NewsBreaking NewsD5 specialPunjab

ਗੁਰਦੁਆਰੇ ‘ਚ ਸਿਰਫਿਰੇ ਵਿਅਕਤੀ ਦਾ ਹੰਗਾਮਾ, ਸਿੱਧਾ ਗੁਰੂ ਗ੍ਰੰਥ ਸਾਹਿਬ ‘ਤੇ ਮਾਰੀ ਛਾਲ (Video)

ਹੁਸ਼ਿਆਰਪੁਰ : ਵੀਡੀਓ ਨੂੰ ਜ਼ਰਾ ਗੌਰ ਨਾਲ ਦੇਖੋ ਇਹ ਵੀਡੀਓ ਗੁਰਦੁਆਰਾ ਸਾਹਿਬ ਦੀ ਹੈ। ਜਿਸ ‘ਚ ਇਕ ਸ਼ਖਸ ਨੰਗਾ ਹੋ ਕੇ ਗੁਰਦੁਆਰਾ ਸਾਹਿਬ ‘ਚ ਦਾਖ਼ਲ ਹੁੰਦਾ ਹੈ ਤੇ ਸਿੱਧਾ ਸ੍ਰੀ ਗੁਰੂ ਗ੍ਰੰਥ ਸਾਹਿਬ ‘ਤੇ ਛਾਲ ਮਾਰ ਦਿੰਦਾ ਹੈ। ਹੁਸ਼ਿਆਰਪੁਰ ਦੇ ਦਸੂਹਾ ਅਧੀਨ ਆਉਂਦੇ ਪਿੰਡ ਗੌਰਸੀਆ ‘ਚ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਗੁਰਦੁਆਰਾ ਸਾਹਿਬ ‘ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਪ੍ਰਸ਼ਾਦ ਵੰਡ ਕੇ ਗ੍ਰੰਥੀ ਸਿੰਘ ਬਾਹਰ ਨਿਕਲਿਆ ਤਾਂ ਇਹ ਸਿਰਫਿਰਾ ਵਿਅਕਤੀ ਬੇਖੌਫ਼ ਗੁਰਦੁਆਰੇ ਅੰਦਰ ਪਹੁੰਚ ਗਿਆ। ਜਿਸ ਨੂੰ ਮੌਕੇ ‘ਤੇ ਸੰਗਤ ਨੇ ਕਾਬੂ ਕਰ ਲਿਆ, ਪਿੰਡ ਵਾਸੀਆਂ ਮੁਤਾਬਕ ਇਹ ਸਭ ਕੁਝ ਸਾਜਿਸ਼ ਦੇ ਅਧੀਨ ਹੋਇਆ ਹੈ।

🔴 LIVE | ਅਕਾਲੀ ਦਲ ‘ਚ ਘਮਾਸਾਨ | ਹਰਸਿਮਰਤ ਬਾਦਲ ਦੇਣਗੇ ਅਸਤੀਫ਼ਾ! LIVE Calling 0175-5000156

ਮੁਲਜ਼ਮ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਜਿਸ ਦੇ ਪਰਚਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਸਵਾਲ ਕਈ ਪੈਦਾ ਹੁੰਦੇ ਹਨ ਸਵਾਲ ਇਹ ਕਿ ਆਖ਼ਿਰਕਾਰ ਇਸ ਵਿਅਕਤੀ ਦੀ ਮਨਸ਼ਾ ਕੀ ਸੀ। ਕੀ ਇਸ ਨੇ ਕਿਸੇ ਦੇ ਇਸ਼ਾਰੇ ‘ਤੇ ਅਜਿਹੀ ਹਰਕਤ ਕੀਤੀ ਕੀ ਖ਼ਾਲਿਸਤਾਨ ਦੇ ਚੱਲ ਰਹੇ ਮੁੱਦੇ ਨੂੰ ਹਵਾ ਦੇਣ ਲਈ ਗੁਰੂ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਨੂੰ ਅਜਿਹੇ ਅਨਸਰਾਂ ਖ਼ਿਲਾਫ਼ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਗੁਰੂ ਘਰਾਂ ‘ਚ ਹੁੰਦੀ ਬੇਹੁਰਮਤੀ ‘ਤੇ ਲਗਾਮ ਕਸੀ ਜਾ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button