Breaking NewsD5 specialNewsPunjab

ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਜੱਗੂ ਭਗਵਾਨਪੁਰੀਆ ਨੂੰ ਹਸਪਤਾਲ ਤੋਂ ਭੇਜਿਆ ਜੇਲ੍ਹ

ਪਟਿਆਲਾ : ਪਟਿਆਲਾ ਪੁਲਿਸ ਦੇ ਵੱਲੋਂ ਮੈਡੀਕਲ ਚੈਕਅੱਪ ਦੌਰਾਨ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਕੋਰੋਨਾ ਦੀ ਰਿਪੋਰਟ ਪੌਜ਼ੀਟਿਵ ਆਈ ਸੀ,ਜਿਸ ਤੋਂ ਬਾਅਦ ਜੱਗੂ ਭਗਵਾਨਪੁਰੀਆ ਪਟਿਆਲਾ ‘ਚ ਗੁਜ਼ਰੇ ਦਿਨ ਤੋਂ ਰਜਿੰਦਰਾ ਹਸਪਤਾਲ ‘ਚ ਉਸਨੂੰ ਆਈਸੋਲੇਟ ਕਰਕੇ ਰੱਖਿਆ ਗਿਆ ਸੀ ਪਰ ਅੱਜ ਕੀਤੇ ਗਏ ਟੈਸਟ ‘ਚ ਜੱਗੂ ਭਗਵਾਨਪੁਰੀਆ ਦੀ ਰਿਪੋਰਟ ਨੈਗੇਟਿਵ ਆ ਗਈ ਹੈ। ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਉਸਨੂੰ ਦੇਰ ਰਾਤ ਰਜਿੰਦਰਾ ਹਸਪਤਾਲ ‘ਚੋਂ ਸ਼ਿਫਟ ਕਰਕੇ ਕੇਂਦਰੀ ਜੇਲ੍ਹ ਪਟਿਆਲਾ ਭੇਜ ਦਿੱਤਾ ਹੈ।

ਨਈਂ ਰੀਸਾਂ ਗੋਰਿਆਂ ਦੀਆਂ, ਕਰੋਨਾ ਦੇ ਸੰਕਟ ‘ਚ ਕੀਤਾ ਅਜਿਹਾ ਕੰਮ, VIDEO ਦੇਖ ਤੁਸੀਂ ਵੀ ਹੋ ਜਾਓਗੇ ਗੋਰਿਆਂ ਦੇ FAN

ਇੱਥੇ ਵਰਣਨਯੋਗ ਹੈ ਕਿ ਜੱਗੂ ਭਗਵਾਨਪੁਰੀਆ ਨੂੰ ਬਟਾਲਾ ਪੁਲਿਸ ਢਿੱਲਵਾਂ ਕਤਲ ਕੇਸ ‘ਚ ਪੁੱਛਗਿਛ ਲਈ ਲੈ ਕੇ ਗਈ ਸੀ, ਜਿੱਥੇ ਉਸਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਸੀ। ਇਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਉਸਦੇ ਨਜ਼ਦੀਕੀਆਂ ਨੂੰ ਟਰੇਸ ਕਰਕੇ ਸਿਹਤ ਵਿਭਾਗ ਦੀ ਮਦਦ ਦੇ ਨਾਲ 22 ਲੋਕਾਂ ਦੇ ਸੈਂਪਲ ਲਏ ਸਨ, ਜਿਨ੍ਹਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button