Breaking NewsD5 specialNewsPunjab

90.2 ਫੀਸਦੀ ਅਧਿਆਪਕਾਂ ਨੇ ਪਹਿਲੀ ਵਾਰ ਲਈਆਂ ਆਨਲਾਈਨ ਕਲਾਸਾਂ

ਚੰਡੀਗੜ੍ਹ : ਪੰਜਾਬ ਅਤੇ ਚੰਡੀਗੜ੍ਹ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਲਈ ਕਰਵਾਏ ਗਏ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਕੁੱਲ 82.1 ਫੀਸਦੀ ਅਧਿਆਪਕ ਆਨਲਾਈਨ ਅਧਿਆਪਨ ਦਾ ਤਜਰਬਾ ਨਹੀਂ ਰੱਖਦੇ, ਜਿਨ੍ਹਾਂ ਵਿੱਚੋਂ 90.2 ਫੀਸਦੀ ਅਧਿਆਪਕਾਂ ਨੇ ਕਿਹਾ ਕਿ ਉਹ ਪਹਿਲੀ ਵਾਰ ਆਨਲਾਈਨ ਕਲਾਸਾਂ ਲੈ ਰਹੇ ਹਨ ਜਦਕਿ 9.8 ਫੀਸਦੀ ਅਧਿਆਪਕਾਂ ਨੇ ਦੱਸਿਆ ਕਿ ਕੋਵਿਡ-19 ਦਰਮਿਆਨ ਲੌਕਡਾਊਨ ਦੌਰਾਨ ਉਹ ਆਨਲਾਈਨ ਕਲਾਸਾਂ ਨਹੀਂ ਲੈ ਰਹੇ ਹਨ।

ਇਹ ਖੁਲਾਸਾ ਯੂ.ਟੀ. ਚੰਡੀਗੜ੍ਹ ਅਤੇ ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ, ਮਾਨਤਾ ਪ੍ਰਾਪਤ ਪ੍ਰਾਈਵੇਟ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੇ 3550 ਅਧਿਆਪਕਾਂ ਦੇ ਕੁੱਲ ਨਮੂਨੇ ‘ਤੇ ਅਧਾਰਿਤ ਆਨਲਾਈਨ ਸਰਵੇਖਣ ਦੌਰਾਨ ਹੋਇਆ। ਇਸ ਸਰਵੇਖਣ ਵਿੱਚ 38.6 ਫੀਸਦੀ ਪ੍ਰਾਇਮਰੀ ਟੀਚਰ (ਪੀ.ਟੀਜ਼), 33.9 ਫੀਸਦੀ ਟ੍ਰੇਂਡ ਗ੍ਰੈਜੂਏਟ ਟੀਚਰਜ਼ (ਟੀ.ਜੀ.ਟੀਜ਼) ਅਤੇ 27.5 ਫੀਸਦੀ ਪੋਸਟ ਗ੍ਰੈਜੂਏਟ ਟੀਚਰਜ਼ (ਪੀ.ਜੀ.ਟੀਜ਼) ਸ਼ਾਮਲ ਸਨ।

ਇਹ ਆਨਲਾਈਨ ਸਰਵੇਖਣ ਦੇਵ ਸਮਾਜ ਕਾਲਜ ਆਫ ਐਜੂਕੇਸ਼ਨ, ਚੰਡੀਗੜ੍ਹ ਦੇ ਇੰਟਰਨਲ ਕੁਆਲਿਟੀ ਐਂਸ਼ੋਰੈਂਸ ਸੈੱਲ (ਆਈ.ਕਿਊ.ਏ.ਸੀ.) ਵੱਲੋਂ ਕਰਵਾਇਆ ਗਿਆ ਤਾਂ ਕਿ ਆਨਲਾਈਨ ਅਧਿਆਪਨ ਦੌਰਾਨ ਅਧਿਆਪਕਾਂ ਨੂੰ ਦਰਪੇਸ਼ ਚੁਣੌਤੀਆਂ ਦਾ ਅਧਿਐਨ ਕਰਨ ਤੋਂ ਇਲਾਵਾ ਨਤੀਜਾਜਨਕ ਢੰਗ ਨਾਲ ਇਸ ਵਿੱਚ ਹੋਰ ਸੁਧਾਰ ਕਰਨ ਲਈ ਉਨ੍ਹਾਂ ਦੇ ਸੁਝਾਅ/ਸਿਫਾਰਸ਼ਾਂ ਮੰਗੀਆਂ ਜਾ ਸਕਣ। ਇਹ ਸਰਵੇਖਣ ਡਾ. ਅਨੀਤਾ ਨਾਂਗੀਆ ਅਤੇ ਡਾ. ਸੀਮਾ ਸਰੀਨ ਵੱਲੋਂ ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਅਗਨੀਸ਼ ਢਿੱਲੋਂ ਦੀ ਰਹਿਨੁਮਾਈ ਹੇਠ ਕੀਤਾ ਗਿਆ।

