿੱਤਾ।
🔴 LIVE 🔴ਕੈਪਟਨ ਨੇ ਦਿਖਾਈ ਆਪਣੀ ਤਾਕਤ ਫਿਰ ਖੁੰਝੇ ਲਾਏ ਬਾਜਵਾ ‘ਤੇ ਦੂਲੋ! ਹੁਣ ਉੱਠੇਗੀ ਵੱਡੀ ਬਗ਼ਾਵਤ?
ਉਨ੍ਹਾਂ ਕਿਹਾ ਕਿ 130 ਕਰੋੜ ਲੋਕਾਂ ਦੇ ਦੇਸ਼ ਵਿਚ ਸਿਰਫ 1.5 ਕਰੋੜ ਲੋਕ ਟੈਕਸ ਅਦਾ ਕਰਦੇ ਹਨ। ਉਨ੍ਹਾਂ ਕਿਹਾ, ‘ਅੱਜ ਤੋਂ ਸ਼ੁਰੂ ਹੋ ਰਹੇ ਨਵੇਂ ਸਿਸਟਮ, ਨਵੀਆਂ ਸਹੂਲਤਾਂ ਪ੍ਰਤੀ ਸਾਡੀ ਵਚਨਬੱਧਤਾ ਨੂੰ ਮਜ਼ਬੂਤ ਕਰਦੀ ਹੈ। ਇਹ ਦੇਸ਼ਵਾਸੀਆਂ ਦੇ ਜੀਵਨ ਵਿਚ ਸਰਕਾਰ ਦੇ ਦਖ਼ਲ ਨੂੰ ਘੱਟ ਕਰਨ ਦੀ ਦਿਸ਼ਾ ਵੱਲ ਇਕ ਵੱਡਾ ਕਦਮ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਚੱਲ ਰਹੇ ਢਾਂਚਾਗਤ ਸੁਧਾਰਾਂ ਦੀ ਪ੍ਰਕਿਰਿਆ ਅੱਜ ਇੱਕ ਨਵੇਂ ਪੜਾਅ ‘ਤੇ ਪਹੁੰਚ ਗਈ ਹੈ। 21 ਵੀਂ ਸਦੀ ਦੇ ਟੈਕਸ ਪ੍ਰਣਾਲੀ ਦੀ ਇਹ ਨਵੀਂ ਵਿਵਸਥਾ ਅੱਜ ਤੋਂ ਸ਼ੁਰੂ ਕੀਤੀ ਗਈ ਹੈ। ਇਸ ਪਲੇਟਫਾਰਮ ‘ਚ ਫੇਸਲੈੱਸ ਅਸੈਸਮੈਂਟ, ਫੇਸਲੈੱਸ ਅਪੀਲ ਅਤੇ ਟੈਕਸਪੇਅਰਸ ਚਾਰਟਰ ਵਰਗੇ ਵੱਡੇ ਸੁਧਾਰ ਹਨ। ਫੇਸਲੈਸ ਅਸੈਸਮੈਂਟ ਅਤੇ ਟੈਕਸ ਅਦਾ ਕਰਨ ਵਾਲਾ ਚਾਰਟਰ ਅੱਜ ਤੋਂ ਲਾਗੂ ਹੋ ਗਿਆ ਹੈ।
ਜ਼ਹਿਰੀਲੀ ਸ਼ਰਾਬ ਮਾਮਲੇ ‘ਚ ਨਵਾਂ ਮੋੜ,ਮਜੀਠੀਆ ਇਕੱਠੇ ਕਰ ਲਿਆਇਆ ਪੱਕੇ ਸਬੂਤ! ਸਬੂਤਾਂ ਸਣੇ ਗਵਾਹ ਆਏ ਸਾਹਮਣੇ
