Breaking NewsD5 specialIndiaNews

ਇੰਡੀਅਨ ਨੇਵੀ ‘ਤੇ ਕੋਰੋਨਾ ਦਾ ਸਾਇਆ

ਨਵੀਂ ਦਿੱਲੀ : ਦੇਸ਼ ‘ਚ ਕਹਿਰ ਬਰਸਾ ਰਿਹਾ ਕੋਰੋਨਾ ਵਾਇਰਸ ਦਾ ਸਾਇਆ ਹੁਣ ਇੰਡੀਅਨ ਨੇਵੀ ਤੱਕ ਪਹੁੰਚ ਗਿਆ ਹੈ। ਇੰਡੀਅਨ ਨੇਵੀ ਦੇ 15 ਤੋਂ 20 ਜਵਾਨਾਂ ‘ਚ ਕੋਰੋਨਾ ਸੰਕਰਮਣ ਦੀ ਗੱਲ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਇੰਡੀਅਨ ਆਰਮੀ ‘ਚ ਵੀ ਕੋਰੋਨਾ ਸੰਕਰਮਣ ਦੇ 8 ਮਾਮਲੇ ਸਾਹਮਣੇ ਆ ਚੁੱਕੇ ਹਨ। ਇੰਡੀਅਨ ਨੇਵੀ ਦੇ ਇਨ੍ਹਾਂ ਜਵਾਨਾਂ ਨੂੰ ਮੁੰਬਈ ਵਿੱਚ ਸਥਿਤ ਨੇਵੀ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇੰਡੀਅਨ ਨੇਵੀ ‘ਚ ਕੋਰੋਨਾ ਦੇ ਪੁੱਜਣ ਦਾ ਇਹ ਪਹਿਲਾ ਮਾਮਲਾ ਹੈ।

ਕਰਫ਼ਿਊ ਵਿਚਾਲੇ ਨਸ਼ੇੜੀਆਂ ਦਾ ਬੁਰਾ ਹਾਲ, ਨਸ਼ਾ ਮੁਕਤੀ ਕੇਂਦਰ ਦਵਾਈ ਲੈਣ ਪਹੁੰਚ ਰਹੇ ਨੇ ਨਸ਼ੇੜੀ

ਮਿਲੀ ਜਾਣਕਾਰੀ ਅਨੁਸਾਰ ਇੰਡੀਅਨ ਨੇਵੀ ਦੇ ਜੋ ਜਵਾਨ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਉਨ੍ਹਾਂ ਨੂੰ ਨੇਵੀ ਦੇ ਹਸਪਤਾਲ ਆਈਐਨਐਚਐਸ ‘ਚ ਕੁਆਰਨਟਾਈਨ ਕੀਤਾ ਗਿਆ ਹੈ। ਭਾਰਤੀ ਨੌਸੈਨਾ ਵਲੋਂ ਇਸ ‘ਤੇ ਹੁਣੇ ਤੱਕ ਕੋਈ ਆਧਿਕਾਰਿਕ ਟਿੱਪਣੀ ਨਹੀਂ ਮਿਲੀ ਹੈ। ਸ਼ੁਰੁਆਤ ‘ਚ ਇੱਕ ਨੌਸੈਨਾ ਅਧਿਕਾਰੀ ਇਸ ਬਿਮਾਰੀ ਨਾਲ ਪ੍ਰਭਾਵਿਤ ਪਾਇਆ ਗਿਆ ਸੀ ਅਤੇ ਬਾਅਦ ‘ਚ ਅਧਿਕਾਰੀਆਂ ਨੇ ਉਸਦੇ ਸੰਪਰਕ ‘ਚ ਆਏ ਸਾਰੇ ਲੋਕਾਂ ਦੀ ਜਾਂਚ ਦਾ ਆਦੇਸ਼ ਦਿੱਤਾ ਸੀ। ਹਾਲਾਂਕਿ ਅਜੇ ਇਹ ਪੁਸ਼ਟੀ ਹੋਣਾ ਬਾਕੀ ਹੈ ਕਿ ਨੇਵੀ ਸ਼ਿਪ ‘ਤੇ ਤੈਨਾਤ ਕਿਸੇ ਜਵਾਨ ਜਾਂ ਆਫਿਸਰ ਵਿੱਚ ਤਾਂ ਕੋਰੋਨਾ ਦਾ ਸੰਕਰਮਣ ਨਹੀਂ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button