NewsBreaking NewsD5 specialPunjab

ਆਹ ਹੁੰਦੀ ਐ ਸੇਵਾ, ਜਦੋਂ ਆਪਣੇ ਵੀ ਛੱਡਣ ਲੱਗੇ ਸਾਥ ਤਾਂ ਆਹ ਲੋਕਾਂ ਨੇ ਚੱਕੀ ਵੱਡੀ ਜਿੰਮੇਵਾਰੀ

ਕੋਰੋਨਾ ਵਾਇਰਸ ਨਾਲ ਹੋਈ ਮੌਤ ਤੇ ਸੰਸਕਾਰ ਕਰਨ ਲਈ ‘ਸਿੱਖ ਫਾਰ ਐਜੁਕੇਸਨ ਸੰਸਥਾ’ ਵੱਲੋਂ ਸਹਿਯੋਗ ਕਰਨ ਲਈ, ਜ਼ਿਲ੍ਹਾ ਫਤਹਿਗੜ੍ਹ ਤੇ ਪਟਿਆਲਾ ਦੇ ਡਿਪਟੀ ਕਮਿਸ਼ਨਰਾਂ ਨੂੰ ਦਿੱਤਾ ਮੰਗ ਪੱਤਰ। ਕੋਰੋਨਾ ਵਾਇਰਸ ਦੇ ਪੀੜਤਾ ਦੀ ਸਿਹਤਯਾਬੀ ਲਈ ਕੀਤੀ ਅਰਦਾਸ। ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਕੋਰੋਨਾ ਵਾਇਰਸ ਦੀ ਭਿਅੰਕਰ ਬਿਮਾਰੀ ਕਾਰਨ ਪੂਰਾ ਦੇਸ਼ ਸੰਤਾਪ ਭੋਗਣ ਲਈ ਮਜਬੂਰ ਹੈ ਪਰ ਪੰਜਾਬ ਅੰਦਰ ਵੀ ਇਸ ਬਿਮਾਰੀ ਨਾਲ ਪੀੜਤ ਕਈ ਵਿਅਕਤੀ ਪਾਏ ਗਏ ਹਨ। ਜਿਹਨਾਂ ਦੀ ਸਲਾਮਤੀ ਲਈ ਅੱਜ ਸਿੱਖ ਫਾਰ ਐਜੁਕੇਸਨ ਸੰਸਥਾਂ ਵੱਲੋਂ ਕੋਰੋਨਾ ਨਾਲ ਪੀੜਤ ਵਿਅਕਤੀਆਂ ਦੀ ਸਿਹਤਯਾਬੀ ਲਈ ਜਿਥੇ ਅਰਦਾਸ ਕੀਤੀ ਗਈ।

ਉਥੇ ਕਿਸੇ ਵੀ ਧਰਮ ਜਾ ਜਾਤ ਨਾਲ ਸਬੰਧਿਤ ਵਿਅਕਤੀ ਜਿਸ ਦੀ ਕੋਰੋਨਾ ਨਾਲ ਮੌਤ ਹੋਈ ਹੋਵੇਗੀ। ਉਸ ਦੀਆਂ ਅੰਤਿਮ ਸੰਸਕਾਰ ਕਰਨ ਦੀਆਂ ਸੇਵਾਵਾਂ ਕਰਨ ਲਈ ਪ੍ਰਸ਼ਾਸਨ ਨੂੰ ਅਪੀਲ ਵੀ ਕੀਤੀ ਤੇ ਕੋਰੋਨਾ ਨਾਲ ਪੀੜਤ ਪਰਿਵਾਰਾਂ ਦੀ ਹਰ ਮੱਦਦ ਦਾ ਭਰੋਸਾ ਵੀ ਦਿੱਤਾ ਗਿਆ। ਉਹਨਾਂ ਪੰਜਾਬ ਅੰਦਰ ਕੋਰੋਨਾ ਵਾਇਰਸ ਕਾਰਨ ਕੋਈ ਵੀ ਅਜਿਹੀ ਘਟਨਾ ਨਾ ਵਾਪਰੇ ਤੇ ਹਰ ਵਿਅਕਤੀ ਤੇ ਪਰਿਵਾਰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਲਈ ਸੰਸਥਾਵਾਂ ਨੂੰ ਸਹਿਯੋਗ ਕਰਨ ਦੀ ਗੱਲ ਵੀ ਆਖੀ।ਉਹਨਾਂ ਕਿਹਾ ਕਿ ਇਸ ਬਿਮਾਰੀ ਕਾਰਨ ਹੋਈ ਮੌਤ ਤੇ ਵਿਆਕਤੀ ਦੇ ਪਰਵਾਰਿਕ ਮੈਂਬਰ ਤੇ ਹੋਰ ਆਗੂ ਸੰਸਕਾਰ ਕਰਨ ਤੋ ਵੀ ਝਿੱਜਕ ਰਹੇ ਹਨ।