ਆਨਲਾਈਨ ਸਰਵੇਖਣ ਦੌਰਾਨ ਅਧਿਆਪਕਾਂ ਵੱਲੋਂ ਦਿੱਤੇ ਜਵਾਬ ਵਿੱਚ ਆਨਲਾਈਨ ਟੀਚਿੰਗ ਦੇ ਸ਼ੁਰੂ ਹੋਣ ਤੋਂ ਲੈ ਕੇ ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਚੁਣੌਤੀਆਂ ‘ਤੇ ਰੌਸ਼ਨੀ ਪਾਈ ਗਈ। ਇਸ ਸਰਵੇਖਣ ਦੀਆਂ ਲੱਭਤਾਂ ਮੁਤਾਬਕ 33.56 ਫੀਸਦੀ ਅਧਿਆਪਕਾਂ ਨੂੰ ਢੁਕਵੇਂ ਵਸੀਲਿਆਂ ਅਤੇ ਸਮਗੱਰੀ ਦੀ ਘਾਟ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਜਦਕਿ 61.66 ਫੀਸਦੀ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਝ ਹੱਦ ਤੱਕ ਇਸ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ 7.77 ਫੀਸਦੀ ਮੁਤਾਬਕ ਉਨ੍ਹਾਂ ਨੂੰ ਬਹੁਤ ਹੱਦ ਤੱਕ ਇਸ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਿਰਫ 17.30 ਫੀਸਦੀ ਅਧਿਆਪਕਾਂ ਨੂੰ ਕਿਸੇ ਤਰ੍ਹਾਂ ਦੀ ਤਕਨੀਕੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ ਜਦਕਿ ਵੱਡੇ ਸਮੂਹ (64.62 ਫੀਸਦੀ) ਨੂੰ ਕੁਝ ਹੱਦ ਤਕ ਅਤੇ 18.08 ਫੀਸਦੀ ਨੂੰ ਬਹੁਤ ਹੱਦ ਤੱਕ ਇਸ ਦਾ ਸਾਹਮਣਾ ਕੀਤਾ।

ਇਸੇ ਤਰ੍ਹਾਂ ਵਿਦਿਆਰਥੀਆਂ ਇੰਟਰਨੈੱਟ ਸਹੂਲਤਾਂ ਦੀ ਕਮੀ ਸਿਰਫ 17.27 ਫੀਸਦੀ ਅਧਿਆਪਕਾਂ ਲਈ ਸਮੱਸਿਆ ਨਹੀਂ ਹੈ ਜਦਕਿ ਬਾਕੀ 82.73 ਫੀਸਦੀ ਵਿੱਚੋਂ 61.49 ਫੀਸਦੀ ਨੂੰ ਕੁੱਝ ਹੱਦ ਤੱਕ ਅਤੇ 21.24 ਫੀਸਦੀ ਨੂੰ ਬਹੁਤ ਹੱਦ ਤੱਕ ਇਸ ਦੀ ਸਮੱਸਿਆ ਹੈ। ਗਰੁੱਪ ਦੇ 44.23 ਫੀਸਦੀ ਅਧਿਆਪਕਾਂ ਲਈ ਸਰਵਿਸ ਦੌਰਾਨ ਸਿਖਲਾਈ ਦੀ ਕਮੀ ਕੋਈ ਚੁਣੌਤੀ ਨਹੀਂ ਹੈ ਜਦਕਿ ਬਾਕੀ ਅਧਿਆਪਕਾਂ ਨੇ ਇਸ ਨੂੰ ਆਨਲਾਈਨ ਟੀਚਿੰਗ ਵਿੱਚ ਚੁਣੌਤੀ ਵਾਂਗ ਸਮਝਦਾ ਹੈ। 64.68 ਫੀਸਦੀ ਅਧਿਆਪਕਾਂ ਨੇ ਮਾਪਿਆਂ ਪਾਸੋਂ ਸਹਿਯੋਗ ਦੀ ਘਾਟ ਨੂੰ ਚੁਣੌਤੀ ਦੱਸਿਆ ਹੈ। 74 ਫੀਸਦੀ ਅਧਿਆਪਕਾਂ ਨੂੰ ਸਾਰੇ ਵਿਦਿਆਰਥੀਆਂ ਨੂੰ ਕਲਾਸ ਲਈ ਇਕੱਠਾ ਕਰਨਾ ਔਖਾ ਲੱਗਾ ਜਦਕਿ 50.96 ਫੀਸਦੀ ਨੂੰ ਕੁੱਝ ਹੱਦ ਤੱਕ ਅਤੇ 23.04 ਫੀਸਦੀ ਨੂੰ ਬਹੁਤ ਹੱਦ ਤੱਕ ਔਖਾ ਲੱਗਾ। ਇਸੇ ਤਰ੍ਹਾਂ ਬਾਕੀ 26 ਫੀਸਦੀ ਨੇ ਔਖਿਆਈ ਦਾ ਸਾਹਮਣਾ ਨਹੀਂ ਕੀਤਾ।

