NewsBreaking NewsD5 specialIndiaPoliticsPunjab

Breaking-ਕਾਂਗਰਸੀ MLA ਹੋਇਆ ਬਾਗ਼ੀ!, ਕੈਪਟਨ ਨੂੰ ਸਿੱਧੂ ਤੇ ਵਾਅਦੇ ਕਰਵਾਏ ਯਾਦ

ਅੰਮ੍ਰਿਤਸਰ : ਨਵਜੋਤ ਸਿੰਘ ਸਿੱਧੂ ਤੋਂ ਬਾਅਦ ਹੁਣ ਸਾਬਕਾ ਹਾਕੀ ਖਿਡਾਰੀ ਅਤੇ ਪੰਜਾਬ ‘ਚ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਆਪਣੀ ਹੀ ਸਰਕਾਰ ਦੀ ਕਾਰਜਪ੍ਰਣਾਲੀ ‘ਤੇ ਸਵਾਲ ਚੁੱਕੇ ਹਨ। ਪਰਗਟ ਸਿੰਘ ਨੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਅਤੇ ਕਿਹਾ ਕਿ ਸਰਕਾਰ ਨੇ ਜੋ ਵਾਅਦੇ ਚੋਣਾਂ ਸਮੇਂ ਕੀਤੇ ਸਨ। ਉਨ੍ਹਾਂ ਚੁਨਾਵੀ ਵਾਅਦਿਆਂ ਨੂੰ ਪੂਰਾ ਕਰਨ ‘ਚ ਸਰਕਾਰ ਨਾਕਾਮ ਰਹੀ ਹੈ। ਉਨ੍ਹਾਂ ਨੇ ਪੱਤਰ ‘ਚ ਲਿਖਿਆ ਕਿ 2017 ਦੀਆਂ ਚੋਣਾਂ ‘ਚ ਜਨਤਾ ਨੇ ਕਾਂਗਰਸ ਨੂੰ ਭਾਰੀ ਸੀਟਾਂ ਨਾਲ ਜਿਤਾਇਆ ਪਰ ਸਰਕਾਰ ਨਾ ਤਾਂ ਡਰੱਗਸ ਮਾਫੀਆ ਨੂੰ ਰੋਕ ਸਕੀ ਅਤੇ ਨਾ ਹੀ ਰੇਤ ਮਾਫੀਆ ‘ਤੇ ਨਕੇਲ ਕਸ ਸਕੀ ਹੈ।

http://Breaking-ਕਾਂਗਰਸੀ MLA ਹੋਇਆ ਬਾਗ਼ੀ!, ਕੈਪਟਨ ਨੂੰ ਸਿੱਧੂ ਤੇ ਵਾਅਦੇ ਕਰਵਾਏ ਯਾਦ

ਪਰਗਟ ਸਿੰਘ ਨੇ ਪੰਜਾਬ ਸਰਕਾਰ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਚੋਣਾਂ ਤੋਂ ਪਹਿਲਾਂ ਜਨਤਾ ਨਾਲ ਜੋ ਵਾਅਦੇ ਕੀਤੇ ਗਏ ਸਨ ਉਨ੍ਹਾਂ ਨੂੰ ਪੂਰਾ ਕਰਨ ਵਿੱਚ ਸਰਕਾਰ ਨਾਕਾਮ ਰਹੀ ਹੈ। ਪਿਛਲੇ ਦਿਨੀਂ ਲੋਕ ਸਭਾ ਚੋਣਾਂ ਬੀਤਣ ਤੋਂ ਬਾਅਦ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਰ ਦਾ ਠੀਕਰਾ ਸਿੱਧੂ ਦੇ ਸਿਰ ਫੋੜਨ ਦੀ ਕੋਸ਼ਿਸ਼ ਕੀਤੀ ਅਤੇ ਨਾਲ ਹੀ ਚਿਤਾਵਨੀ ਵੀ ਦਿੱਤੀ ਕਿ ਸਿੱਧੂ ਮੇਰੀ ਕੁਰਸੀ ‘ਤੇ ਨਜ਼ਰ ਰੱਖ ਕੇ ਬੈਠੇ ਹਨ। ਜਿਸ ਤੋਂ ਬਾਅਦ ਤੋਂ ਸਿੱਧੂ ਲਗਾਤਾਰ ਕੈਪਟਨ ਦੇ ਨਿਸ਼ਾਨੇ ‘ਤੇ ਹਨ।

pargat latter

ਕੈਪਟਨ ਨੇ ਉਨ੍ਹਾਂ ਦਾ ਮੰਤਰਾਲਾ ਵੀ ਬਦਲਣ ਦਾ ਸੰਕੇਤ ਦਿੱਤਾ ਸੀ ਜਿਸ ਤੋਂ ਬਾਅਦ ਸਿੱਧੂ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ‘ਤੇ ਕੁੱਝ ਅਜਿਹਾ ਲਿਖ ਦਿੱਤਾ ਕਿ ਪੰਜਾਬ ਦੀ ਸਿਆਸਤ ‘ਚ ਹਲਚਲ ਜਿਹੀ ਹੈ। ਸਿੱਧੂ ਨੇ ਇੱਕ ਟਵੀਟ ਵੀ ਕੀਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਕਾਂਗਰਸ ਛੱਡਣ ਦੀਆਂ ਅਟਕਲਾਂ ਲਗਾਈਆਂ ਜਾਣ ਲੱਗੀਆਂ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button