Bains ਨੇ ਗੁੱਸੇ ‘ਚ ਕਰਤੇ ਵੱਡੇ ਖ਼ੁਲਾਸੇ | Navjot Sidhu ਬਾਰੇ ਵੀ ਕਰਤੀ ਭਵਿੱਖਬਾਣੀ | ਸੁਣਕੇ ਕੰਬ ਜਾਣਗੇ ਵਿਰੋਧੀ!
ਜਲੰਧਰ : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਨਜੀਤ ਸਿੰਘ ਬੈਂਸ ਨੇ ਪੰਜਾਬ ਦੇ ਅਲੱਗ ਅਲੱਗ ਭਖਦੇ ਮਸਲਿਆਂ ‘ਤੇ ਪ੍ਰੈਸ ਕਾਨਫਰੰਸ ਕੀਤੀ। ਜਿਸ ‘ਚ ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਵਲੋਂ ਸੂਬੇ ਦੇ ‘ਚ ਲਾ-ਐਂਡ-ਆਰਡਰ ਬਣਾਉਣ ਦੇ ਜਿੰਮੇਵਾਰ ਹਨ ਪਰ ਪਿਛਲੇ ਦਿਨੀਂ ਮੋਹਾਲੀ ‘ਚ ਸ਼ਰੇਆਮ ਇਕ ਦੁਕਾਨਦਾਰ ਦਾ ਸਮਾਨ ਸੜਕ ਤੇ ਖ਼ਲੇਰ ਦੇਣ ਅਤੇ ਉਸਦਾ ਸਮਾਨ ਚੱਕ ਕੇ ਆਪਣੀ ਗੱਡੀ ‘ਚ ਰੱਖ ਲਿਆ। ਸਿਰਫ ਉਨ੍ਹਾਂ ਨੂੰ ਸਸਪੈਂਸ ਕੀਤਾ ਐਫਆਈਆਰ ਕਿਉਂ ਨਹੀਂ ਦਰਜ਼ ਹੋਈ। ਉੱਥੇ ਹੀ ਬੈਂਸ ਨੇ ਕਿਹਾ ਕਿ ਪੁਲਿਸ ਨੂੰ ਕੁੱਟਣ ਦਾ ਅਧਿਕਾਰ ਕਿਸਨੇ ਦਿੱਤਾ ਹੈ। ਸੂਬੇ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਸੈਲਫ਼ ਕੁਆਰਨਟਾਈਨ ਵਿਚੋਂ ਕੱਢਣ ਜਾਂ ਫਿਰ ਹੋਮ ਡਿਪਾਰਮੈਂਟ ਛੱਡ ਦੇਣੀ ਚਾਹੀਦੀ ਹੈ ਕਿਸੇ ਹੋਰ ਨੂੰ ਦੇ ਦੇਣ।
ਇਨਸਾਨੀਅਤ ਫਿਰ ਹੋਈ ਸ਼ਰਮਸਾਰ, ਦਲਿਤ ਦੀ ਬੇਰਹਿਮੀ ਨਾਲ ਹੋਈ ਕੁੱਟਮਾਰ, Video Viral
ਉਥੇ ਹੀ ਦੀ ਬਿਹਤਰੀ ਵਾਸਤੇ 3 ਆਰਡੀਨੈਂਸ ਪਾਸ ਕੀਤੇ, ਬਿਨ੍ਹਾਂ ਕੋਈ ਲੋਕ ਸਭਾ, ਰਾਜ ਸਭਾ ‘ਚ ਬਹਿਸ ਕੀਤੇ , ਸਟੇਟ ਦੇ ਹੱਕ ਨੂੰ ਖੋ ਲਿਆ ਗਿਆ,ਜਿਸ ਤੇ ਮੁੱਖਮੰਤਰੀ ਚੁੱਪ ਬੇਠੇ ਹਨ। ਦੂਜੇ ਪਾਸੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਬਿੱਲ ਤੇ ਹਸਤਾਖਰ ਕਰ ਦਿੱਤੇ, ਬਾਦਲ ਪਰਿਵਾਰ ਪੰਜਾਬ ‘ਚ ਦੋਗਲੀ ਨੀਤੀ ਤੇ ਚਲ ਰਹੇ ਹਨ। ਇਸ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਕਿਸਾਨ ਸੁਧਾਰ ਬਿੱਲ ਤੇ ਜਬਰਦਸਤ ਅੰਦੋਲਨ ਛੇੜਨ ਜਾ ਰਹੀ ਹੈ।
BJP-Akali Dal ਨਾਲ ਕਰਨ ਲੱਗੀ ਧੱਕਾ! ਸੁਣੋ ਸਿੱਖਾਂ ਦੇ ਮਸਲੇ ‘ਤੇ ਕੀ ਬੋਲੇ ਚੰਦੂਮਾਜਰਾ
ਸੂਬੇ ਦੇ ‘ਚ ਰਾਤ ਨੂੰ ਕਰਫ਼ਿਊ ਨੂੰ ਲੈ ਕੇ ਕਿਹਾ ਕਿ ਜੋ ਚੀਜ ਠੀਕ ਹੈ ਉਸਦਾ ਉਹ ਸਵਾਗਤ ਕਰਦੇ ਹਨ ਪਰ ਵੀਕੈਂਡ ਲੋਕਡਾਊਨ ਵਿਚ ਅਤੇ ਹੁਣ ਹਾਸੇ ਪੂਰਨ ਸਥਿਤੀ ਪੈਦਾ ਕੀਤੀ ਹੈ ਕਿਉਕਿ ਇਨ੍ਹਾਂ ਨੇ ਕਿਹਾ ਕਿ ਦੁਕਾਨਾਂ ਖੁੱਲਣਗੀਆਂ ਪਰ ਲੋਕ ਘਰੋਂ ਨਹੀਂ ਨਿਕਲਣਗੇ ਅਤੇ ਠੇਕੇ ਦੇਰ ਰਾਤ ਤੱਕ ਚਲਦੇ ਹਨ। ਗੁਰੂ ਘਰ ਦੇ ਲੰਗਰ ਨੂੰ ਲੈ ਕੇ ਸਿਮਰਨਜੀਤ ਸਿੰਘ ਬੈਂਸ ਨੇ ਕਿਹਾ ਕਿ ਚਾਹੇ ਕੋਈ ਵੀ ਹੋਵੇ ਉਸਨੂੰ WHO ਦੀਆਂ ਹਦਾਇਤਾਂ ਦਾ ਪਾਲਣ ਕਰਨਾ ਚਾਹੀਦਾ ਹੈ। ਸਿੱਧੂ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ‘ਚ ਨਹੀਂ ਜਾਣਗੇ, ਬੇਸ਼ਕ ਉਹ ਚੁੱਪ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.