ਸਰਵੇਖਣ ਦੌਰਾਨ ਇਹ ਤੱਥ ਵੀ ਸਾਹਮਣੇ ਆਈ ਕਿ 22.54 ਫੀਸਦੀ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਸਿਖਲਾਈ ਨੂੰ ਅਪਣਾਉਣ ਵਿੱਚ ਕੋਈ ਮੁਸ਼ਕਲ ਨਹੀਂ ਆਈ ਜਦੋਂਕਿ 56.45 ਫੀਸਦੀ ਨੂੰ ਕੁਝ ਹੱਦ ਤੱਕ ਅਤੇ 21.01 ਫੀਸਦੀ ਬਹੁਤ ਹੱਦ ਸਮੱਸਿਆ ਪੇਸ਼ ਆਈ। ਹਾਲਾਂਕਿ ਬਹੁਤ ਅਧਿਆਪਕਾਂ ਲਈ ਸਮੇਂ ਦੀ ਘਾਟ (63.89 ਫੀਸਦੀ) ਅਤੇ ਭਰੋਸੇ ਦੀ ਘਾਟ (85.75 ਫੀਸਦੀ) ਕੋਈ ਸਮੱਸਿਆ ਨਹੀਂ। ਇਸ ਅਧਿਐਨ ਨਾਲ ਇਹ ਤੱਥ ਅੱਗੇ ਆਇਆ ਹੈ ਕਿ ਜ਼ਿਆਦਾਤਰ ਅਧਿਆਪਕ (32.75 ਫੀਸਦ) ਵੱਟਸਐਪ ਦੀ ਵਰਤੋਂ ਕਰਦੇ ਹਨ। ਅਧਿਆਪਕਾਂ ਵੱਲੋਂ ਇਸ ਐਪ ਦੀ ਵਰਤੋਂ ਰਾਹੀਂ ਵਿਦਿਆਰਥੀਆਂ ਨੂੰ ਪੀ.ਡੀ.ਐਫ ਦੇ ਰੂਪ ਵਿੱਚ ਨੋਟਿਸ ਭੇਜੇ ਜਾਂਦੇ ਹਨ ਅਤੇ ਕਈ ਅਧਿਆਪਕ ਪਾਠ-ਕ੍ਰਮ ਨਾਲ ਸਬੰਧਤ ਖੁਦ ਵੀਡੀਓਜ਼ ਬਣਾ ਕੇ ਵਿਦਿਆਰਥੀਆਂ ਨਾਲ ਸਾਂਝੀ ਕਰਦੇ ਹਨ।

ਇਸ ਤੋਂ ਬਾਅਦ ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਲਈ ਕਲਾਊਡ-ਮੀਟ ਐਪਾਂ ਜਿਵੇਂ ਜ਼ੂਮ, ਵੈਬ ਐਕਸ ਅਤੇ ਟੀਮ ਲਿੰਕ (31.94 ਫੀਸਦ) ਦੀ ਵਰਤੋਂ ਹੋਈ ਹੈ। ਇਸੇ ਤਰ੍ਹਾਂ 16.08 ਫੀਸਦ ਅਧਿਆਪਕਾਂ ਵੱਲੋਂ ਗੂਗਲ ਐਪਸ ਜਿਵੇਂ ਗੂਗਲ ਕਲਾਸਰੂਮਜ, ਗੂਗਲ ਹੈਂਗਆਊਟਜ਼ ਅਤੇ ਗੂਗਲ ਮੀਟਜ਼ ਦੀ ਵਰਤੋਂ ਆਨਲਾਈਨ ਅਧਿਆਪਨ ਲਈ ਕੀਤੀ ਜਾਂਦੀ ਹੈ ਜਦੋਂਕਿ ਸਮੂਹਿਕ ਵਿੱਚੋਂ 19.20 ਫੀਸਦ ਵੱਲੋਂ ਹੋਰ ਐਪਾਂ ਜਿਵੇਂ ਨੈਕਸਟ ਲਰਨਿੰਗ ਪਲੈਟਫਾਮ, ਸਨੈਪ ਐਚ.ਵੀ.ਵੀ, ਸ਼ਿਸ਼ਯਾ, ਦੀਕਸ਼ਾ, ਐਕਸਟਰਾਮਾਕਸ ਅਤੇ ਯੂ-ਟਿਊਬ ਲਿੰਕ ਵਿਦਿਆਰਥੀਆਂ ਲਈ ਵਰਤੋਂ ਹੁੰਦੀ ਹੈ।

