NewsBreaking NewsD5 specialPunjab

ਪੰਜਾਬ ‘ਚ 5ਵੀਂ ਤੇ 8ਵੀਂ ਦੇ ਸਾਰੇ ਵਿਦਿਆਰਥੀ ਹੋਣਗੇ ਪਾਸ !

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਰਾਜ ਦੇ ਸਾਰੇ ਸਕੂਲਾਂ ‘ਚ ਗਰਮੀ ਦੀਆਂ ਛੁੱਟੀਆਂ ਸਮੇਂ ਤੋਂ ਪਹਿਲਾਂ ਕਰਨ ਦੀ ਘੋਸ਼ਣਾ ਕਰ ਦਿੱਤੀ। ਇਸ ਤੋਂ ਕੁੱਝ ਘੰਟੇ ਪਹਿਲਾਂ ਰਾਜ ‘ਚ ਇੱਕ ਮਈ ਤੱਕ ਲਾਕਡਾਊਨ ਵਧਾ ਦਿੱਤਾ ਗਿਆ ਸੀ। ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਹੁਣ ਇੱਕ ਮਹੀਨੇ ਦੀਆਂ ਗਰਮੀ ਦੀਆਂ ਛੁੱਟੀਆਂ 11 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਅਤੇ ਦਸ ਮਈ ਤੱਕ ਰਹਿਣਗੀਆਂ। ਨਾਲ ਹੀ ਕੈਪਟਨ ਸਰਕਾਰ ਨੇ ਫੈਸਲਾ ਕੀਤਾ ਹੈ ਕਿ 5ਵੀਂ ਅਤੇ 8ਵੀਂ ਦੇ ਸਾਰੇ ਵਿਦਿਆਰਥੀਆਂ ਨੂੰ ਅਗਲੀ ਜਮਾਤ ‘ਚ ਪ੍ਰਮੋਟ ਕਰ ਦਿੱਤਾ ਜਾਵੇਗਾ।

ਕਰੋਨਾ ਵਾਇਰਸ ‘ ਚ ਆਹ ਗੋਲੀਆਂ ਖਾਈਏ ? ਵੱਡੇ ਡਾਕਟਰ ਨੇ ਕੀਤੇ ਖੁਲਾਸੇ

ਲਾਕਡਾਊਨ ਦੇ ਕਾਰਨ ਵਿਦਿਆਰਥੀਆਂ ਨੂੰ ਹੋਏ ਸਿੱਖਿਆ ਪੱਧਰ ਨੁਕਸਾਨ ਦੀ ਭਰਪਾਈ ਲਈ ਇਹ ਫ਼ੈਸਲਾ ਕੀਤਾ ਗਿਆ ਹੈ। ਰਾਜ ‘ਚ ਗਰਮੀ ਦੀਆਂ ਛੁੱਟੀਆਂ ਮਈ ਦੇ ਆਖਿਰ ‘ਚ ਸ਼ੁਰੂ ਹੁੰਦੀਆਂ ਹਨ। ਸਿੱਖਿਆ ਮੰਤਰੀ ਨੇ ਕਿਹਾ ਕਿ ਕੈਬਨਿਟ ਨੇ ਫ਼ੈਸਲਾ ਕੀਤਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪੰਜਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਰਾਜ ‘ਚ ਕਰਫਿਊ ਲਗਾਏ ਜਾਣ ਤੋਂ ਪਹਿਲਾਂ ਦੀਆਂ ਪ੍ਰੀਖਿਆਵਾਂ ਦੇ ਆਧਾਰ ‘ਤੇ ਪ੍ਰੋਮੋਟ ਕੀਤਾ ਜਾਵੇਗਾ।

ਭਾਈ ਨਿਰਮਲ ਸਿੰਘ ਖਾਲਸਾ ਦੇ ਸਸਕਾਰ ਦਾ ਵਿਰੋਧ ਕਰਨ ਵਾਲੇ ਵਿਅਕਤੀ ‘ਤੇ ਸਰਕਾਰ ਦੀ ਵੱਡੀ ਕਾਰਵਾਈ

ਉਨ੍ਹਾਂ ਨੇ ਕਿਹਾ ਸਾਰੇ ਨਿੱਜੀ ਸਕੂਲਾਂ ਨੂੰ ਵੀ 11 ਅਪ੍ਰੈਲ ਤੋਂ ਛੁੱਟੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ ਪਰ ਉਹ ਆਪਣੀਆਂ ਜਰੂਰਤਾਂ ਮੁਤਾਬਕ ਇਹ ਮਿਆਦ ਵਧਾਉਣ ਲਈ ਆਜ਼ਾਦ ਹਨ ।  ਪੰਜਵੀਂ ਜਮਾਤ ਦੀ ਕਈ ਪ੍ਰੀਖਿਆਵਾਂ ਬਾਕੀ ਹਨ ਜਦੋਂ ਕਿ ਅੱਠਵੀਂ ਜਮਾਤ ਦੀ ਪ੍ਰੈਕਟੀਕਲ ਦੀਆਂ ਪ੍ਰੀਖਿਆਵਾਂ ਬਾਕੀ ਹਨ। ਮੰਤਰੀ ਨੇ ਦੱਸਿਆ ਕਿ ਬੋਰਡ ਦੋਵਾਂ ਜਮਾਤਾਂ ਲਈ ਬਾਕੀ ਪ੍ਰੀਖਿਆ ਲਏ ਨਤੀਜਾ ਘੋਸ਼ਿਤ ਕਰ ਦੇਵੇਗਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button