UncategorizedBreaking NewsD5 specialNewsPoliticsPunjab

ਸੜਕਾਂ ‘ਤੇ ਉਤਰੇ ਲੋਕਾਂ ਨੇ Kejriwal ਦੀ ਕੀਤੀ ਬੱਲੇ ਬੱਲੇ | Punjab ਸਰਕਾਰ ਨੂੰ ਪਾਈਆਂ ਲਾਹਨਤਾਂ

ਲੁਧਿਆਣਾ : ਕੋਰੋਨਾ ਸੰਕਰਮਣ ਦੇ ਚੱਲਦਿਆਂ ਲਾਕਡਾਊਨ ਦੌਰਾਨ ਜਿੱਥੇ ਇੱਕ ਪਾਸੇ ਨਿੱਜੀ ਸਕੂਲਾਂ ਵੱਲੋਂ ਫੀਸਾਂ ਨੂੰ ਵਸੂਲੇ ਜਾਣ ਦੇ ਵਿਰੁੱਧ ਮਾਪੇ ਸੜਕਾਂ ‘ਤੇ ਹਨ। ਉਥੇ ਹੀ ਹੁਣ ਇਨ੍ਹਾਂ ਸਕੂਲਾਂ ਨਾਲ ਜੁੜੇ ਬੱਸ ਆਪਰੇਟਰ ਵਿਰੋਧ ਪ੍ਰਦਰਸ਼ਨ ‘ਤੇ ਉੱਤਰ ਆਏ ਹਨ। ਜਿਨ੍ਹਾਂ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਕੱਪੜੇ ਉਤਾਰ ਕੇ ਪੰਜਾਬ ਸਰਕਾਰ ਦੇ ਵਿਰੁੱਧ ਜੰਮ ਕੇ ਰੋਸ਼ ਪ੍ਰਦਰਸ਼ਨ ਕੀਤਾ।ਬੱਸ ਆਪਰੇਟਰਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੂੰ ਕੋਰੋਨਾ ਸੰਕਰਮਣ ਦੇ ਚੱਲਦਿਆਂ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਕੇ ਘੱਟ ਬੱਚਿਆਂ ਨੂੰ ਬੱਸ ਵਿੱਚ ਬਿਠਾਉਣ ਲਈ ਬੋਲਿਆ ਜਾ ਰਿਹਾ ਹੈ ਪਰ ਬੱਸ ਫੀਸ ਵਿੱਚ ਵਾਧਾ ਨਹੀਂ ਕੀਤਾ ਜਾ ਰਿਹਾ।

ਕਿਸਾਨਾਂ ਲਈ ਬੁਰੀ ਖ਼ਬਰ!, ਕੈਪਟਨ ਦਾ ਨਵਾਂ ਫ਼ਰਮਾਨ, ਹੁਣ ਕੌਣ ਕਰੇਗਾ ਹੱਕਾਂ ਦੀ ਰਾਖੀ? D5 Channel Punjabi

ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਜਾ ਕੇ ਬੱਸ ਚਾਲਕਾਂ ਨੇ ਨਵੀਆਂ ਬੱਸਾਂ ਖਰੀਦ ਲਈਆਂ ਹਨ। ਜਿਨ੍ਹਾਂ ਦੀ ਹਰ ਮਹੀਨੇ ਈਐਮਆਈ ਜਾਂਦੀ ਹੈ, ਹੋਰ ਵੀ ਕਈ ਖਰਚੇ ਹਨ। ਉਨ੍ਹਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੀ ਤਰਜ ‘ਤੇ ਟਰਾਂਸਪੋਰਟਰਾਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕਰੇ, ਨਹੀਂ ਤਾਂ ਉਹ ਆਪਣਾ ਰੋਸ਼ ਪ੍ਰਦਰਸ਼ਨ ਹੋਰ ਤੇਜ ਕਰਨ ਨੂੰ ਮਜ਼ਬੂਰ ਹੋਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button