NewsBreaking NewsD5 specialPunjab

ਫੁਕਰੇ ਮੁੰਡੇ ਮਾਰਦੇ ਸੀ ਧੂੰਆਂ, ਪੁਲਿਸ ਨੇ ਕਰਤਾ LIVE ਇੰਜਣ

ਹੁਸ਼ਿਆਰਪੁਰ : ਧਾਰਮਿਕ ਸਮਾਗਮਾਂ ਦੌਰਾਨ ਹੁੱਲੜਬਾਜ਼ੀ ਕਰਨ ਵਾਲੇ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। ਫੁਕਰਾਪੰਤੀ ਦਾ ਖਾਮਿਆਜ਼ਾ ਪਿਛਲੇ ਦਿਨੀਂ ਤਰਨਤਾਰਨ ‘ਚ ਹੋਏ ਨਗਰ ਕੀਰਤਨ ਦੌਰਾਨ ਭੁਗਤਣਾ ਪਿਆ ਸੀ। ਜਿਸ ‘ਚ ਬੱਚਿਆਂ ਤੇ ਨੌਜਵਾਨਾਂ ਦੀ ਮੌਤ ਹੋ ਗਈ।

ਫੁਕਰੇ ਮੁੰਡੇ ਮਾਰਦੇ ਸੀ ਧੂੰਆਂ, ਪੁਲਿਸ ਨੇ ਕਰਤਾ LIVE ਇੰਜਣ | Latest News

ਹਾਦਸੇ ਤੋਂ ਸਬਕ ਲੈਣ ਦੀ ਥਾਂ ਅਜਿਹੀਆਂ ਵੀਡੀਓ ਹੁਣ ਵੀ ਵਾਇਰਲ ਹੋ ਰਹੀਆਂ ਹਨ ਪਰ ਪ੍ਰਸ਼ਾਸਨ ਦੀ ਕਾਰਵਾਈ ਵੀ ਕਾਬਿਲੇ ਤਾਰੀਫ ਹੈ।ਇਹ ਵੀਡੀਓ ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਅਧੀਨ ਪੈਂਦੇ ਪਿੰਡ ਖੰਡਿਆਣਾ ਸੈਣੀਆਂ ਤੋਂ ਡੇਰਾ ਬਾਬਾ ਨਾਨਕ ਦੌਰਾਨ ਕੱਢੀ ਜਾ ਰਹੀ ਪੈਦਲ ਯਾਤਰਾ ਦੀ ਹੈ। ਜਿਸ ‘ਚ ਟਰੈਕਟਰਾਂ ‘ਤੇ ਸਵਾਰ ਨੌਜਵਾਨ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ।

ਪਰਗਟ ਸਿੰਘ ਤੋਂ ਬਾਅਦ ਇਕ ਹੋਰ MLA ਭੜਕਿਆ, 2500 ਪੈਨਸ਼ਨ ਦੇਣ ਦਾ ਵਾਅਦਾ ਨਹੀਂ ਕੀਤਾ | MLA | Punjab

ਟਰੈਕਟਰਾਂ ‘ਚੋਂ ਧੂੰਆਂ ਕੱਢਦੇ ਸੰਗਤ ਤੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਨਜ਼ਰ ਆ ਰਹੇ। ਇਹਨਾਂ ਮੁੰਡਿਆਂ ਨੂੰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਟਰੈਕਟਰ ਸਣੇ ਦਬੋਚ ਲਿਆ। ਇਸ ਦੌਰਾਨ ਲੰਡੀਆਂ ਜੀਪਾਂ ਅਤੇ ਮੋਟਰ ਸਾਈਕਲਾਂ ਦੇ ਪਟਾਕੇ ਪਾਉਣ ਵਾਲੇ ਵੀ ਕਾਬੂ ਕਰਕੇ ਕਾਰਵਾਈ ਕੀਤੀ ਗਈ। ਸੋ ਲੋੜ ਹੈ ਕਿ ਲੋਕ ਆਪ ਸੁਧਰ ਜਾਣ ਨਹੀਂ ਤਾਂ ਪ੍ਰਸ਼ਾਸਨ ਦਾ ਸ਼ਿਕੰਜਾ ਅਜਿਹੇ ਫੁਕਰਿਆਂ ਨੂੰ ਕਾਬੂ ਕਰਨ ਲਈ ਤਿਆਰ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button