ਜ਼ਿਕਰਯੋਗ ਹੈ ਕਿ ਇਹ ਸਰਵੇ ਕਰੋਨਾਵਾਇਰਸ ਸਦਕਾ ਪੈਦਾ ਹੋਏ ਚੁਣੌਤੀਆਂ ਭਰੇ ਹਾਲਾਤਾਂ ਦੇ ਵਿਚਕਾਰ ਉਦੋਂ ਕੀਤਾ ਗਿਆ ਹੈ ਜਦੋਂ ਮਾਰਚ ਅੱਧ ਤੋਂ ਪੂਰੇ ਮੁਲਕ ਅੰਦਰ ਸਕੂਲ ਤੇ ਕਾਲਜ ਬੰਦ ਹਨ। ਬੰਦ ਤੋਂ ਕੁਝ ਦਿਨਾਂ ਬਾਅਦ ਸਮੁੱਚੇ ਵਿਦਿਅਕ ਸੰਸਥਾਨਾਂ ਵੱਲੋਂ ਗੈਰ-ਯੋਜਨਾਮਈ ਰੂਪ ਵਿੱਚ ਤੇਜ਼ੀ ਨਾਲ ਆਨ-ਲਾਈਨ ਅਧਿਆਪਨ ਅਤੇ ਸਿਖਲਾਈ ਸ਼ੁਰੂ ਹੋਈ ਅਤੇ ਇਹ ਅਧਿਆਪਕਾਂ ਨੂੰ ਬਿਨਾਂ ਸਿਖਲਾਈ ਦਿੱਤੇ, ਅਢੁਕਵੀਂ ਤਿਆਰੀ ਨਾਲ ਸ਼ੁਰੂ ਕੀਤੀ ਗਈ। ਬਿਨਾਂ ਸ਼ੱਕ ਆਨ-ਲਾਈਨ ਅਧਿਆਪਨ ਦਾ ਤਰੀਕਾ ਹੋਰ ਕਿਸੇ ਵਿਕਲਪ ਦੀ ਅਣਹੋਂਦ ‘ਚ ਖੱਪੇ ਨੂੰ ਭਰਨ ਲਈ ਚੰਗਾ ਪ੍ਰਬੰਧ ਹੈ।

ਪਰ ਅੰਦਾਜ਼ਨ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਦੀ ਪਹੁੰਚ ਇੰਟਰਨੈਟ ਉਪਲਬਧਤਾ ਕਾਰਨ ਅਧਿਆਪਨ ਸਮੱਗਰੀ ਤੱਕ ਨਹੀਂ ਹੋ ਸਕੀ। ਆਨਲਾਈਨ ਅਧਿਆਪਨ ਮਾਧਿਅਮ ਦਾ ਘੱਟ ਲਾਭ ਪੇਂਡੂ ਖੇਤਰਾਂ ਦੇ ਗਰੀਬ ਵਿਦਿਆਰਥੀਆਂ ਜਾਂ ਉਨ੍ਹਾਂ ਨੂੰ ਹੋਇਆ ਜਿਨ੍ਹਾਂ ਨੇ ਆਰਥਿਕ ਵੱਖੋਂ ਕਮਜ਼ੋਰ ਵਰਗਾਂ ਦੇ ਕੋਟੇ ਤਹਿਤ ਚੰਗੇ ਪ੍ਰਾਈਵੇਟ ਸਕੂਲਾਂ ਵਿੱਚ ਦਾਖਲਾ ਲਿਆ। ਆਨਲਾਈਨ ਟੀਚਿੰਗ ਵਾਲੇ ਅਧਿਆਪਕਾਂ ਨੇ ਰਵਾਇਤੀ ਤਰੀਕੇ ਤੋਂ ਹਟਕੇ ਇਸ ਵਿਧੀ ਨਾਲ ਹੋਏ ਅਧਿਆਪਨ ਦੀ ਪ੍ਰਸੰਸਾ ਕਰਦਿਆਂ ਜ਼ਿਕਰ ਕੀਤਾ ਹੈ ਕਿ ਮਹਾਂਮਾਰੀ ਦੇ ਇਸ ਦੌਰ ਵਿੱਚ ਵਿਦਿਆਰਥੀਆਂ ਨਾਲ ਲਗਾਤਾਰ ਰਾਬਤੇ ਵਿੱਚ ਰਹਿਣ ਦਾ ਇਹ ਉੱਤਮ ਤਰੀਕਾ ਹੈ। ਇਕ ਹੋਰ ਅਧਿਆਪਕ ਨੇ ਕਿਹਾ, ” ਤਕਨੀਤੀ ਪੱਖੋਂ ਉੱਨਤ ਇਸ ਵਿਸ਼ਵ ਵਿੱਚ ਮੈਂ ਆਨਲਾਈਨ ਟੀਚਿੰਗ ਦਾ ਜ਼ੋਰਦਾਰ ਸਮਰਥਕ ਹਾਂ। ਸਾਡੇ ਸਕੂਲਾਂ ਦੀ ਇਹ ਸ਼ੁਰੂਆਤ ਅਹਿਮ ਹੈ।” ਇਸੇ ਤਰ੍ਹਾਂ ਇਕ ਹੋਰ ਅਧਿਆਪਕ ਨੇ ਕਿਹਾ ਕਿ ”ਮਹਾਂਮਾਰੀ ਨਾਲ ਲੜਾਈ ਲਈ ਆਨਲਾਈਨ ਟੀਚਿੰਗ ਰਹਿਮਤ ਵਾਂਗ ਹੈ।

