NewsBreaking NewsD5 specialIndiaPoliticsPunjab

ਪੰਜਾਬੀਆਂ ਲਈ ਵੱਡੀ ਖ਼ੁਸ਼ਖ਼ਬਰੀ, ਕੈਪਟਨ ਸਰਕਾਰ ਨੇ ਭਰਤੀ ਦਾ ਨੋਟੀਫ਼ਿਕੇਸ਼ਨ ਕੀਤਾ ਜ਼ਾਰੀ

ਚੰਡੀਗੜ੍ਹ : ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨ ਵਰਗ ਲਈ ਵੱਡੀ ਖੁਸ਼ਖਬਰੀ ਹੈ। ਦਰਅਸਲ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਵੱਲੋਂ ਸੁੱਕਰਵਾਰ ਨੂੰ 2020-21 ਦਾ ਸਲਾਨਾ ਬਜਟ ਪੇਸ਼ ਕੀਤਾ ਗਿਆ। ਮਨਪ੍ਰੀਤ ਸਿੰਘ ਬਾਦਲ ਦੇ ਬਜਟ ਭਾਸ਼ਣ ਉਪਰੰਤ ਸਿੱਖਿਆ ਵਿਭਾਗ ਨੇ ਤੁਰੰਤ ਨਵੇਂ ਅਧਿਆਪਕਾਂ ਦੀ ਭਰਤੀ ਕਰਨ ਸੁਰੂ ਕਰਨ ਲਈ ਪਬਲਿਕ ਨੋਟਿਸ ਜਾਰੀ ਕਰ ਦਿੱਤਾ ਹੈ। ਜਿਨ੍ਹਾਂ ‘ਚ ਅੰਗਰੇਜੀ ਲਈ 880 ਪੰਜਾਬੀ ਲਈ 60 ਸ਼ੋਸ਼ਲ ਸਾਇੰਸ ਲਈ 52 ਗਣਿਤ ਲਈ 450 ਕੁਲ 1442 ਅਧਿਆਪਕਾਂ ਦੀ ਭਰਤੀ ਹੋਵੇਗੀ।

ਪੰਜਾਬੀਆਂ ਲਈ ਵੱਡੀ ਖ਼ੁਸ਼ਖ਼ਬਰੀ, ਕੈਪਟਨ ਸਰਕਾਰ ਨੇ ਭਰਤੀ ਦਾ ਨੋਟੀਫ਼ਿਕੇਸ਼ਨ ਕੀਤਾ ਜ਼ਾਰੀ | Jobs in Punjab (Video)

ਡਾਇਰੈਕਟਰ ਸਿੱਖਿਆ ਭਰਤੀ ਅਤੇ ਡਾਇਕੈਰਟੋਰੇਟ ਪੰਜਾਬ ਵੱਲੋਂ ਜਾਰੀ ਨੋਟਿਸ ਮੁਤਾਬਕ ਵੱਖ ਵੱਖ ਵਿਸ਼ਿਆ ਦੇ ਕੁਲ 1442 ਅਧਿਆਪਕ ਇਸ ਭਰਤੀ ਪ੍ਰਕਿਰਿਆ ਵਿੱਚ ਰੱਖੇ ਜਾਣਗੇ।ਇਸ ਭਰਤੀ ਲਈ ਵਿਭਾਗ ਦੀ ਆਫੀਸੀਅਲ ਵੈੱਬਸਾਈਟ ਤੇ ਮਿਤੀ 29 ਫਰਵਰੀ 2020 ਤੋਂ 18 ਮਾਰਚ 2020 ਤੱਕ ਰਜਿਸ਼ਟ੍ਰੇਸ਼ਨ ਕਰਵਾਈ ਜਾ ਸਕਦੀ ਹੈ।

ਬਾਦਲਾਂ ਲਈ ਨਵਾਂ ਪੁਆੜਾ! ਭਾਈ ਰਣਜੀਤ ਸਿੰਘ ਨੇ ਕਰਤਾ ਵੱਡਾ ਐਲਾਨ | Bhai Ranjit Singh Vs Badal (Video)

ਭਰਤੀ ਸਬੰਧੀ ਜਾਣਕਾਰੀ ਵੈਬਸਾਈਟ ਤੇ ਉਪਲਬਧ ਹੈ। ਦੱਸ ਦੱਈਏ ਵਿਰੋਧੀਆਂ ਵੱਲੋਂ ਕੈਪਟਨ ਸਰਕਾਰ ਨੂੰ ਲਗਾਤਾਰ ਘੇਰਿਆ ਜਾ ਰਿਹਾ ਸੀ ਕਿ ਉਨ੍ਹਾਂ ਨੇ ਵਾਅਦਾ ਕੀਤਾ ਕੀ ਉਹ ਘਰ- ਘਰ ਨੌਕਰੀ ਦੇਣਗੇ ਅਤੇ ਹਾਲੇ ਤੱਕ ਵੀ ਉਨ੍ਹਾਂ ਵੱਲੋਂ ਨੌਕਰੀਆਂ ਉਪਲਬਧ ਨਹੀਂ ਕਰਵਾਈਆਂ ਗਈਆਂ। ਸ਼ਾਇਦ ਇਸੇ ਚੱਲਦਿਆਂ ਕੈਪਟਨ ਅਮਰਿੰਦਰ ਵੱਲੋਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਸਿਲਸਿਲਾ ਸੁਰੂ ਹੋ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button