ਆਮ ਜਨਤਾ ਨੂੰ ਵੱਡਾ ਝਟਕਾ, ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਨੇ ਚੱਕੇ ਫੱਟੇ
ਨਵੀਂ ਦਿੱਲੀ : ਬੁੱਧਵਾਰ ਨੂੰ ਆਮ ਆਦਮੀ ਨੂੰ ਵੱਡਾ ਝੱਟਕਾ ਲੱਗਾ ਹੈ। ਅੱਜ ਗੈਰ ਸਬਸਿਡੀ ਵਾਲੇ ਘਰੇਲੂ ਗੈਸ ਸਿਲੰਡਰ ਦੀ ਕੀਮਤਾਂ ‘ਚ ਭਾਰੀ ਵਾਧਾ ਹੋਇਆ ਹੈ। ਇੰਡੀਅਨ ਆਇਲ ਦੀ ਵੈਬਸਾਈਟ ਅਨੁਸਾਰ ਦਿੱਲੀ ਵਿੱਚ 14.2 ਕਿੱਲੋ ਵਾਲਾ ਸਿਲੰਡਰ 144.50 ਰੁਪਏ ਮਹਿੰਗਾ ਹੋ ਗਿਆ ਹੈ। ਇਸਦੀ ਕੀਮਤ ਹੁਣ ਵਧਕੇ 858.50 ਰੁਪਏ ਹੋ ਗਈ ਹੈ। ਉਥੇ ਹੀ ਕੋਲਕਾਤਾ ‘ਚ ਇਹ 149 ਰੁਪਏ ਵਧਕੇ 896.00 ਰੁਪਏ ਹੋ ਗਈ ਹੈ।
ਮੁੰਬਈ ‘ਚ ਇਸਦੀ ਕੀਮਤ 145 ਰੁਪਏ ਵਧਕੇ 829.50 ਰੁਪਏ ਹੋ ਗਈ ਹੈ। ਉਥੇ ਹੀ ਚੇਂਨਈ ‘ਚ ਇਹ 147 ਰੁਪਏ ਵਧਕੇ 881 ਰੁਪਏ ਦਾ ਹੋ ਗਿਆ ਹੈ। ਦੱਸ ਦਈਏ ਕਿ ਇਸ ਸਾਲ ਇੱਕ ਜਨਵਰੀ ਤੋਂ ਬਾਅਦ ਗੈਸ ਸਿਲੰਡਰ ਦੇ ਮੁੱਲ ਨਹੀਂ ਵਧੇ ਸਨ। ਜਦੋਂ ਕਿ ਉਸ ਤੋਂ ਪਹਿਲਾਂ ਲਗਾਤਾਰ ਚਾਰ ਵਾਰ ਰਸੋਈ ਗੈਸ ਸਿਲੰਡਰ ਦੀ ਕੀਮਤ ‘ਚ ਵਾਧਾ ਹੋਇਆ ਸੀ।
ਕਾਂਗਰਸੀ MLA ਨੇ ਕੇਜਰੀਵਾਲ ਦੀ ਕੀਤੀ ਤਾਰੀਫ, ਕੈਪਟਨ ਨੂੰ ਨਕਲ ਕਰਨ ਦੀ ਦਿੱਤੀ ਸਲਾਹ
ਜਨਵਰੀ ‘ਚ ਇੰਨ੍ਹੀਆਂ ਵਧੀਆਂ ਸਨ ਕੀਮਤਾਂ