Big Breaking-ਪੰਜਾਬ ‘ਚ ਵਧਿਆ ਕਰਫ਼ਿਊ, ਦੇਖੋ ਕਦੋਂ ਤੱਕ ਰਹੇਗਾ ਕਰਫ਼ਿਊ

ਅੱਗੇ ਕਿਹਾ ਕਿ ਮੈ ਅਤੇ ਮੇਰੇ ਸਾਥੀਆਂ  ਵੱਲੋਂ ਸਿੱਖ ਫਾਰ ਐਜੁਕੇਸਨ ਸੰਸਥਾ ਦੇ ਸਹਿਯੋਗ ਨਾਲ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਕੋਰੋਨਾ ਵਾਇਰਸ ਨਾਲ ਜ਼ਿਲ੍ਹਾ ਫਤਹਿਗੜ੍ਹ ਤੇ ਜ਼ਿਲ੍ਹਾ ਪਟਿਆਲਾ ਵਿਚ ਜੇਕਰ ਕੋਈ ਅਣਸੁਖਾਵੀਂ ਮੌਤ ਹੋ ਜਾਂਦੀ ਹੈ ਤਾਂ ਉਹ ਸੰਸਕਾਰ ਦੀਆਂ ਰਸਮਾਂ ਕਰਨ ਲਈ ਜ਼ਿਮੇਵਾਰੀ ਚੁੱਕਣੇ। ਜਿਸ ਲਈ ਉਹਨਾਂ ਵੱਲੋਂ ਅੱਜ ਇੱਕ ਮਤਾ ਪਾਸ ਕਰਕੇ ਇੱਕ ਮੰਗ ਪੱਤਰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਤੇ ਜਿਲ੍ਹਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਕੋਰੋਨਾ ਵਾਇਰਸ ਨਾਲ ਹੋਇਆ ਮੌਤੇ ਦੇ ਸੰਸਕਾਰ ਕਰਨ ਦੀ ਆਗਿਆ ਲੈਣ ਲਈ ਭੇਜਿਆ ਗਿਆ ਹੈ।