ਸਾਨੂੰ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਇਸ ਨੂੰ ਚਾਲੂ ਰੱਖਣ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਅਤੇ ਆਨਲਾਈਨ ਕਲਾਸਾਂ ਬੱਚਿਆਂ ਨੂੰ ਚੰਗਾ ਗਿਆਨ ਤੇ ਸੂਚਨਾ ਦਿੰਦੀਆਂ ਹਨ। ਸ਼ੁਰੂਆਤ ਵਿੱਚ ਇਹ ਪ੍ਰਕ੍ਰਿਆ ਔਖੀ ਹੈ ਪਰ ਲਗਾਤਾਰ ਰੂਪ ਵਿੱਚ ਇਸ ਨੂੰ ਅਪਣਾਉਣ ਨਾਲ ਚੰਗੇ ਅਸਰ ਸਾਹਮਣੇ ਆਉੰਦੇ ਹਨ।” ਆਨਲਾਈਨ ਅਧਿਆਪਨ ਰਵਾਇਤੀ ਅਧਿਆਪਨ ਦੀ ਭੂਮਿਕਾ ਦੇ ਮੁਕਾਬਲੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਘੱਟ ਸਨਮੁਖ ਕਰਦਾ ਹੈ। ਇਹ ਅਧਿਆਪਕਾਂ ਦੇ ਪ੍ਰਭਾਵ ਨੂੰ ਘਟਾ ਸਕਦਾ ਹੈ ਅਤੇ ਵਿਦਿਆਰਥੀ ਅਧਿਆਪਕਾਂ ਨਾਲ ਘੱਟ ਜੁੜਿਆ ਮਹਿਸੂਸ ਕਰਦੇ ਹਨ। ਕੁਝ ਅਧਿਆਪਕਾਂ ਨੇ ਕਿਹਾ ਕਿ ਬਹੁਤੇ ਵਿਦਿਆਰਥੀ ਲੈਪਟਾਪ, ਸਮਾਰਟ ਫੋਨ ਆਦਿ ਉਪਕਰਨਾਂ ਜਾਂ ਪੈਸੇ ਦੀ ਘਾਟ ਕਾਰਨ ਇਹ ਤਾਲਮੇਲ ਨਹੀਂ ਰੱਖ ਸਕਦੇ। ਅ

ਧਿਆਪਕਾਂ ਨੇ ਕਿਹਾ ਕਿ ”ਇਸ ਤੋਂ ਵੀ ਵੱਧ ਫਿਜ਼ੀਕਸ, ਕੈਮਿਸਟਰੀ, ਬਾਇਓਲਾਜੀ ਆਦਿ ਵਿਸ਼ਿਆਂ ਦੇ ਵਿਵਾਹਰਕ ਕੰਮ ਲਈ ਇਸ ਵਿੱਚ ਕੋਈ ਥਾਂ ਨਹੀਂ ਹੁੰਦੀ ਅਤੇ ਮਨੋਵਿਗਿਆਨ, ਸਮਾਜਿਕ, ਭਾਵੁਕ ਅਤੇ ਸਰੀਰਕ ਪਹਿਲੂਆਂ ਪੱਖੋਂ ਵਿਕਾਸ ਅੱਖੋਂ ਪਰੋਖੇ ਰਹਿ ਜਾਂਦਾ ਹੈ। ਇਸ ਤੋਂ ਵੀ ਵਧਕੇ ਮਾਪਿਆਂ ਦੇ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੁੰਦੀ ਹੈ। ਇਹ ਅਸਲ ਵੰਗਾਰਾਂ ਹਨ ਜੋ ਆਨ-ਲਾਈਨ ਅਧਿਆਪਨ ਦੀ ਪ੍ਰਕ੍ਰਿਆ ਵਿਚ ਰੁਕਾਵਟ ਬਣਦੀਆਂ ਹਨ ”। ਕੁਝ ਸਕੂਲ ਅਧਿਆਪਕਾਂ ਵੱਲੋਂ ਸ਼ਿਕਾਇਤ ਕੀਤੀ ਗਈ ਕਿ ਉਹ ਖੁਦ ਤਕਨੀਕ ਦੀ ਨਿਪੁੰਨ ਵਰਤੋਂ ਲਈ ਸੰਘਰਸ਼ ਕਰ ਰਹੇ ਹਨ ਅਤੇ ਇਸ ਖਾਤਰ ਉਨ੍ਹਾਂ ਨੂੰ ਮੁਕੰਮਲ ਸਿਖਲਾਈ ਦੇਣੀ ਚਾਹੀਦੀ ਸੀ। ਇਸੇ ਤਰ੍ਹਾਂ ਵਿਦਿਆਰਥੀਆਂ ਨੂੰ ਵੀ ਆਨ-ਲਾਈਨ ਕਲਾਸਾਂ ਲਾਉਣ ਲਈ ਸਿਖਲਾਈ ਦੀ ਜ਼ਰੂਰਤ ਹੈ। ਇਸ ਪ੍ਰਣਾਲੀ ਨੂੰ ਪ੍ਰਭਾਵਸ਼ਾਲੀ ਤੇ ਹੋਰ ਵਧੀਆ ਨਤੀਜੇ ਦੇਣ ਵਾਲੀ ਬਣਾਉਣ ਖਾਤਰ ਚੰਗਾ ਪਾਵਰ ਸਿਸਟਮ ਅਤੇ ਵਧੀਆ ਸਮਰੱਥਾ ਵਾਲੇ ਵਾਈ-ਫਾਈ ਲੋੜੀਂਦੇ ਹਨ।

