NewsBreaking NewsD5 specialPoliticsPunjab

‘ਆਪ’ ਵਿਧਾਇਕ ਨੇ ਪੱਤਰ ਰਾਹੀਂ ਦਿੱਤੇ ਮੁੱਖ ਮੰਤਰੀ ਨੂੰ ਸੁਝਾਅ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਸੂਬੇ ‘ਚ ਸ਼ਰਾਬ ਮਾਫ਼ੀਆ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਜਿੱਥੇ ਕਈ ਅਹਿਮ ਸੁਝਾਅ ਦਿੱਤੇ ਹਨ, ਉੱਥੇ ਕਿਹਾ ਹੈ ਕਿ ਸੱਤਾਧਾਰੀ ਸਿਆਸਤਦਾਨਾਂ, ਸ਼ਰਾਬ ਫ਼ੈਕਟਰੀਆਂ ਦੇ ਮਾਲਕਾਂ ਅਤੇ ਸਰਕਾਰੀ ਤੰਤਰ ਦੀ ਉੱਚ ਪੱਧਰੀ ਮਿਲੀਭੁਗਤ ਬਗੈਰ ਅਰਬਾਂ ਰੁਪਏ ਦੀ ਨਜਾਇਜ਼ ਸ਼ਰਾਬ ਦਾ ਗੋਰਖਧੰਦਾ ਸੰਭਵ ਨਹੀਂ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜਿੰਨਾ ਕੋਲ ਆਬਕਾਰੀ ਵਿਭਾਗ ਦੀ ਵੀ ਜ਼ਿੰਮੇਵਾਰੀ ਹੈ, ਸ਼ਰਾਬ ਮਾਫ਼ੀਆ ਦਾ ਥਹੁ-ਪਤਾ ਲਗਾਉਣ ਦੀ ਕਾਬਲੀਅਤ ਨਹੀਂ ਰੱਖਦੇ। ਉਨ੍ਹਾਂ ਮੰਗ ਕੀਤੀ ਕਿ ਕੈਪਟਨ ਸਾਰੀਆਂ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਵਿਧਾਇਕਾਂ ਦੀ ਸਾਂਝੀ ਜਾਂਚ ਕਮੇਟੀ ਗਠਿਤ ਕਰਨ, ਜੋ 15 ਦਿਨਾਂ ਦੇ ਅੰਦਰ-ਅੰਦਰ ਸ਼ਰਾਬ ਮਾਫ਼ੀਆ ਚਲਾ ਰਹੇ ਸਮੁੱਚੇ ਗਿਰੋਹ ਅਤੇ ਉਸ ਦੇ ਸਾਰੇ ਸਿਆਸੀ ਅਤੇ ਪ੍ਰਸ਼ਾਸਨਿਕ ਆਕਾਵਾਂ ਨੂੰ ਨੰਗਾ ਕਰ ਦੇਵੇਗੀ।

ਅਮਨ ਅਰੋੜਾ ਵੱਲੋਂ ਦਿੱਤੇ ਗਏ ਸੁਝਾਵਾਂ ਮੁਤਾਬਿਕ ਪਹਿਲਾ ਇਨ੍ਹਾਂ ਨਜਾਇਜ਼ ਸ਼ਰਾਬ ਫ਼ੈਕਟਰੀਆਂ ਵਿੱਚ ਸ਼ਰਾਬ ਬਣਾਉਣ ਲਈ ਵਰਤਿਆ ਜਾਣ ਵਾਲਾ ਸਪਿਰਟ ਅਸਲੀ ਹੈ ਅਤੇ ਇਹ ਗੋਨ ਤੋਂ ਬਣਿਆ ਹੈ। ਦੂਸਰਾ, ਇੱਕ ਕੈਮੀਕਲ ਜੋ ਸ਼ਰਾਬ ਨੂੰ ਬਲੈਂਡ ਕਰਨ ਲਈ ਵਰਤਿਆ ਜਾਂਦਾ ਹੈ, ਜਿਸ ਨੂੰ ‘ਕੇਰੋਮ ਕਹਿੰਦੇ ਹਨ , ਉਹ ਬਾਹਰ ਖੁੱਲ੍ਹੀ ਮਾਰਕੀਟ ਵਿੱਚ ਨਹੀਂ ਵਿਕਦਾ ਕਿਉਂਕਿ ਇਹ ਹੋਰ ਕਿਸੇ ਕੰਮ ਨਹੀਂ ਆਉਂਦਾ ਅਤੇ ਇਹ ਸਿਰਫ਼ ਅਤੇ ਸਿਰਫ਼ ਡਿਸਟਿਲਰੀਆਂ ਦੇ ਹੀ ਕੰਮ ਆਉਂਦਾ ਹੈ। ਇਸ ਦੇ ਡਰੰਮ ਉੱਤੇ ਇੱਕ ਵਿਸੇਸ ਕੋਡ ਹੁੰਦਾ ਹੈ, ਜਿਸ ਤੋਂ ਇਹ ਭਲੀ-ਭਾਂਤ ਪਤਾ ਲਗਾਇਆ ਜਾ ਸਕਦਾ ਹੈ ਕਿ ਇਸ ਕੋਡ ਦੇ ਕੇਰੇਮਲ ਦਾ ਡਰੰਮ ਪੰਜਾਬ ਦੀ ਕਿਸ ਡਿਸਟਿਲਰੀ ਨੂੰ ਸਪਲਾਈ ਕੀਤਾ ਗਿਆ ਹੈ ਅਤੇ ਫ਼ੈਕਟਰੀ ਤੋਂ ਬਾਹਰ ਉਹ ਕਿਵੇਂ ਆ ਗਿਆ?

