ਆਪਣੇ ਘਰ ਦੇ ਬਿਜਲੀ ਬਿਲ ਨੂੰ ਦੇਖਕੇ ਹੈਰਾਨ-ਪ੍ਰੇਸ਼ਾਨ ਹੋਈ ਤਾਪਸੀ ਪੰਨੂ
ਮੁੰਬਈ : ਤਾਪਸੀ ਪੰਨੂ ਬਾਲੀਵੁਡ ਦੀ ਮਸ਼ਹੂਰ ਐਕਟਰਸ ਵਿੱਚੋਂ ਇੱਕ ਹੈ। ‘ਜੁੜਵਾ 2’, ਮਿਸ਼ਨ ਮੰਗਲ, ਪਿੰਕ ਅਤੇ ਥੱਪੜ ਵਰਗੀਆਂ ਫਿਲਮਾਂ ‘ਚ ਆਪਣੀ ਦਮਦਾਰ ਅਦਾਕਾਰੀ ਨਾਲ ਤਾਪਸੀ ਨੇ ਹਰ ਦਿਲ ‘ਚ ਜਗ੍ਹਾ ਬਣਾ ਲਈ ਹੈ। ਤਾਪਸੀ ਸੋਸ਼ਲ ਮੀਡੀਆ ‘ਤੇ ਬੇਬਾਕੀ ਨਾਲ ਦੇਸ਼ ਦੇ ਜੁੜੇ ਮੁੱਦਿਆਂ ‘ਤੇ ਆਪਣੀਆਂ ਗੱਲਾਂ ਰੱਖਦੀ ਹੈ। ਹਾਲਾਂਕਿ ਇਸ ਵਾਰ ਦਾ ਮਾਮਲਾ ਕੁਝ ਅਲੱਗ ਹੈ, ਕਿਉਂਕਿ ਇਸ ਵਾਰ ਤਾਪਸੀ ਪੰਨੂ ਨੂੰ ਆਪਣਾ ਬਿਜਲੀ ਦਾ ਬਿਲ ਦੇਖਕੇ ਝਟਕਾ ਲੱਗਾ ਹੈ। ਆਪਣੇ ਘਰ ਦਾ ਬਿਜਲੀ ਬਿਲ ਦੇਖਕੇ ਹੈਰਾਨ ਅਤੇ ਪ੍ਰੇਸ਼ਾਨ ਹੋ ਗਈ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਦਿੱਤੀ ਹੈ।
ਗੁਰਦੁਆਰੇ ‘ਚ ਹੋਇਆ ਅਜਿਹਾ ਕੰਮ | Gurdwara | Punjab
ਤਾਪਸੀ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, ਲਾਕਡਾਊਨ ਨੂੰ ਤਿੰਨ ਮਹੀਨੇ ਹੋ ਗਏ ਅਤੇ ਮੈਂ ਇਹੀ ਸੋਚ ਰਹੀ ਹਾਂ ਕਿ ਮੈਂ ਅਪਾਰਟਮੈਂਟ ‘ਚ ਪਿਛਲੇ ਮਹੀਨੇ ਅਜਿਹੀ ਕਿਹੜਾ ਸਮੱਗਰੀ ਇਸਤੇਮਾਲ ਕਰਨੀ ਸ਼ੁਰੂ ਕੀਤੀ ਹੈ ਜਾਂ ਲਿਆਂਦੀ ਹੈ ਜਿਸਦੇ ਨਾਲ ਮੇਰਾ ਬਿਜਲੀ ਬਿਲ ਇੰਨਾ ਵਧਕੇ ਆਇਆ ਹੈ। ਇਸਦੇ ਨਾਲ ਹੀ ਤਾਪਸੀ ਨੇ ਅਡਾਨੀ ਇਲੈਕਟ੍ਰਸਿਟੀ ਮੁੰਬਈ ਨੂੰ ਟੈਗ ਕਰਦੇ ਹੋਏ ਪੁੱਛਿਆ ਕਿ ਤੁਸੀਂ ਕਿੰਨਾ ਚਾਰਜ ਕਰਦੇ ਹੋ। ਉਨ੍ਹਾਂ ਨੇ ਇੱਕ ਹੋਰ ਟਵੀਟ ਕੀਤਾ, ਜਿਸ ‘ਚ ਉਨ੍ਹਾਂ ਨੇ ਲਿਖਿਆ ਅਤੇ ਇਹ ਉਸ ਅਪਾਰਟਮੈਂਟ ਲਈ ਹੈ ਜਿੱਥੇ ਕੋਈ ਨਹੀਂ ਰਹਿੰਦਾ ਅਤੇ ਉੱਥੇ ਸਿਰਫ ਹਫਤੇ ਵਿੱਚ ਇੱਕ ਵਾਰ ਸਫਾਈ ਦੇ ਮਕਸਦ ਨਾਲ ਜਾਂਦੇ ਹਾਂ।
