🔴 LIVE | ਅੱਜ ਦੀਆਂ ਖ਼ਬਰਾਂ- ਕੀ ਹਜ਼ੂਰ ਸਾਹਿਬ ਦੀ ਸੰਗਤ ਜ਼ਿੰਮੇਵਾਰ?
ਨਵੀਂ ਦਿੱਲੀ : ਪੰਜਾਬ ‘ਚ ਸ਼ਰਧਾਲੂ ਕੋਰੋਨਾ ਸੰਕਟ ਲਗਾਤਾਰ ਵਧਦਾ ਜਾ ਰਿਹਾ ਹੈ। ਮਹਾਰਾਸ਼ਟਰ ਦੇ ਨਾਂਦੇੜ ਤੋਂ ਪਰਤੇ 178 ਸ਼ਰਧਾਲੂ ਹੁਣ ਤੱਕ ਕੋਰੋਨਾ ਨਾਲ ਪ੍ਰਭਾਵਿਤ ਹੋ ਚੁੱਕੇ ਹਨ। ਨਾਂਦੇੜ ਸਾਹਿਬ ਤੋਂ ਲਿਆਂਦੇ ਗਏ ਸ਼ਰਧਾਲੂਆਂ ਦੇ ਕਾਰਨ ਪੰਜਾਬ ‘ਚ ਕੋਰੋਨਾ ਵਾਇਰਸ ਦਾ ਵਿਸਫੋਟ ਹੋ ਗਿਆ ਹੈ। ਨਾਂਦੇੜ ਤੋਂ 3500 ਤੋਂ ਜ਼ਿਆਦਾ ਸ਼ਰਧਾਲੂ ਪੰਜਾਬ ਪਰਤੇ ਹਨ। ਅਜੇ ਕਈ ਵਿਅਕਤੀਆਂ ਦੀ ਜਾਂਚ ਰਿਪੋਰਟ ਆਉਣੀ ਬਾਕੀ ਹੈ। ਦੱਸ ਦਈਏ ਕਿ ਸ਼ਰਧਾਲੂਆਂ ਨੂੰ ਲਿਆਉਣ ‘ਚ ਲਾਪਰਵਾਹੀ ਵਰਤੀ ਗਈ। ਨਾਂਦੇੜ ਦੀ ਬੱਸ ਜਦੋਂ ਅੰਮ੍ਰਿਤਸਰ ਪਹੁੰਚੀ ਤਾਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਸਾਫ਼ – ਸਾਫ਼ ਦਿਖੀ। ਵਿਰੋਧੀ ਪੱਖ ਦੇ ਦਬਾਅ ਅਤੇ ਸ਼ਰਧਾਲੂਆਂ ਦੀ ਜਿੱਦ ਵਿੱਚ ਸਰਕਾਰ ਲੋਕਾਂ ਨੂੰ ਲੈ ਤਾਂ ਆਈ ਪਰ ਪੂਰੇ ਸੂਬੇ ਵਿੱਚ ਕੋਰੋਨਾ ਦੇ ਖਤਰੇ ਨੂੰ ਵਧਾ ਦਿੱਤਾ।
Sri Hazoor Sahib ਨੂੰ ਬਦਨਾਮ ਨਾ ਕਰੋ, ਸਿੱਖਾਂ ਖਿਲਾਫ਼ ਸਾਜਿਸ਼! ਜਥੇਦਾਰ ਤੇ ਲੰਗਰ ਵਾਲਿਆਂ ਦਾ ਖ਼ੁਲਾਸਾ
ਪੰਜਾਬ ‘ਚ ਕਿੱਥੇ ਕਿੰਨੇ ਮਰੀਜ ?
ਅੰਮ੍ਰਿਤਸਰ – 76,ਤਰਨ ਤਾਰਨ- 15, ਮੋਹਾਲੀ – 15, ਲੁਧਿਆਣਾ – 38, ਕਪੂਰਥਲਾ – 10, ਹੁਸ਼ਿਆਰਪੁਰ – 4,ਗੁਰਦਾਸਪੁਰ – 3,ਫਰੀਦਕੋਟ – 3,ਪਟਿਆਲਾ – 3,ਸੰਗਰੂਰ – 3,ਬਠਿੰਡਾ – 2, ਰੋਪੜ – 2, ਮੋਗਾ – 1, ਜਲੰਧਰ – 1, ਨਵਾਂ ਸ਼ਹਿਰ 1, ਫਿਰੋਜ਼ਪੁਰ – 1। 3500 ਤੋਂ ਜ਼ਿਆਦਾ ਸਿੱਖ ਸ਼ਰਧਾਲੂ ਕੋਰੋਨਾ ਵਾਇਰਸ ਤੋਂ ਬਾਅਦ ਲਾਗੂ ਲਾਕਡਾਊਨ ਦੇ ਕਾਰਨ ਮਹਾਰਾਸ਼ਟਰ ਦੇ ਤਖ਼ਤ ਸ਼੍ਰੀ ਹਜ਼ੂਰ ਸਾਹਿਬ ‘ਚ ਫਸ ਗਏ ਸਨ। ਤਮਾਮ ਹੰਭਲੀਆਂ ਤੋਂ ਬਾਅਦ ਪੰਜਾਬ ਸਰਕਾਰ ਨੂੰ ਇਨ੍ਹਾਂ ਨੂੰ ਵਾਪਸ ਲਿਆਉਣ ਵਿੱਚ ਇੱਕ ਮਹੀਨਾ ਲੱਗਿਆ। ਪੰਜਾਬ ਤੋਂ 90 ਬੱਸਾਂ ਸ਼ਰਧਾਲੂਆਂ ਨੂੰ ਲਿਆਉਣ ਲਈ ਭੇਜੀਆਂ ਗਈਆਂ ਸਨ। ਇਸ ਤੋਂ ਬਾਅਦ ਸਾਰੇ ਸ਼ਰਧਾਲੂਆਂ ਨੂੰ ਕੁਆਰਨਟਾਇਨ ਕਰਕੇ ਕੋਵਿਡ ਸੈਂਪਲਿੰਗ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਪਰ ਹੁਣ ਵੱਧਦੇ ਕੇਸ ਦੇਖਕੇ ਸਰਕਾਰ ਦੇ ਹੋਸ਼ ਉੱਡੇ ਹੋਏ ਹਨ।
https://www.youtube.com/watch?v=RPwH-UXFj-k
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.