ਉਹਨਾਂ ਕਿਹਾ ਕਿ ਸੰਸਥਾ ਵੱਲੋਂ ਇੱਕ ਅਪਣੀ ਕਿਸਮ ਦਾ ਪਹਿਲ ਕਦਮੀ ਕਰਦੇ ਹੋਏ ਵੱਡਾ ਫੈਸਲਾ ਲਿਆ ਗਿਆ ਹੈ। ਉਹਨਾਂ ਕਿਹਾ ਕਿ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਕੋਈ ਮੌਤ ਕਰੋਨਾ ਵਾਇਰਸ ਨਾਲ ਹੁੰਦੀ ਹੈ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਜਾ ਸਕੇ ਸਬੰਧੀ ਉਸ ਦੀਆਂ ਸੰਸਕਾਰ ਆਦਿ ਅੰਤਿਮ ਰਸਮਾਂ ਕਰਨ ਤੋ ਝਿਜਕਦੇ ਹਨ ਅਤੇ ਉਸ ਦੀ ਦੇਹ ਲੈਣ ਨਹੀ ਆਉਦੇ ਤਾਂ ਅਸੀ ਅੰਤਮ ਰਸਮਾਂ ਵਾਲੀ ਸੇਵਾ ਅਪਣੀ ਸਵੈ ਇੱਛਾ ਨਾਲ ਕਰਨ ਨੂੰ ਤਿਆਰ ਹਾਂ। ਅੱਗੇ ਕਿਹਾ ਕਿ ਭਾਵੇ ਪਹਿਲਾਂ ਹੀ ਸਾਡੇ ਵੱਲੋਂ ਕੋਰੋਨਾ ਵਾਇਰਸ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਥੇ ਪ੍ਰਸ਼ਾਸਨ ਦਾ ਸਹਿਯੋਗ ਕਰਦੇ ਹੋਏ ਲੋੜਵੰਦਾਂ ਨੂੰ ਲੰਗਰ,ਰਾਸਨ,ਤੇ ਲੋੜੀਂਦੀ ਸਮੱਗਰੀ ਦਿੱਤੀ ਜਾ ਰਹੀ ਹੈ। ਉਥੇ ਲੋਕਾਂ ਨੂੰ ਅਪਣੇ ਘਰਾਂ ਵਿੱਚ ਰਹਿ ਕੇ ਕੋਰੋਨਾ ਵਾਇਰਸ ਨੂੰ ਹਰਾਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ।

Big Breaking,ਪੰਜਾਬ ‘ਚ ਤੇਜ਼ੀ ਨਾਲ ਵਧਣ ਲੱਗੇ ਕੋਰੋਨਾ ਮਾਮਲੇ, ਇਸ ਪਿੰਡ ‘ਚ ਹੋਏ 32, ਇਸ ਥਾਂ ਇੱਕੋ ਪਰਿਵਾਰ ਦੇ 7

ਰਾਜੂ ਖੰਨਾ ਨੇ ਅੱਗੇ ਕਿਹਾ ਕਿ ਉਹਨਾਂ ਵੱਲੋਂ ਯੂਥ ਅਕਾਲੀ ਦਲ ਦੀ ਸਮੁੱਚੀ ਟੀਮ ਨਾਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਸ ਬਿਕਰਮ ਸਿੰਘ ਮਜੀਠੀਆ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਪਹਿਰਾ ਦਿੰਦੇ ਹੋਏ ਸਮਾਜ ਸੇਵਾ ਦੇ ਕਾਰਜ ਕੀਤੇ ਜਾ ਰਹੇ ਹਨ ਹਰ ਲੋੜਵੰਦ ਤੱਕ ਪਹੁੰਚ ਕੀਤੀ ਜਾ ਰਹੀ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸ ਬਿਕਰਮ ਸਿੰਘ ਮਜੀਠੀਆ ਵੱਲੋਂ ਸਮੇ ਸਮੇ ਤੇ ਫੋਨ ਰਾਹੀ ਹਰ ਜਾਣਕਾਰੀ ਵੀ ਲਈ ਜਾ ਰਹੀ। ਇਸ ਮੌਕੇ ਤੇ ਪਰਮਜੀਤ ਸਿੰਘ ਭੰਗੂ, ਸੁਖਵੰਤ ਸਿੰਘ ਪੰਜਲੈਡ,ਹਰਕੰਵਲ ਸਿੰਘ ਬੈਦਵਾਨ, ਅਮਿਤ ਸਿੰਘ ਰਾਠੀ, ਭੁਪਿੰਦਰ ਸਿੰਘ, ਪ੍ਰਭਜੋਤ ਸਿੰਘ, ਗੁਰਚਰਨ ਸਿੰਘ ਵੈਦ,ਇਰਵਿਨ ਸਿੰਘ ਸਿੱਧੂ, ਹਰਦਰਸ਼ਨ ਸਿੰਘ, ਸੁਖਵਿੰਦਰ ਸਿੰਘ,ਤੇ ਸ਼ਰਨਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਸਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button