ਅਰੋੜਾ ਨੇ ਕਿਹਾ ਕਿ ਇਹ ਨਜਾਇਜ਼ ਸ਼ਰਾਬ ਫ਼ੈਕਟਰੀਆਂ ਅਸਲੀ ਡਿਸਟਿਲਰੀਆਂ ਦੇ ਆਸੇ-ਪਾਸੇ ਦੇ ਇਲਾਕੇ ਵਿੱਚ ਹੀ ਪਨਪਦੀਆਂ ਹਨ ਤਾਂ ਜੋ ਉੱਥੋਂ ਆਸਾਨੀ ਨਾਲ ਤਸਕਰੀ ਕਰ ਕੇ ਇਹਨਾਂ ਵਿੱਚ ਕਾਰਾਮਲ ਆਦਿ ਪਹੁੰਚਾਇਆ ਜਾ ਸਕੇ ਅਤੇ ਫੜੇ ਗਏ ਬੋਤਲਾਂ, ਲੇਬਲ ਆਦਿ ਵੀ ਨੇੜਲੀਆਂ ਅਸਲੀ ਡਿਸਟਿਲਰੀਆਂ ਦੇ ਮਾਅਰਕੇ ਵਾਲੇ ਹੀ ਹੁੰਦੇ ਹਨ। ਅਮਨ ਅਰੋੜਾ ਨੇ ਕਿਹਾ ਕਿ ਸਭ ਤੋਂ ਵੱਧ ਅਹਿਮ ਗੱਲ ਇਹ ਹੈ ਕਿ ਹੁਣ ਤੱਕ ਜਿੰਨੀਆਂ ਵੀ ਨਜਾਇਜ਼ ਸ਼ਰਾਬ ਫ਼ੈਕਟਰੀਆਂ ਫੜੀਆਂ ਗਈਆਂ ਹਨ ਅਤੇ ਉਨ੍ਹਾਂ ਵਿੱਚ ਜਿਹੜੇ ਬਰਾਂਡ ਦੀ ਸ਼ਰਾਬ ਬਣਾਈ ਜਾਂਦੀ ਸੀ।

ਅੱਜ ਤੱਕ ਕਿਸੇ ਵੀ ਅਸਲੀ ਡਿਸਟਿਲਰੀ ਵਾਲੇ ਨੇ ਸਰਕਾਰ ਜਾਂ ਪੁਲਿਸ ਕੋਲ ਇਹ ਸ਼ਿਕਾਇਤ ਦਰਜ ਨਹੀਂ ਕਰਾਈ ਕਿ ਕੋਈ ਜਾਅਲੀ ਸ਼ਰਾਬ ਬਣਾ ਕੇ ਉਨ੍ਹਾਂ ਦੇ ਬਰਾਂਡ ਦਾ ਨੁਕਸਾਨ ਕਰ ਰਿਹਾ ਹੈ। ਉਨ੍ਹਾਂ ਦੀ ਚੁੱਪੀ ਆਪਣੇ ਆਪ ਵਿੱਚ ਕਾਫ਼ੀ ਕੁੱਝ ਬਿਆਨ ਕਰਦੀ ਹੈ ਅਤੇ ਨਾ ਹੀ ਅੱਜ ਤੱਕ ਆਬਕਾਰੀ ਮਹਿਕਮੇ ਨੇ ਇਹਨਾਂ ਤੋਂ ਇਸ ਪੱਖੋਂ ਕੋਈ ਤਫ਼ਤੀਸ਼ ਕੀਤੀ ਹੈ। ਅਮਨ ਅਰੋੜਾ ਨੇ ਆਪਣੇ ਪੱਤਰ ਵਿਚ ਬੇਨਤੀ ਕੀਤੀ ਕਿ ਸ਼ਰਾਬ ਨਾਲ ਜੁੜੇ ਇਸ ਸਾਰੇ ਗੋਰਖਧੰਧੇ ਦਾ ਪਰਦਾਫਾਸ਼ ਕਰਨ ਲਈ ਆਮ ਆਦਮੀ ਪਾਰਟੀ ਮੁਤਾਬਿਕ ਵਿਧਾਨ ਸਭਾ ਦੀ ਇੱਕ ਉੱਚ-ਪੱਧਰੀ ਸਰਵ-ਪਾਰਟੀ ਕਮੇਟੀ ਬਣਾਈ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button