ਅੱਜ ਤੋਂ 6 ਮਈ ਦੌਰਾਨ ਰੁਕ-ਰੁਕ 2-4 ਵਾਰ ਬਰਸਾਤੀ ਕਾਰਵਾਈਆਂ ਦੀ ਓੁਮੀਦ, ਗਰਮੀ ਤੋਂ ਰਹੇਗੀ ਰਾਹਤ
ਪਹਿਲਾਂ ਦੱਸੇ ਅਨੁਸਾਰ ਅਪ੍ਰੈਲ ਚ ਔਸਤ ਨਾਲੋੰ ਰਤਾ ਵੱਧ ਮੀਂਹ ਤੇ ਪਾਰਾ ਔਸਤ ਨਾਲੋਂ ਘੱਟ ਦਰਜ਼ ਹੋਇਆ। ਮਈ ਚ ਵੀ ਇਸੇ ਤਰ੍ਹਾਂ ਦੀ ਸਥਿਤੀ ਰਹਿਣ ਦੀ ਓੁਮੀਦ ਹੈ। ਉਂਝ 1/2 ਵਾਰੀ ਲੂ ਦਾ ਦੌਰ ਵੀ ਜਰੂਰ ਵੇਖਣ ਨੂੰ ਮਿਲ ਸਕਦਾ ਹੈ।
〰️ਅਗਲੇ 24-48 ਘੰਟਿਆਂ ਦੌਰਾਨ ਖਿੱਤੇ ਪੰਜਾਬ ਚ ਗਰਜ-ਚਮਕ ਨਾਲ ਮੀਂਹ ਦੇ ਟੁੱਟਵੇ ਛਰਾਟਿਆਂ ਨਾਲ 1 ਵਾਰ 60-90kph ਦੀ ਹਨੇਰੀ ਦੀ ਓੁਮੀਦ ਹੈ 2-4 ਥਾਂ ਗੜ੍ਹੇਮਾਰੀ ਤੋੰ ਇਨਕਾਰ ਨਹੀੰ ।ਅੱਜ ਕਾਫ਼ੀ ਥਾਂਈ ਦਿਨ ਦਾ ਪਾਰਾ 40℃ ਛੂਹ ਗਿਆ। ਪਹਿਲੀ ਕਾਰਵਾਈ ਪੈਣ ਤੋਂ ਪਹਿਲਾਂ ਗਰਮੀ ਬਣੀ ਰਹੇਗੀ।
#ਠੰਢਕ⛄
4 ਤੋਂ 7 ਮਈ ਸਵੇਰ ਦੌਰਾਨ ਇੱਕ ਦਰਮਿਆਨੇ ਦਰਜ਼ੇ ਦਾ ਪੱਛਮੀ ਸਿਸਟਮ ਠੰਡਕ ਤੇ 1/2 ਵਾਰ ਬਾਰਿਸ਼ਾਂ ਤੇ ਠੰਡੀ ਹਨੇਰੀ ਨਾਲ ਖਿੱਤੇ ਪੰਜਾਬ ਨੂੰ ਪ੍ਰਭਾਵਿਤ ਕਰੇਗਾ। 6,7 ਅਤੇ 8 ਮਈ ਦੀ ਸਵੇਰ ਕੁਝ ਥਾਂ ਘੱਟੋ-ਘੱਟ ਪਾਰਾ 15-17 °C ਤੱਕ ਖਿਸਕ ਸਕਦਾ ਹੈ ਜੋਕਿ ੲਿਹਨਾਂ ਦਿਨਾਂ ਚ ਆਮ ਨਹੀ ਹੈ।ਇਸ ਦੌਰਾਨ ਓੁੱਚੇ ਪਹਾੜਾਂ ਤੇ ਬਰਫ਼ਵਾਰੀ ਵੀ ਹੋਵੇਗੀ।
#ਅਪ੍ਰੈਲ_ਬਾਰਿਸ਼💦
ਪੰਜਾਬ ਚ ਅਪ੍ਰੈਲ ਦੀ ਔਸਤ ਬਾਰਿਸ਼ 13.5mm ਦੇ ਮੁਕਾਬਲੇ 16.8mm ਦਰਜ਼ ਹੋਈ।ਹਰ ਵਾਰ ਦੀ ਤਰ੍ਹਾਂ ਮਈ ਚ 1-2ਤਕੜੇ ਧੂੜ-ਤੂਫ਼ਾਨ ਵੇਖਣ ਨੂੰ ਮਿਲ ਸਕਦੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.