ਉਕਤ ਸਮੱਸਿਆਵਾਂ ਨਾਲ ਨਜਿੱਠਣ ਲਈ ਵਧੇਰੇ ਵਿਅਕਤੀ-ਅਨੁਕੂਲ ਅਤੇ ਪ੍ਰਭਾਵਸ਼ਾਲੀ ਐਪਲੀਕੇਸ਼ਨਜ਼ ਵਿਕਸਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਅਧਿਆਪਕਾਂ ਨੂੰ ਤਕਨਾਲੌਜੀ ਪ੍ਰਬੰਧਨ ਅਤੇ ਮਾਪਿਆਂ ਦੀ ਆਨਲਾਈਨ ਅਧਿਆਪਨ ਦੇ ਫ਼ਾਇਦਿਆਂ ਅਤੇ ਚੁਣੌਤੀਆਂ ਸਬੰਧੀ ਕੌਂਸਲਿੰਗ ਬਾਰੇ ਸਿਖਲਾਈ ਸਮੇਂ ਦੀ ਲੋੜ ਹੈ। ਵਿਦਿਆਰਥੀ ਅਤੇ ਮਾਪੇ ਅਤੇ ਇੱਥੋਂ ਤੱਕ ਕਿ ਕੁਝ ਅਧਿਆਪਕ ਵੀ ਮਹਿਸੂਸ ਕਰਦੇ ਹਨ ਕਿ ਇਹ ਸਮੇਂ ਦੀ ਬਰਬਾਦੀ ਹੈ ਕਿਉਂਕਿ ਸਕੂਲ ਖੁੱਲ੍ਹਣ ਤੋਂ ਬਾਅਦ ਸਭ ਕੁਝ ਦੁਹਰਾਇਆ ਜਾਵੇਗਾ। ਇਸ ਲਈ ਇਨ੍ਹਾਂ ਸਭਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਨਲਾਈਨ ਜਾਂ ਆਫ਼ਲਾਈਨ ਅਧਿਆਪਨ ਦੋਵੇਂ ਬਰਾਬਰ ਦੀ ਅਹਿਮੀਅਤ ਰੱਖਦੇ ਹਨ ਅਤੇ ਬਾਅਦ ਵਿੱਚ ਪਾਠਕ੍ਰਮ ਦੀ ਤੇਜ਼ ਗਤੀ ਵਿਦਿਆਰਥੀਆਂ ਦੇ ਵਿਕਾਸ ਅਤੇ ਭਵਿੱਖ ‘ਤੇ ਮਾੜਾ ਅਸਰ ਪਾਵੇਗੀ ਅਤੇ ਨਾਲ ਹੀ ਇਸ ਦਾ ਦੇਸ਼ ਦੀ ਸਿੱਖਿਆ ਪ੍ਰਣਾਲੀ ‘ਤੇ ਵੀ ਦੁਰ-ਪ੍ਰਭਾਵ ਪਵੇਗਾ।

ਇਸ ਲਈ ਸਾਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਨਵੀਨਤਮ ਤਕਨੀਕਾਂ ਅਤੇ ਗਤੀਵਿਧੀਆਂ ਨਾਲ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀਆਂ ਵਿਚ ਪੜ੍ਹਨ ਦੀ ਰੁਚੀ ਅਤੇ ਪ੍ਰੇਰਣਾ ਪਣਪ ਸਕੇ। ਇਸ ਦੇ ਨਾਲ ਹੀ ਉਨ੍ਹਾਂ ਦੀ ਮਾਨਸਿਕ, ਭਾਵਨਾਤਮਕ ਅਤੇ ਮਨੋਵਿਗਿਆਨਕ ਸਿਹਤ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਸੀ.ਬੀ.ਐਸ.ਈ. ਨੂੰ ਸਭਨਾਂ ਅਧਿਆਪਕਾਂ ਲਈ ਇਕਸਾਰ ਅਧਿਐਨ ਸਮੱਗਰੀ ਪੈਟਰਨ ਮੁਹੱਈਆ ਕਰਾਉਣਾ ਚਾਹੀਦਾ ਹੈ। ਸਰਕਾਰ ਨੀਤੀ ਤਹਿਤ ਵਿਦਿਅਕ ਐਪਸ ਜਾਂ ਸਾਫ਼ਟਵੇਅਰਾਂ ਲਈ ਮੁਫ਼ਤ ਹਾਈ ਸਪੀਡ ਇੰਟਰਨੈਟ ਪ੍ਰਦਾਨ ਕਰਨਾ ਚਾਹੀਦਾ ਹੈ। ਜਿਵੇਂ ਇਕ ਅਧਿਆਪਕ ਨੇ ਦੱਸਿਆ ਕਿ ਸਾਰੇ ਵਿਦਿਆਰਥੀਆਂ ਕੋਲ ਆਨਲਾਈਨ ਕਲਾਸਾਂ ਲੈਣ ਲਈ ਸਰੋਤ ਨਹੀਂ ਹਨ; ਕਈਆਂ ਕੋਲ ਵਿੱਤੀ ਸਮੱਸਿਆਵਾਂ ਕਰਕੇ ਸਮਾਰਟਫ਼ੋਨ ਨਾ ਹੋਣ ਜਿਹੇ ਮਸਲੇ ਹਨ, ਕਈਆਂ ਕੋਲ ਨੈਟਵਰਕ ਦੀ ਸਮੱਸਿਆ ਹੈ ਅਤੇ ਜਦਕਿ ਕੁਝ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਅਧਿਆਪਕ ਦੇ ਹੱਥ ਵਿਚ ਹੈ ਕਿ ਉਹ ਸਿਰਫ਼ ਲੈਕਚਰ ਦੇ ਸਕਦੇ ਹਨ।

