ਕੇਜਰੀਵਾਲ ਬਣਿਆ ਚਹੇਤਾ ਮੁੱਖ ਮੰਤਰੀ!ਲੋਕਾਂ ਦੀ ਡਿਮਾਂਡ ‘ਤੇ ਕਰਤਾ ਵੱਡਾ ਐਲਾਨ,ਸਾਡੇ ਵਾਲੇ ਤਾਂ ਸੁੱਤੇ ਪਏ ਨੇ?
ਨਵੀਂ ਦਿੱਲੀ : ਬੀਤੇ ਦਿਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ‘ਚ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਡਿਜੀਟਲ ਪ੍ਰੈਸ ਕਾਨਫਰੰਸ ਕੀਤੀ ਹੈ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਹੈ ਕਿ ਜੇਕਰ ਦਿੱਲੀ ਸਰਕਾਰ ਕੋਰੋਨਾ ਨਾਲ ਇੱਕਲੀ ਲੜਾਈ ਲੜਦੀ ਤਾਂ ਯਕੀਨੀ ਤੌਰ ‘ਤੇ ਹਾਰ ਜਾਂਦੀ। ਇਸ ਲਈ ਅਸੀਂ ਇਸ ਲੜਾਈ ‘ਚ ਕੇਂਦਰ ਸਰਕਾਰ, ਐਨਜੀਓ ਅਤੇ ਧਾਰਮਿਕ ਸੰਗਠਨਾਂ ਨੂੰ ਨਾਲ ਜੋੜਿਆ ਹੈ ਅਤੇ ਸਾਰਿਆਂ ਦੇ ਠੋਸ ਯਤਨਾਂ ਸਦਕਾ ਅੱਜ ਦਿੱਲੀ ਵਿਚ ਅਨੁਮਾਨ ਦੇ ਮੁਕਾਬਲੇ ਅੱਧੀ ਸੰਖਿਆ ਵਿਚ ਮਰੀਜ਼ ਹਨ।
Private School | ਪ੍ਰਾਈਵੇਟ ਸਕੂਲਾਂ ਨੂੰ ਫੇਰ ਲੱਗਿਆ ਝਟਕਾ! ਆਹ ਸੁਣੋ ਕਿਵੇਂ ਸਰਕਾਰੀ ਸਕੂਲਾਂ ਦਾ ਬੇੜਾ ਡੋਬਿਆ?
ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਕੋਰੋਨਾ ਮਰੀਜ਼ਾਂ ਦੇ ਲਈ ਉਪਲੱਬਧ ਬੈੱਡਾਂ ਦੇ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ”ਦਿੱਲੀ ਵਿਚ ਕੋਰੋਨਾ ਵਾਇਰਸ ਨਾਲ ਸੰਕਰਮਿਤ 18,600 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਜਿਨ੍ਹਾਂ ਵਿਚ ਕੇਵਲ 4 ਹਜ਼ਾਰ ਮਰੀਜ਼ ਹੀ ਬੈੱਡਾਂ ਉੱਤੇ ਹਨ। ਕੋਰੋਨਾ ਸੰਕਰਮਨ ਨੂੰ ਲੈ ਕੇ ਸਥਿਤੀ ਕੰਟਰੋਲ ਵਿਚ ਹੈ ਪਰ ਅਸੀ ਅਸੰਤੁਸ਼ਟ ਨਹੀਂ ਹੋਣਾ ਹੈ। ਅਸੀ ਤਿਆਰੀਆਂ ਜਾਰੀ ਰੱਖਣਗੇ”।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.