ਸਾਡੀ ਵੀਡੀਓ ਸਰਕਾਰ ਤੇ ਭਗਵੰਤ ਮਾਨ ਤੱਕ ਪਹੁੰਚਾਓ | Punjab | Latest News | Viral Video
ਹੁਣ ਮੈਨੂੰ ਫਿਕਰ ਹੋ ਰਹੀ ਹੈ ਕਿ ਕਿਤੇ ਕੋਈ ਸਾਡੀ ਜਾਣਕਾਰੀ ਦੇ ਬਿਨ੍ਹਾਂ ਕਿਤੇ ਸਾਡੇ ਅਪਾਰਟਮੈਂਟ ਦਾ ਇਸਤੇਮਾਲ ਤਾਂ ਨਹੀਂ ਕਰ ਰਿਹਾ ਹੈ ਅਤੇ ਤੁਸੀ ਇਸਦਾ ਖੁਲਾਸਾ ਕਰਨ ਵਿੱਚ ਸਾਡੀ ਮਦਦ ਕਰ ਰਹੇ ਹੋ। ਦੱਸ ਦਈਏ ਕਿ ਤਾਪਸੀ ਪੰਨੂ ਨੇ ਆਪਣੇ ਟਵਿਟਰ ਅਕਾਊਂਟ ‘ਤੇ ਵਧਕੇ ਆਏ ਬਿਜਲੀ ਦੇ ਬਿਲ ਦੇ ਨਾਲ ਪਿਛਲੇ ਦੋ ਮਹੀਨੇ ਦੇ ਬਿਲ ਦੀ ਰਸ਼ੀਦ ਨੂੰ ਵੀ ਸਾਂਝਾ ਕੀਤਾ ਹੈ। ਇੱਕ ‘ਤੇ 36 ਹਜ਼ਾਰ ਰੁਪਏ ਲਿਖਿਆ ਹੈ ਛੋਟ ਦੇ ਨਾਲ 35 ਹਜ਼ਾਰ 890, ਦੂਜਾ ਬਿਲ ਤਿੰਨ ਹਜ਼ਾਰ 850 ਅਤੇ ਤੀਜਾ ਬਿਲ ਚਾਰ ਹਜ਼ਾਰ 390 ਰੁਪਏ ਦਾ ਹੈ। ਇਸ ਬਿਲ ਨੂੰ ਟਵਿਟਰ ‘ਤੇ ਸਾਂਝਾ ਕਰਦੇ ਹੋਏ ਐਕਟਰੈਸ ਨੇ ਬਿਜਲੀ ਕੰਪਨੀ ਨੂੰ ਵੀ ਟੈਗ ਕੀਤਾ ਅਤੇ ਪੁੱਛਿਆ ਹੈ ਕਿ ਉਹ ਕਿਸ ਤਰ੍ਹਾਂ ਨਾਲ ਬਿਲ ਬਣਾਉਂਦੇ ਹਨ।
3 months of lockdown and I wonder what appliance(s) I have newly used or bought in the apartment only last month to have such an insane rise in my electricity bill. @Adani_Elec_Mum what kind of POWER r u charging us for? pic.twitter.com/jZMMoxDMgj
— taapsee pannu (@taapsee) June 28, 2020
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.