NewsBreaking NewsD5 specialIndiaPoliticsPunjab

ਬਜਟ ਸੁਣ ਲੋਕਾਂ ਨੇ ਕੈਪਟਨ ਸਰਕਾਰ ਖਿਲਾਫ਼ ਕੱਢੀ ਭੜਾਸ

ਚੰਡੀਗੜ੍ਹ : ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਸ਼ੁੱਕਰਵਾਰ ਨੂੰ ਪੰਜਾਬ ਦਾ ਸਾਲ 2020-21 ਦਾ ਬਜਟ ਪੇਸ਼ ਕਰਦਿਆਂ ਕਈ ਵੱਡੇ ਐਲਾਨ ਕੀਤੇ ਗਏ ਪਰ ਆਮ ਲੋਕਾ ਨੂੰ ਕਾਂਗਰਸ ਸਰਕਾਰ ਦਾ ਇਸ ਵਾਰ ਦਾ ਬਜਟ ਵੀ ਪਸੰਦ ਨਹੀਂ ਆਇਆ। ਬਜਟ ਬਾਰੇ ਜਦੋਂ ਅਸੀਂ ਆਮ ਲੋਕਾਂ ਦੀ ਪ੍ਰਤੀਕਿਰਿਆ ਜਾਣੀ ਤਾਂ ਤਕਰੀਬਨ ਹਰ ਕੋਈ ਸਰਕਾਰ ਅਤੇ ਉਸਦੇ ਬਜਟ ਤੋਂ ਨਾਖੁਸ਼ ਹੀ ਨਜ਼ਰ ਆਇਆ।

BUDGET REACTION, ਜਨਾਨੀਆਂ ਨੇ ਵਿੱਤ ਮੰਤਰੀ ਨੂੰ ਭਿਓਂ-ਭਿਓਂ ਸੁਣਾਈਆਂ, ਸੁਣ ਵਿੱਤ ਮੰਤਰੀ ਹੋਇਆ ਸੁਰਖ਼ ਲਾਲ (Video)

ਅੰਮ੍ਰਿਤਸਰ ਵਿਖੇ ਆਮ ਲੋਕਾਂ ਨੇ ਕੈਪਟਨ ਸਰਕਾਰ ਦੇ ਇਸ ਵਾਰ ਦੇ ਬਜਟ ਬਾਰੇ ਪ੍ਰਤੀਕਿਰਿਆ ਦਿੱਤੀ। ਕਿ ਇਸ ਬਾਰ ਦੇ ਬਜਟ ਤੋਂ ਲੋਕਾਂ ਨੂੰ ਬਹੁਤ ਜਿਆਦਾ ਉਮੀਦਾਂ ਸਨ ਪਰ ਸਰਕਾਰ ਨੇ ਇਸ ਵਾਰ ਵੀ ਲੋਕਾਂ ਨੂੰ ਲਾਲੀਪੌਪ ਹੀ ਦਿੱਤਾ ਹੈ। ਉਧਰ ਬਰਨਾਲਾ ਵਿਖੇ ਵੀ ਆਮ ਲੋਕ ਕੈਪਟਨ ਸਰਕਾਰ ਦੇ ਇਸ ਬਜਟ ਤੋਂ ਡਾਢੇ ਨਾਰਾਜ਼ ਦਿਖਾਈ ਦਿੱਤੇ।

POLITICAL REACTIONS ਭਗਵੰਤ ਮਾਨ ਕਹਿੰਦਾ ਬੱਸ ਸ਼ਾਇਰੀ ਜੋਗਾ ਹੀ ਹੈ ਮਨਪ੍ਰੀਤ

ਆਮ ਲੋਕ ਹੀ ਨਹੀਂ ਕਿਸਾਨ ਆਗੂ ਵੀ ਬਜਟ ਤੋਂ ਨਿਰਾਸ਼ ਅਤੇ ਨਾਰਾਜ਼ ਨਜ਼ਰ ਆਏ। ਬੇਸ਼ੱਕ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਕਾਂਗਰਸ ਦੇ ਮੰਤਰੀ ਬਜਟ ਨੂੰ ਆਮ ਲੋਕਾਂ ਦਾ ਬਜਟ ਦੱਸ ਰਹੇ ਹਨ ਪਰ ਆਮ ਲੋਕ ਬਜਟ ਤੋਂ ਨਾਖੁਸ਼ ਹੀ ਨਜ਼ਰ ਆ ਰਹੇ ਹਨ। ਕਿਸਾਨਾਂ ਤੋਂ ਲੈ ਕੇ ਦੁਕਾਨਦਾਰਾਂ ਨੇ ਬਜਟ ਨੂੰ ਨਿਰਾਸ਼ਾਜਨਕ ਦੱਸਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button