ਨਵੇਂ ਸਾਲ ‘ਚ ਇੱਕ ਜਨਵਰੀ 2020 ਨੂੰ ਦੇਸ਼ ਮੁਖ ਮਹਾਂਨਗਰਾਂ ‘ਚ ਬਿਨ੍ਹਾਂ – ਸਬਸਿਡੀ ਵਾਲੇ ਗੈਸ ਸਿਲੰਡਰ ਕਰੀਬ 19.00 ਰੁਪਏ ਮਹਿੰਗਾ ਹੋਇਆ ਸੀ। ਇਸ ਤੋਂ ਪਹਿਲਾਂ ਗ੍ਰਾਹਕ ਦਿੱਲੀ ‘ਚ 14.2 ਕਿੱਲੋ ਦੇ ਬਿਨ੍ਹਾਂ ਸਬਸਿਡੀ ਵਾਲੇ ਸਿਲੰਡਰ ਲਈ 714.00 ਰੁਪਏ ਕੀਮਤ ਅਦਾ ਕਰ ਰਹੇ ਸਨ। ਕੋਲਕਾਤਾ ‘ਚ ਇਸਦਾ ਮੁੱਲ 747 ਰੁਪਏ ਸੀ। ਉਥੇ ਹੀ ਮੁੰਬਈ ਅਤੇ ਚੇਨਈ ‘ਚ 14.2 ਕਿੱਲੋ ਦੇ ਬਿਨ੍ਹਾਂ ਸਬਸਿਡੀ ਵਾਲੇ ਸਿਲੰਡਰ ਦਾ ਮੁੱਲ 684.50 ਅਤੇ 734.00 ਰੁਪਏ ਸੀ।
ਇੱਕ ਫਰਵਰੀ ਨੂੰ ਬਦਲੀਆਂ ਸਨ 19 ਕਿੱਲੋ ਵਾਲੇ ਸਿਲੰਡਰ ਦੀਆਂ ਕੀਮਤਾਂ
ਉਥੇ ਹੀ ਇੱਕ ਫਰਵਰੀ ਨੂੰ 19 ਕਿੱਲੋ ਵਾਲੇ ਸਿਲੰਡਰ ਦੀਆਂ ਕੀਮਤਾਂ ‘ਚ ਬਦਲਾਅ ਹੋਇਆ ਸੀ। ਦਿੱਲੀ ਵਿੱਚ ਇਸਦੀ ਕੀਮਤ 1,466 ਰੁਪਏ ਹੈ, ਕੋਲਕਾਤਾ ‘ਚ 1,540 ਰੁਪਏ, ਮੁੰਬਈ ਵਿੱਚ 1,416 ਰੁਪਏ ਅਤੇ ਚੇਨਈ ਵਿੱਚ 1,589.50 ਰੁਪਏ।
ਵੱਡੀ ਖਬਰ-ਹਥਿਆਰਾਂ ਦੇ ਗੀਤ ਗਾਉਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਦੇ ਵੱਜੀਆਂ ਗੋਲੀਆਂ
ਸਰਕਾਰ ਦਿੰਦੀ ਹੈ ਗੈਸ ਸਿਲੰਡਰ ‘ਤੇ ਸਬਸਿਡੀ
ਮੌਜੂਦਾ ਸਮੇਂ ‘ਚ ਸਰਕਾਰ ਇੱਕ ਸਾਲ ‘ਚ ਹਰ ਇੱਕ ਘਰ ਲਈ 14.2 ਕਿੱਲੋਗ੍ਰਾਮ ਦੇ 12 ਸਿਲੰਡਰਾਂ ‘ਤੇ ਸਬਸਿਡੀ ਪ੍ਰਦਾਨ ਕਰਦੀ ਹੈ। ਜੇਕਰ ਗ੍ਰਾਹਕ ਇਸ ਤੋਂ ਜ਼ਿਆਦਾ ਸਿਲੰਡਰ ਲੈਣਾ ਚਾਹੁੰਦੇ ਹਨ ਤਾਂ ਉਹ ਉਨ੍ਹਾਂ ਨੂੰ ਬਾਜ਼ਾਰੀ ਮੁੱਲ ‘ਤੇ ਖਰੀਦਦੇ ਹਨ। ਗੈਸ ਸਿਲੰਡਰ ਦੀ ਕੀਮਤ ਹਰ ਮਹੀਨੇ ਬਦਲਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.