ਅਧਿਆਪਕ ਉਨ੍ਹਾਂ ਲਈ ਸਰੋਤਾਂ ਦੀ ਪੂਰਤੀ ਨਹੀਂ ਕਰ ਸਕਦੇ। ਦੂਜੇ ਪਾਸੇ, ਰਵਾਇਤੀ ਕਲਾਸ ਰੂਮਜ਼ ਵਿੱਚ ਪੜ੍ਹਨ ਆਏ ਵਿਦਿਆਰਥੀਆਂ ਵਿੱਚ ਅਧਿਆਪਕਾਂ ਦਾ ਕੁਝ ਡਰ ਹੁੰਦਾ ਹੈ। ਆਹਮੋ-ਸਾਹਮਣੇ ਗੱਲਬਾਤ ਹੁੰਦੀ ਹੈ ਅਤੇ ਵਿਦਿਆਰਥੀ ਅਨੁਸ਼ਾਸਨ ਬਣਾਈ ਰੱਖਦੇ ਹਨ। ਜਦੋਂ ਅਧਿਆਪਕ ਪੜ੍ਹਾ ਰਿਹਾ ਹੋਵੇ ਤਾਂ ਵਿਦਿਆਰਥੀ ਕਲਾਸਰੂਮ ਛੱਡ ਕੇ ਬਾਹਰ ਨਹੀਂ ਜਾ ਸਕਦੇ। ਕੁੱਲ ਮਿਲਾ ਕੇ ਆਨਲਾਈਨ ਸਿਖਲਾਈ ਕਿਸੇ ਵੀ ਪੱਖੋਂ ਆਫ਼ਲਾਈਨ ਅਧਿਆਪਨ ਦੀ ਥਾਂ ਨਹੀਂ ਲੈ ਸਕਦੀ। ਕੇਵਲ ਉਹੀ ਵਿਦਿਆਰਥੀ, ਜਿਨ੍ਹਾਂ ਕੋਲ ਸਰੋਤ (ਸਮਾਰਟਫ਼ੋਨ ਜਾਂ ਲੈਪਟਾਪ), ਵਧੀਆ ਇੰਟਰਨੈਟ ਕਨੈਕਟੀਵਿਟੀ ਹੈ ਅਤੇ ਉਹ ਪੜ੍ਹਾਈ ਪ੍ਰਤੀ ਗੰਭੀਰ ਹਨ, ਉਹੀ ਆਨਲਾਈਨ ਅਧਿਆਪਨ ਦਾ ਲਾਹਾ ਪ੍ਰਾਪਤ ਕਰਦੇ ਹਨ।

ਕੁਝ ਹੋਰ ਵਿਦਿਅਕ ਟੀ.ਵੀ. ਚੈਨਲ ਸ਼ਾਮਲ ਕੀਤੇ ਜਾ ਸਕਦੇ ਹਨ, ਜੋ ਬੱਚਿਆਂ ਲਈ ਕੁਝ ਵਿਸ਼ੇ ਲੈ ਕੇ ਆਉਣ ਅਤੇ ਉਨ੍ਹਾਂ ਰਾਹੀਂ ਪੜ੍ਹਾਈ ਕੀਤੀ ਜਾ ਸਕੇ। ਇਕ ਪੰਜਾਬੀ ਅਤੇ ਇਕ ਹਿੰਦੀ ਅਧਿਆਪਕ ਨੇ ਕਿਹਾ ਕਿ ਸਾਨੂੰ ਪੰਜਾਬੀ ਫੌਂਟ ਦੀ ਅਣਹੋਂਦ ਅਤੇ ਹਿੰਦੀ ਵਿੱਚ ਘੱਟ ਅਧਿਆਪਨ ਸਮੱਗਰੀ ਕਾਰਨ ਪੜ੍ਹਾਉਣ ਵਿੱਚ ਮੁਸ਼ਕਲ ਆਉਂਦੀ ਹੈ । ਅਧਿਆਪਕ ਸੱਚਮੁਚ ਅਧਿਆਪਨ ਵੱਲ ਪੂਰੇ ਦਿਲ ਤੋਂ ਜ਼ੋਰ ਲਾ ਰਹੇ ਹਨ… ਮੈਨੂੰ ਉਮੀਦ ਹੈ ਕਿ ਵਿਦਿਆਰਥੀ ਇਸ ਆਨਲਾਈਨ ਅਧਿਆਪਨ ਸਿਖਲਾਈ ਪ੍ਰਕਿਰਿਆ ਨੂੰ ਕੁਝ ਹੋਰ ਗੰਭੀਰਤਾ ਨਾਲ ਲੈਣਗੇ। ਸਾਨੂੰ ਕੁਝ ਹੋਰ ਢੁਕਵੇਂ ਢੰਗ-ਤਰੀਕੇ ਲੱਭਣੇ ਪੈਣਗੇ, ਜਿਨ੍ਹਾਂ ਰਾਹੀਂ ਅਸੀਂ ਵਿਦਿਆਰਥੀਆਂ ਦੇ ਕੰਮਾਂ ਜਾਂ ਕੋਸ਼ਿਸ਼ਾਂ ਦਾ ਮੁਲਾਂਕਣ ਕਰ ਸਕੀਏ ਜਿਵੇਂ ਕਿ ਪੜ੍ਹਾਈ ਅਤੇ ਸਬੰਧਤ ਕੰਮਾਂ ਦਾ ਨਿਰੰਤਰ ਫ਼ੌਲੋ ਅੱਪ ਕਰਦੇ ਰਹਿਣਾ ਚਾਹੀਦਾ ਹੈ।

