PM ਮੋਦੀ ਨੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਫੋਨ ‘ਤੇ ਪੁੱਛਿਆ ਹਾਲ, ਜ਼ਲਦ ਤੰਦਰੁਸਤ ਹੋਣ ਦੀ ਕੀਤੀ ਕਾਮਨਾ
ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਮੋਹਾਲੀ ਦੇ ਮੈਕਸ ਹਸਪਤਾਲ ‘ਚ ਇਲਾਜ਼ ਅਧੀਨ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਫੋਨ ਕਰਕੇ ਉਨ੍ਹਾਂ ਦਾ ਹਾਲ ਪੁੱਛਿਆ। ਉਨ੍ਹਾਂ ਨੇ ਵਿਜ ਦੇ ਜ਼ਲਦ ਤੰਦਰੁਸਤ ਹੋਣ ਦੀ ਕਾਮਨਾ ਕੀਤੀ ਹੈ। ਵਿਜ ਨੇ ਸੋਮਵਾਰ ਨੂੰ ਆਪ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪ੍ਰਧਾਨਮੰਤਰੀ ਮੋਦੀ ਦਾ ਧੰਨਵਾਦ ਕੀਤਾ।
BJP-Akali Dal ਨਾਲ ਕਰਨ ਲੱਗੀ ਧੱਕਾ! ਸੁਣੋ ਸਿੱਖਾਂ ਦੇ ਮਸਲੇ ‘ਤੇ ਕੀ ਬੋਲੇ ਚੰਦੂਮਾਜਰਾ
ਉਨ੍ਹਾਂ ਨੇ ਆਪਣੇ ਟਵੀਟ ‘ਚ ਲਿਖਿਆ ਕਿ ਸੋਮਵਾਰ ਸਵੇਰੇ 9.44 ਤੇ ਜਦੋਂ ਇਲਾਜ਼ ਅਧੀਨ ਮੇਰਾ ਹਾਲਚਾਲ ਜਾਣਨ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਫੋਨ ਆਇਆ ਤਾਂ ਮੇਰੇ ਸਾਰੇ ਦਰਦ ਦੂਰ ਹੋ ਗਏ। ਮੇਰੇ ਜਿਹੇ ਸਧਾਰਨ ਕਰਮਚਾਰੀ ਦੀ ਵੀ ਤੁਸੀ ਇੰਨੀ ਚਿੰਤਾ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ’। ਉਨ੍ਹਾਂ ਨੇ ਦੱਸਿਆ ਕਿ ਮੋਦੀ ਨੇ ਉਨ੍ਹਾਂ ਨਾਲ ਕਰੀਬ ਪੰਜ ਮਿੰਟ ਗੱਲਬਾਤ ਕੀਤੀ। ਪ੍ਰਧਾਨਮੰਤਰੀ ਨੇ ਸਿਹਤ ਦਾ ਧਿਆਨ ਰੱਖਣ ਦਾ ਸੁਝਾਅ ਦਿੱਤਾ ਹੈ।
ਇਨਸਾਨੀਅਤ ਫਿਰ ਹੋਈ ਸ਼ਰਮਸਾਰ, ਦਲਿਤ ਦੀ ਬੇਰਹਿਮੀ ਨਾਲ ਹੋਈ ਕੁੱਟਮਾਰ, Video Viral
ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾ ਆਪਣੇ ਘਰ ‘ਚ ਉਹ ਫਿਸਲ ਗਏ ਸਨ। ਉਨ੍ਹਾਂ ਦੇ ਪੱਟ ਦੀ ਹੱਡੀ ਵਿੱਚ ਫਰੈਕਚਰ ਆ ਗਿਆ ਸੀ। ਉਨ੍ਹਾਂ ਦਾ ਮੋਹਾਲੀ ਦੇ ਮੈਕਸ ਹਸਪਤਾਲ ‘ਚ ਆਪਰੇਸ਼ਨ ਕੀਤਾ ਗਿਆ। ਉਹ ਉਥੇ ਹੀ ਇਲਾਜ਼ਅਧੀਨ ਹਨ। ਦੇਸ਼ ਦੇ ਅਨੇਕ ਨੇਤਾਵਾਂ ਨੇ ਹਸਪਤਾਲ ‘ਚ ਉਨ੍ਹਾਂ ਨਾਲ ਮੁਲਾਕਾਤ ਕੀਤੀ। ਮੁੱਖਮੰਤਰੀ ਮਨੋਹਰ ਲਾਲ ਵੀ ਹਸਪਤਾਲ ਪਹੁੰਚ ਕੇ ਵਿਜ ਦਾ ਦੋ ਵਾਰ ਹਾਲ ਜਾਣ ਚੁੱਕੇ ਹਨ।
आज सुबह 9.44 बजे जब भारत के प्रधानमंत्री नरेंद्र मोदी जी का मेक्स मोहाली अस्पताल में बाई जांघ की हड्डी टूट जाने के बाद उपचार करवा रहे मेरा हालचल जानने के लिए फोन आया तो सारी पीड़ा दूर हो गई । मुझ जैसे साधारण कार्यकर्ता की भी आप इतनी चिंता करते है आपको कोटि कोटि नमन व धन्यवाद ।
— ANIL VIJ MINISTER HARYANA (@anilvijminister) June 15, 2020
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.