Breaking NewsD5 specialNewsPoliticsPunjab

ਕਾਂਗਰਸੀ ਕੌਂਸਲਰ ਨੇ ਆਪਣੇ ਪੁੱਤਰ ਬਾਰੇ ਕੀਤਾ ਖ਼ੁਲਾਸਾ

ਅੰਮ੍ਰਿਤਸਰ : ਅੰਮ੍ਰਿਤਸਰ ਤੋਂ ਬਰਾਮਦ ਹੋਈ ਕਰੀਬ ਇੱਕ ਹਜ਼ਾਰ ਕਰੋੜ ਦੀ ਹੈਰੋਇਨ ਦੇ ਮਾਮਲੇ ‘ਚ ਕਾਂਗਰਸੀ ਕੌਂਸਲਰ ਦੇ ਪੁੱਤਰ ਦਾ ਵੀ ਨਾਮ ਗੂੰਜ ਰਿਹਾ ਹੈ। ਐੱਸ.ਟੀ.ਐੱਫ ਨੂੰ ਸਾਹਿਲ ਸ਼ਰਮਾ ਦੀ ਤਲਾਸ਼ ਹੈ। ਸਾਹਿਲ ਸ਼ਰਮਾ ਕਾਂਗਰਸੀ ਕੌਂਸਲਰ ਪ੍ਰਦੀਪ ਸ਼ਰਮਾ ਦਾ ਪੁੱਤਰ ਹੈ ਪਰ ਪ੍ਰਦੀਪ ਸ਼ਰਮਾ ਨੇ ਮੀਡੀਆ ਸਾਹਮਣੇ ਆ ਕੇ ਆਪਣਾ ਪੱਖ ਰੱਖਿਆ ਕਿ ਉਸ ਦਾ ਆਪਣੇ ਪੁੱਤਰ ਨਾਲ ਕੋਈ ਨਾਤਾ ਨਹੀਂ। ਐਸਟੀਐਫ ਪ੍ਰਦੀਪ ਸ਼ਰਮਾ ਤੋਂ ਵੀ ਪੁੱਛਗਿੱਛ ਕਰ ਚੁੱਕੀ ਹੈ।

ਕਾਂਗਰਸੀ ਕੌਂਸਲਰ ਨੇ ਆਪਣੇ ਪੁੱਤਰ ਬਾਰੇ ਕੀਤਾ ਖ਼ੁਲਾਸਾ | Amritsar | Congress Councillor (Video)

ਪੁੱਤਰ ਤੋਂ ਤਾਂ ਕਾਂਗਰਸੀ ਕੌਂਸਲਰ ਨੇ ਕਿਨਾਰਾ ਕਰ ਲਿਆ ਹੈ ਪਰ ਸਵਾਲ ਹਾਲੇ ਮੁੱਕੇ ਨਹੀਂ। ਕਿੱਥੇ ਹੈ ਸਾਹਿਲ ਸ਼ਰਮਾ ਅਤੇ ਕਿਸ ਦੀ ਸ਼ਹਿ ‘ਤੇ ਉਹ ਡਰੱਗ ਰੈਕੇਟ ਚਲਾ ਰਿਹਾ ਸੀ। ਨਸ਼ਿਆਂ ਦੇ ਮਾਮਲੇ ‘ਚ ਸਿਆਸੀ ਤਾਰ ਜੁੜਨਾ ਕੋਈ ਨਵੀਂ ਗੱਲ ਨਹੀਂ ਪਰ ਵੱਡੇ ਮਗਰਮੱਛ ਹੱਥ ਕਿੱਥੇ ਆਉਂਦੇ ਹਨ। ਜਿਸ ਅਕਾਲੀ ਆਗੂ ਅਨਵਰ ਮਸੀਹ ਦੀ ਕੋਠੀ ‘ਚੋਂ 194 ਕਿੱਲੋ ਹੈਰੋਇਨ ਮਿਲੀ ਸੀ। ਉਹ ਵੀ ਆਪਣਾ ਪੱਲਾ ਛਡਾ ਗਿਆ ਹੈ ਤੇ ਹੁਣ ਕਾਂਗਰਸੀ ਕੌਂਸਲਰ ਵੀ ਆਪਣੇ ਆਪ ਨੂੰ ਦੁੱਧ ਧੋਤਾ ਸਾਬਤ ਕਰ ਰਿਹਾ ਹੈ ਲਿਹਾਜ਼ਾ ਇੰਤਜ਼ਾਰ ਹੈ ਹੋਰ ਖ਼ੁਲਾਸੇ ਹੋਣ ਦਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button