Breaking NewsD5 specialNewsPunjab

ਕੋਰੋਨਾ ਦਾ ਕਹਿਰ ਜਾਰੀ, ਗੁਰਦਾਸਪੁਰ ‘ਚ 4 ਨਵੇਂ ਮਾਮਲਿਆਂ ਦੀ ਪੁਸ਼ਟੀ

ਗੁਰਦਾਸਪੁਰ : ਗੁਰਦਾਸਪੁਰ ਜਿਲ੍ਹੇ ‘ਚ ਸੱਤ ਨਵੇਂ ਪੌਜ਼ੀਟਿਵ ਮਾਮਲੇ ਆਉਣ ਨਾਲ ਦੇਸ਼ ‘ਚ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ ਵਧਕੇ 212 ਤੱਕ ਪਹੁੰਚ ਗਈ ਹੈ। ਅੱਜ ਇੱਥੇ ਪ੍ਰਾਪਤ ਜਾਣਕਾਰੀ ਅਨੁਸਾਰ ਬਟਾਲਾ ਸਿਵਲ ਹਸਪਤਾਲ ਦੀ ਰਿਪੋਰਟ ਵਿੱਚ ਅੱਜ ਚਾਰ ਗਰਭਵਤੀ ਔਰਤਾਂ ਪੌਜ਼ੀਟਿਵ ਪਾਈਆਂ ਗਈਆਂ ਹਨ। ਇਨ੍ਹਾਂ ਵਿਚੋਂ ਦੋ ਨੇ ਬੱਚਿਆਂ ਨੂੰ ਜਨਮ ਦਿੱਤਾ ਹੈ ਅਤੇ ਦੋ ਅਜੇ ਗਰਭਵਤੀਆਂ ਹੈ। ਇਸ ਤੋਂ ਇਲਾਵਾ ਗੁਰਦਾਸਪੁਰ ਜਿਲ੍ਹੇ ‘ਚ ਤਿੰਨ ਹੋਰ ਪੌਜ਼ੀਟਿਵ ਮਰੀਜ਼ ਮਿਲੀ ਹਨ।

🔴 LIVE | Education Minister | ਸਿੱਖਿਆ ਮੰਤਰੀ LIVE ਸਕੂਲੀ ਬੱਚੇ, ਮਾਪੇ ਤੇ ਅਧਿਆਪਕਾਂ ਲਈ ਖੁਸ਼ਖਬਰੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਨੁਸਾਰ ਸੂਬੇ ‘ਚ ਕੋਰੋਨਾ ਮਰੀਜਾਂ ਦੀ ਰਿਕਵਰੀ ਦਰ 78 ਫ਼ੀਸਦੀ ਤੋਂ ਜ਼ਿਆਦਾ ਹੋਣਾ ਰਾਹਤ ਦੀ ਗੱਲ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਕੋਰੋਨਾ ਨੂੰ ਮਾਤ ਦਿੱਤੀ ਜਾਵੇਗੀ। ਕੱਲ੍ਹ ਤੱਕ ਸਰਗਰਮ ਮਾਮਲਿਆਂ ਦੀ ਗਿਣਤੀ ਘੱਟਕੇ 173 ਰਹਿ ਗਈ ਅਤੇ ਨੈਗੇਟਿਵ ਰਿਪੋਰਟ 51956 ਤੰਦਰੁਸਤ ਹੋਏ ਲੋਕਾਂ ਦੀ ਗਿਣਤੀ 1794, ਇੱਕ ਬੀਮਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਕੁਲ ਸ਼ੱਕੀ 57737 ਜਿਨ੍ਹਾਂ ਦੇ ਸੇਂਪਲ ਲਈ ਗਏ। ਜਾਣਨਯੋਗ ਹੈ ਕਿ ਕੋਰੋਨਾ ਨਾਲ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 39 ਤੱਕ ਪਹੁੰਚ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button