Breaking NewsD5 specialNewsPoliticsPunjab

ਨਵਜੋਤ ਸਿੱਧੂ ‘ਤੇ ਇਕ ਹੋਰ ਤੀਰ, ਤੂੰ ਨੀ ਬੋਲਦੀ ਤੇਰੇ ‘ਚ ਸਿੱਧੂ ਬੋਲਦਾ

ਚੰਡੀਗੜ੍ਹ : ਇਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਹੀ ਸਰਕਾਰ ‘ਚ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਦੀ ਨਾਰਾਜ਼ਗੀ ਦਾ ਸਾਹਮਣਾ ਕਰ ਰਹੇ ਹਨ ਤਾਂ ਦੂਜੇ ਪਾਸੇ ਨਵਜੋਤ ਸਿੱਧੂ ਦੀ ਚਰਚਾ ਵੀ ਨਾਲੋ ਨਾਲ ਹੋ ਰਹੀ ਹੈ। ਬੀਤੇ ਦਿਨੀਂ ਕਾਂਗਰਸੀ ਵਿਧਾਇਕ ਤੇ ਸਿੱਧੂ ਦੇ ਕਰੀਬੀ ਪਰਗਟ ਸਿੰਘ ਨੇ ਕੈਪਟਨ ਨੂੰ ਚਿੱਠੀ ਲਿਖ ਕੇ ਸਰਕਾਰ ਦਾ ਚਿੱਠਾ ਫਰੋਲਿਆ ਸੀ। ਕਾਰਗੁਜ਼ਾਰੀ ਦੇ ਨਾਮ ‘ਤੇ ਸਰਕਾਰ ਨੂੰ ਸ਼ੀਸ਼ਾ ਵਿਖਾਉਣ ਦੀ ਕੋਸ਼ਿਸ਼ ਕੀਤੀ ਪਰ ਹੁਣ ਸਵਾਲ ਇਹ ਉੱਠ ਰਹੇ ਨੇ ਕਿ ਆਖ਼ਿਰਕਾਰ ਪਰਗਟ ਸਿੰਘ ਹੁਣ ਤੱਕ ਚੁੱਪ ਕਿਉਂ ਰਹੇ ਕੌਣ ਹੈ।

ਵੱਡਾ ਅਕਾਲੀ ਲੀਡਰ ਰਾਤੋ ਰਾਤ ਗ੍ਰਿਫ਼ਤਾਰ, ਮਜੀਠੀਏ ਦਾ ਖ਼ਾਸ ਬੰਦਾ ਨਿਕਲਿਆ ‘ਜਾਅਲੀ ਅਕਾਲੀ’!

ਜਿਸ ਦੇ ਇਸ਼ਾਰੇ ‘ਤੇ ਪਰਗਟ ਸਿੰਘ ਨੇ ਕੈਪਟਨ ਨੂੰ ਚਿੱਠੀ ਲਿਖਣ ਦੀ ਹਿੰਮਤ ਕੀਤੀ ਤਾਂ ਸੁਣੋ ਕਿ ਚਿੱਠੀ ਪਿੱਛੇ ਮਾਸਟਰ ਮਾਇੰਡ ਨਵਜੋਤ ਸਿੱਧੂ ਹੈ। ਇਹ ਅਸੀਂ ਨਹੀਂ ਬਲਕਿ ਬਿਕਰਮ ਮਜੀਠੀਆ ਕਹਿ ਰਹੇ ਹਨ।ਹੁਣ ਤੁਸੀਂ ਸੁਣੋ ਵਿਧਾਇਕ ਪਰਗਟ ਸਿੰਘ ਦਾ ਉਹ ਬਿਆਨ ਜਿਸ ‘ਚ ਉਹ ਬੇਬਾਕੀ ਨਾਲ ਕਹਿ ਰਹੇ ਨੇ ਕਿ ਉਹ ਆਪਣੇ ਸਟੈਂਡ ‘ਤੇ ਕਾਇਮ ਹਨ।

Navjot Sidhu ‘ਤੇ ਇਕ ਹੋਰ ਤੀਰ, ਤੂੰ ਨੀ ਬੋਲਦੀ ਤੇਰੇ ‘ਚ ਸਿੱਧੂ ਬੋਲਦਾ | Latest News (Video)

ਸੋ ਹੁਣ ਸਿੱਧੂ ਤਾਂ ਚੁੱਪ ਹਨ ਪਰ ਉਹਨਾਂ ਦੀ ਚੁੱਪ ਵੀ ਸਿਆਸਤ ‘ਚ ਭੂਚਾਲ ਲਿਆਉਂਦੀ ਵਿਖਾਈ ਦੇ ਰਹੀ ਹੈ। ਸਿੱਧੂ ਦੇ ਨਜ਼ਦੀਕੀ ਮੰਤਰੀ ਤੇ ਵਿਧਾਇਕ ਕੈਪਟਨ ਸਰਕਾਰ ਨਾਲ ਮੱਥਾ ਲਗਾ ਰਹੇ ਹਨ। ਜਿਸ ਦਾ ਫ਼ਿਕਰ ਸਰਕਾਰ ਨੂੰ ਹੋਣਾ ਲਾਜ਼ਮੀ ਹੈ। ਕਿਉਂ ਕਿ ਇਸ ਦਾ ਖਾਮਿਆਜ਼ਾ ਕਾਂਗਰਸ ਨੂੰ 2022 ‘ਚ ਭੁਗਤਣਾ ਪਵੇਗਾ। ਹੁਣ ਸਿੱਧੂ ਵਾਕਈ ਖ਼ਫ਼ਾ ਕਾਂਗਰਸੀ ਲੀਡਰਾਂ ਦੀ ਪਿੱਠ ਥਾਪੜ ਰਹੇ ਹਨ ਇਹ ਤਾਂ ਉਹ ਆਪ ਦੱਸ ਸਕਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button