Breaking NewsD5 specialNewsPunjab

PUNJAB ਦਾ ਇਹ ਜ਼ਿਲ੍ਹਾ ਹੋਇਆ ਕਰੋਨਾ ਮੁਕਤ, ਹਸਪਤਾਲ ‘ਚ ਦਾਖਲ ਮਰੀਜ਼ ਹੋਇਆ ਠੀਕ!

ਫਿਰੋਜ਼ਪੁਰ : ਜਿਲ੍ਹੇ ‘ਚ ਪਹਿਲਾ ਕੋਰੋਨਾ ਪੌਜ਼ੀਟਿਵ ਮਰੀਜ ਕਾਂਸਟੇਬਲ ਪਰਮਜੋਤ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਬੁੱਧਵਾਰ ਨੂੰ ਹਸਪਤਾਲ ਵੱਲੋਂ ਡਿਸਚਾਰਜ ਕਰਕੇ ਘਰ ਭੇਜਿਆ ਗਿਆ ਹੈ। ਹਸਪਤਾਲ ਤੋਂ ਬਾਹਰ ਨਿਕਲਣ ‘ਤੇ ਪਰਮਜੋਤ ਨੂੰ ਡੀਸੀ ਕੁਲਵੰਤ ਸਿੰਘ ਅਤੇ ਦੂਜੇ ਅਧਿਕਾਰੀਆਂ ਨੇ ਫੁੱਲਾਂ ਦੀ ਵਰਖਾ ਕੀਤੀ ਅਤੇ ਉਸਦੇ ਤੰਦਰੁਸਤ ਹੋਣ ‘ਤੇ ਵਧਾਈ ਵੀ ਦਿੱਤੀ। ਉਸਨੂੰ ਹਸਪਤਾਲ ਦੀ ਡਿਸਚਾਰਜ ਸਲਿਪ ਦੇ ਕੇ ਘਰ ਲਈ ਭੇਜਿਆ। ਪਰਮਜੋਤ ਨੂੰ ਕੋਰੋਨਾ ਪੌਜ਼ੀਟਿਵ ਤੋਂ ਨੈਗੇਟਿਵ ਹੋਣ ‘ਚ 12 ਦਿਨ ਹਸਪਤਾਲ ‘ਚ ਗੁਜ਼ਾਰਨੇ ਪਏ। 17 ਅਪ੍ਰੈਲ ਨੂੰ ਪਰਮਜੋਤ ਨੂੰ ਸਿਵਲ ਹਸਪਤਾਲ ‘ਚ ਭਰਤੀ ਕੀਤਾ ਗਿਆ ਸੀ।

CAPTAIN ਦੇ ਸ਼ਹਿਰ ‘ਚ ਵਧੀ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ, ਤਾਜ਼ਾ UPDATE ! D5 Channel Punjabi

ਲੁਧਿਆਣਾ ਦੇ ਏਸੀਪੀ ਕੋਹਲੀ ਦੇ ਡਰਾਇਵਰ ਪਰਮਜੋਤ ਨੂੰ ਉਥੇ ਤੋਂ ਹੀ ਕੋਰੋਨਾ ਦਾ ਸੰਕਰਮਣ ਹੋਇਆ ਸੀ। ਜਿਸ ਤੋਂ ਬਾਅਦ ਉਸਨੂੰ ਲੁਧਿਆਣਾ ‘ਚ ਕੁਆਰਨਟਾਇਨ ਕੀਤਾ ਗਿਆ। 14 ਅਪ੍ਰੈਲ ਨੂੰ ਪਰਮਜੋਤ ਆਪਣੇ ਪਿੰਡ ਵਾੜਾਭਾਇਕਾ ‘ਚ ਆ ਗਿਆ ਜਿਸਦੀ ਸੂਚਨਾ ਪ੍ਰਸ਼ਾਸਨ ਨੂੰ 15 ਅਪ੍ਰੈਲ ਨੂੰ ਲੁਧਿਆਣਾ ਪ੍ਰਸ਼ਾਸਨ ਵੱਲੋਂ ਭੇਜੇ ਗਏ ਪੱਤਰ ਤੋਂ ਮਿਲੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button