BREAKING : ਦਿੱਲੀ ਦੰਗਿਆਂ ਦੀ ਸੁਣਵਾਈ ਕਰਨ ਵਾਲੇ ਜੱਜ ਦਾ ਆਹ ਹਾਲ ਕੀਤਾ
ਨਵੀਂ ਦਿੱਲੀ : ਦਿੱਲੀ ਹਿੰਸਾ ਦੀ ਸੁਣਵਾਈ ਕਰ ਰਹੇ ਜੱਜ ਜਸਟਿਸ ਐਸ ਮੁਰਲੀਧਰ ਦਾ ਦਿੱਲੀ ਹਾਈਕੋਰਟ ਤੋਂ ਪੰਜਾਬ-ਹਰਿਆਣਾ ਹਾਈ ਕੋਰਟ ਦੇ ਜੱਜ ਦੇ ਤੌਰ ‘ਤੇ ਤਬਾਦਲਾ ਕਰ ਦਿੱਤਾ ਗਿਆ ਹੈ। ਜਸਟਿਸ ਐਸ ਮੁਰਲੀਧਰ ਦੇ ਤਬਾਦਲੇ ‘ਤੇ ਬਾਲੀਵੁੱਡ ਡਾਇਰੈਕਟਰ ਓਨਿਰ ਨੇ ਟਵੀਟ ਕੀਤਾ ਹੈ, ਜੋ ਸੋਸ਼ਲ ਮੀਡੀਆ ‘ਤੇ ਖੂਬ ਸੁਰਖੀਆਂ ਬਟੋਰ ਰਿਹਾ ਹੈ। ਨਾਲ ਹੀ ਲੋਕ ਇਸ ‘ਤੇ ਜੱਮਕੇ ਕੰਮੈਂਟ ਵੀ ਕਰ ਰਹੇ ਹਨ।
BREAKING | ਦਿੱਲੀ ਦੰਗਿਆਂ ਦੀ ਸੁਣਵਾਈ ਕਰਨ ਵਾਲੇ ਜੱਜ ਦਾ ਆਹ ਹਾਲ ਕੀਤਾ | Justice Muralidhar (Video)
ਦੱਸ ਦਈਏ ਕਿ ਜੱਜ ਜਸਟਿਸ ਮੁਰਲੀਧਰ ਨੇ ਬੁੱਧਵਾਰ ਨੂੰ ਕੇਂਦਰ, ਦਿੱਲੀ ਸਰਕਾਰ ਅਤੇ ਦਿੱਲੀ ਪੁਲਿਸ ਨੂੰ ਰਾਜਧਾਨੀ ਵਿੱਚ ਹਿੰਸਾ ਰੋਕਣ ‘ਚ ਅਸਫ਼ਲ ਰਹਿਣ ਲਈ ਫਟਕਾਰ ਲਗਾਈ ਸੀ। ਉੱਥੇ ਹੀ ਬਾਲੀਵੁੱਡ ਡਾਇਰੈਕਟਰ ਓਨਿਰ ਨੇ ਜਸਟਿਸ ਐਸ ਮੁਰਲੀਧਰ ਦੇ ਤਬਾਦਲੇ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, ਘ੍ਰਿਣਤ ਲੋਕਾਂ ਦੇ ਇਸ ਗਿਰੋਹ ‘ਚ ਹੁਣ ਕੋਈ ਸ਼ਰਮ ਨਹੀਂ ਬਚੀ ਹੈ। ਓਨਿਰ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ।
There is No shame left in these gangs of disgusting people. https://t.co/MEwZHptgGD
— Onir (@IamOnir) February 26, 2020
Is This BJP’s gift to Delhi for Loosing the elections. Shameful how the Home Minister is watching Delhi Burn and How so many lives end. Violence HAS BEEN INSTIGATED BY BJP as mentioned by #SupremeCourt
23 Dead In Delhi Violence, : 10 Points https://t.co/KaGY0Y6CFg via @ndtv— Onir (@IamOnir) February 26, 2020
ਨਾਲ ਹੀ ਲੋਕ ਇਸ ‘ਤੇ ਜੰਮਕੇ ਕੰਮੈਂਟ ਵੀ ਕਰ ਰਹੇ ਹਨ। ਦੱਸ ਦਈਏ ਕਿ ਓਨਿਰ ਨੇ ਇਸ ਤੋਂ ਪਹਿਲਾਂ ਇੱਕ ਹੋਰ ਟਵੀਟ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨੇ ਬੀਜੇਪੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਨੇ ਆਪਣੇ ਟਵੀਟ ‘ਚ ਲਿਖਿਆ ਕੀ ਚੋਣਾਂ ਹਾਰਨ ਤੋਂ ਬਾਅਦ ਬੀਜੇਪੀ ਨੇ ਦਿੱਲੀ ਨੂੰ ਇਹ ਤੋਹਫਾ ਦਿੱਤਾ ਹੈ। ਸ਼ਰਮਨਾਕ ਅਮਿਤ ਸ਼ਾਹ ਦਿੱਲੀ ਨੂੰ ਸੜ੍ਹਦੇ ਹੋਏ ਅਤੇ ਜ਼ਿੰਦਗੀਆਂ ਨੂੰ ਖਤਮ ਹੁੰਦੇ ਹੋਏ ਕਿਵੇਂ ਦੇਖ ਸਕਦੇ ਹਨ।
ਬੇਰੁਜ਼ਗਾਰਾਂ ਨੇ ਪਾਈਆਂ ਲਾਹਨਤਾਂ, ਸਾਡੇ ਸਿਰ ਵੀ ਪੱਗ ਤੇ ਕੈਪਟਨ ਦੇ ਸਿਰ ਵੀ..! UGC ਕਰਕੇ ਵੀ ਵਿਹਲੇ ਹਾਂ
ਇੱਕ ਅਖਬਾਰ ਦੀ ਰਿਪੋਰਟ ਮੁਤਾਬਕ ਸੁਪਰੀਮ ਕੌਲਜੀਅਮ ਨੇ ਬੀਤੀ 12 ਫਰਵਰੀ ਨੂੰ ਜਸਟਿਸ ਮੁਰਲੀਧਰ ਦੇ ਤਬਾਦਲੇ ਦਾ ਸੁਝਾਅ ਦਿੱਤਾ ਸੀ। ਕਾਨੂੰਨ ਅਤੇ ਨਿਆਂ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸ਼ਰਦ ਅਰਵਿੰਦ ਬੋਬੜੇ ਨਾਲ ਵਿਚਾਰ ਚਰਚਾ ਕਰਨ ਤੋਂ ਬਾਅਦ ਇਹ ਫ਼ੈਸਲਾ ਲਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.