ਵੀਡੀਓ ਕਾਨਫਰੰਸਿੰਗ ਜ਼ਰੀਏ ਆਯੋਜਿਤ ਇਸ ਸਮਾਰੋਹ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਟੈਕਸ ਪ੍ਰਣਾਲੀ ‘ਚਿਹਰਾਹੀਣ’ ਬਣ ਰਹੀ ਹੈ। ਇਹ ਟੈਕਸਦਾਤਾ ਨੂੰ ਨਿਰਪੱਖਤਾ ਅਤੇ ਵਿਸ਼ਵਾਸ ਦੇਣ ਵਾਲਾ ਹੈ। ਉਨ੍ਹਾਂ ਕਿਹਾ, “ਟੈਕਸ ਮਸਲਿਆਂ ਵਿਚ ਬਿਨਾਂ ਆਹਮੋ-ਸਾਹਮਣੇ ਦੇ ਅਪੀਲ(ਚਿਹਰਾਹੀਣ ਅਪੀਲ) ਦੀ ਸਹੂਲਤ 25 ਸਤੰਬਰ ਯਾਨੀ ਦੀਨ ਦਿਆਲ ਉਪਾਧਿਆਏ ਦੇ ਜਨਮਦਿਨ ਤੋਂ ਪੂਰੇ ਦੇਸ਼ ਭਰ ਵਿਚ ਨਾਗਰਿਕਾਂ ਲਈ ਉਪਲਬਧ ਹੋਵੇਗੀ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਇਮਾਨਦਾਰ ਟੈਕਸਦਾਤਾ ਦੇਸ਼ ਨਿਰਮਾਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਸੁਖਬੀਰ ਦੀ ਕਾਂਗਰਸੀ MLA ਨੂੰ ਧਮਕੀ, ਸ਼ਰੇਆਮ ਸਭ ਦੇ ਸਾਹਮਣੇ ਕਹਿਤੀ ਵੱਡੀ ਗੱਲ
ਜਦੋਂ ਦੇਸ਼ ਦੇ ਇਮਾਨਦਾਰ ਟੈਕਸ ਅਦਾ ਕਰਨ ਵਾਲਿਆਂ ਦੀ ਜ਼ਿੰਦਗੀ ਸੌਖੀ ਹੋ ਜਾਂਦੀ ਹੈ, ਤਾਂ ਉਹ ਅੱਗੇ ਵਧਦਾ ਹੈ। ਇਸ ਨਾਲ ਦੇਸ਼ ਦਾ ਵਿਕਾਸ ਵੀ ਹੁੰਦਾ ਹੈ। ਟੈਕਸ ਚਾਰਟਰ ਦੀ ਘੋਸ਼ਣਾ ਕਰਦਿਆਂ, ਉਨ੍ਹਾਂ ਨੇ ਕਿਹਾ, ‘ਇਸ ਦੇ ਜ਼ਰੀਏ ਨਿਰਪੱਖ, ਸੁਹਿਰਦ ਅਤੇ ਤਰਕਸ਼ੀਲ ਵਿਵਹਾਰ ਦਾ ਭਰੋਸਾ ਦਿੱਤਾ ਗਿਆ ਹੈ’। ਭਾਵ ਆਮਦਨ ਟੈਕਸ ਵਿਭਾਗ ਨੂੰ ਹੁਣ ਟੈਕਸਦਾਤਾ ਦੇ ਸਨਮਾਨ ਅਤੇ ਸੰਵੇਦਨਸ਼ੀਲਤਾ ਨਾਲ ਧਿਆਨ ਰੱਖਣਾ ਹੋਵੇਗਾ। ‘ਪ੍ਰਧਾਨ ਮੰਤਰੀ ਨੇ ਟੈਕਸ ਅਦਾ ਕਰਨ ਵਾਲਿਆਂ ਨੂੰ ਅੱਗੇ ਵਧਣ ਅਤੇ ਇਮਾਨਦਾਰੀ ਨਾਲ ਟੈਕਸ ਅਦਾ ਕਰਨ ਦੀ ਵੀ ਅਪੀਲ ਕੀਤੀ।’
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.