ਮਾਪਿਆਂ ਨੂੰ ਆਪਣੇ ਬੱਚਿਆਂ ਦੀ ਨਿਗਰਾਨੀ ਰੱਖਣੀ ਚਾਹੀਦੀ ਹੈ ਤਾਂ ਜੋ ਇਸ ਮੁਸ਼ਕਲ ਪੜਾਅ ਦੌਰਾਨ ਤਕਨਾਲੋਜੀ ਦੀ ਕੋਈ ਦੁਰਵਰਤੋਂ ਨਾ ਹੋਵੇ। ਸਰੋਤਾਂ ਅਤੇ ਇੰਟਰਨੈਟ ਦੀ ਉਪਲਬਧਤਾ ਨੂੰ ਸਮਝਣ ਲਈ ਵਿਦਿਆਰਥੀਆਂ ਦੇ ਸਰਵੇਖਣ ਕੀਤੇ ਜਾਣੇ ਚਾਹੀਦੇ ਹਨ।
ਸਰੀਰਕ ਗਤੀਵਿਧੀਆਂ ਦੀ ਜ਼ਰੂਰਤ ਦੱਸਦਿਆਂ ਇਕ ਅਧਿਆਪਕ ਨੇ ਕਿਹਾ ਕਿ ਸਰੀਰਕ ਸਿੱਖਿਆ ਸਿਰਫ਼ ਰਵਾਇਤੀ ਸਿੱਖਿਆ ਰਾਹੀਂ ਹੀ ਪੜ੍ਹਾਈ ਜਾ ਸਕਦੀ ਹੈ ਕਿਉਂ ਜੋ ਵਿਦਿਆਰਥੀਆਂ ਨੂੰ ਸਰੀਰਕ ਗਤੀਵਿਧੀਆਂ, ਖੇਡਾਂ ਆਦਿ ਨੂੰ ਆਨਲਾਈਨ ਸਿਖਾਉਣਾ ਢੁਕਵਾਂ ਨਹੀਂ.. ਕਿਉਂਕਿ ਘਰਾਂ ਵਿੱਚ ਉਪਕਰਣਾਂ ਅਤੇ ਜਗ੍ਹਾ ਆਦਿ ਦੀ ਘਾਟ ਹੈ ਅਤੇ ਰਵਾਇਤੀ ਸਿੱਖਿਆ ਰਾਹੀਂ ਪ੍ਰਾਪਤ ਕੀਤੇ ਨਤੀਜੇ ਆਨਲਾਈਨ ਅਧਿਆਪਨ ਰਾਹੀਂ ਪ੍ਰਾਪਤ ਨਹੀਂ ਕੀਤੇ ਜਾ ਸਕਦੇ। ਇਸ ਤਰ੍ਹਾਂ, ਕੋਵਿਡ-19 ਮਹਾਂਮਾਰੀ ਦੌਰਾਨ ਕੀਤੀ ਇਸ ਸਟੱਡੀ ਦਾ ਇਹ ਸਿੱਟਾ ਕੱਢਿਆ ਗਿਆ ਕਿ ਕੌਮੀ ਸਿੱਖਿਆ ਨੀਤੀ ਦਾ ਮੁੱਖ ਉਦੇਸ਼ ਸਿੱਖਿਆ ਵਿੱਚ ਡਿਜੀਟਲ ਤਕਨਾਲੌਜੀ ਦੀ ਵਰਤੋਂ ਅਤੇ ਜਾਗਰੂਕਤਾ ਵਧਾਉਣ ‘ਤੇ ਕੇਂਦਰਤ ਹੋਵੇ, ਜਿਸ ਤੋਂ ਅਸੀਂ ਹਾਲ ਦੀ ਘੜੀ ਦੂਰ ਹਾਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button