NewsBreaking NewsD5 specialIndiaPunjab

ਅਮਰਨਾਥ ਯਾਤਰਾ ਰੱਦ, ਇਸ ਸਾਲ ਨਹੀਂ ਹੋਣਗੇ ਪਵਿੱਤਰ ਗੁਫਾ ਦੇ ਦਰਸ਼ਨ

ਨਵੀਂ ਦਿੱਲੀ : ਜ਼ੰਮੂ-ਕਸ਼ਮੀਰ ‘ਚ ਕੋਰੋਨਾ ਵਾਇਰਸ ਦੇ ਵੱਧਦੇ ਸੰਕਰਮਣ ਦੇ ਚੱਲਦਿਆਂ ਅਮਰਨਾਥ ਯਾਤਰਾ ਰੱਦ ਕਰ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਯਾਤਰਾ ਨੂੰ 10 ਦਿਨਾਂ ਲਈ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਕੋਰੋਨਾ ਦੇ ਖਰਾਬ ਹੁੰਦੇ ਹਾਲਾਤ ਦੇ ਮੱਦੇਨਜ਼ਰ ਇਹ ਫ਼ੈਸਲਾ ਕੀਤਾ ਗਿਆ ਹੈ। ਫ਼ੌਜ ਨੇ ਵੀ ਅਜਿਹੇ ਇਨਪੁੱਟ ਦਿੱਤੇ ਸਨ, ਜਿਸ ਮੁਤਾਬਕ ਇਸ ਸਾਲ ਅਮਰਨਾਥ ਯਾਤਰਾ ‘ਤੇ ਖ਼ਤਰਾ ਮੰਡਰਾ ਰਿਹਾ ਸੀ।

ਰਾਤ ਹੁੰਦੇ ਹੀ ਅਸਮਾਨੋ ਪਿੰਡ ‘ਚ ਆਈ ਅਜਿਹੀ ਸ਼ੇਅ, ਸਵੇਰ ਹੁੰਦੇ ਹੀ ਕਰ ਗਈ ਸਭ ਕੁੱਝ ਤਬਾਹ

8 ਜੁਲਾਈ ਨੂੰ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਇਸ ਸਾਲ ਅਮਰਨਾਥ ਯਾਤਰਾ ਪਾਬੰਦੀਆਂ ਦੇ ਨਾਲ ਹੋਵੇਗੀ। ਨਾਰਥ ਬਲਾਕ ‘ਚ ਹੋਈ ਇਕ ਉੱਚ ਪੱਧਰੀ ਮੀਟਿੰਗ ‘ਚ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਯਾਤਰਾ ਇਕ ਪਖਵਾੜੇ ਲਈ 21 ਜੁਲਾਈ ਤੋਂ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਫ਼ੌਜ ਨੇ ਕਿਹਾ ਸੀ ਕਿ ਅਮਰਨਾਥ ਯਾਤਰਾ ਨੂੰ ਨਿਸ਼ਾਨਾ ਬਣਾਉਣ ਲਈ ਅੱਤਵਾਦੀ ਸਾਜ਼ਿਸ਼ ਰੱਚ ਰਹੇ ਹਨ। ਫ਼ੌਜ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਸੀ।

ਨੀਟੂ ਸ਼ਟਰਾਂ ਵਾਲੇ ਨੇ ਗੁਰੂ ਦੇ ਸਿੰਘਾਂ ਨਾਲ ਲੈ ਲਿਆ ਕਸੂਤਾ ਪੰਗਾਂ! ਹੁਣ ਸਿੰਘ ਲਾਉਣਗੇ ਨੀਟੂ ਦਾ ਸੋਧਾ!

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਮਰਨਾਥ ‘ਚ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ ਸਨ। ਉਨ੍ਹਾਂ ਇਸ ਦੀ ਜਾਣਕਾਰੀ ਆਪਣੇ ਟਵਿੱਟਰ ਅਕਾਊਂਟ ‘ਤੇ ਦਿੱਤੀ ਸੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕੀਤਾ ਕਿ ਖੁਸ਼ਕਿਸਮਤ ਹਾਂ ਕਿ ਜੰਮੂ ਕਸ਼ਮੀਰ ਦੀ ਪਵਿੱਤਰ ਗੁਫਾ ਸ਼੍ਰੀ ਅਮਨਰਾਥ ‘ਚ ਬਾਬਾ ਬਰਫਾਨੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਇਸ ਮੌਕੇ ‘ਤੇ ਉਨ੍ਹਾਂ ਦੇ ਨਾਲ ਸੀਡੀਐੱਸ ਬਿਪਿਨ ਰਾਵਤ ਤੇ ਫੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਵੀ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button