ਆਪਣੀ ਹੀ ਸਰਕਾਰ ਤੋਂ ਨਾਰਾਜ਼ ਹੋਏ ਸੁਖਜਿੰਦਰ ਰੰਧਾਵਾ, ਅਸਤੀਫ਼ੇ ਦੀ ਕੀਤੀ ਪੇਸ਼ਕਸ਼
ਅੰਮ੍ਰਿਤਸਰ : ਜੇਲ੍ਹਾਂ ਵਿੱਚ ਅਕਸਰ ਮੋਬਾਇਲ ਫੋਨ ਫੜੇ ਜਾਣ ਦੀਆਂ ਘਟਨਾਵਾਂ ਸੁਣਨ ਵਿੱਚ ਆ ਰਹੀਆਂ ਹੈ। ਹੁਣ ਇੱਕ ਵਾਰ ਫਿਰ ਅੰਮ੍ਰਿਤਸਰ ਦੀ ਜੇਲ੍ਹ ਤੋਂ ਤਿੰਨ ਕੈਦੀਆਂ ਦੇ ਫਰਾਰ ਹੋਣ ਦੀ ਘਟਨਾ ਸੁਰਖੀਆਂ ‘ਚ ਬਣੀ ਹੋਈ ਹੈ। ਇਸ ਘਟਨਾ ਨੇ ਸਰਕਾਰ ਲਈ ਨਵੀਂ ਮੁਸੀਬਤ ਖੜੀ ਕਰ ਦਿੱਤੀ ਹੈ। ਉਥੇ ਹੀ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਮਾਮਲੇ ‘ਤੇ ਸਪੱਸ਼ਟੀਕਰਨ ਦਿੰਦੇ ਹੋਏ ਕੈਪਟਨ ਸਰਕਾਰ ਦੀ ਪੋਲ ਖੋਲ੍ਹਦੇ ਹੋਏ ਕਿਹਾ ਕਿ ਸਰਕਾਰ ਜੇਲ੍ਹ ਵਿਭਾਗ ਦੀਆਂ ਜਰੂਰਤਾਂ ਨੂੰ ਹੀ ਪੂਰਾ ਨਹੀਂ ਕਰ ਰਹੀ। ਅਜਿਹੇ ਵਿੱਚ ਉਹ ਕੀ ਕਰ ਸਕਦੇ ਹਨ।
Exclusive-ਆਪਣੀ ਹੀ ਸਰਕਾਰ ਤੋਂ ਨਾਰਾਜ਼ ਹੋਏ Sukhjinder Randhawa ਨੇ ਅਸਤੀਫੇ ਦੀ ਕੀਤੀ ਪੇਸ਼ਕਸ਼ (Video)
ਇਸ ਮਾਮਲੇ ‘ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੀ ਮਜ਼ਬੂਰੀ ਬਿਆਨ ਕਰਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਜੇਲ੍ਹਾਂ ਦੀ ਸੁਰੱਖਿਆ ਲਈ ਕਿਸੇ ਤਰ੍ਹਾਂ ਦਾ ਵੀ ਫੰਡ ਪ੍ਰਦਾਨ ਨਹੀਂ ਕਰ ਰਹੀ। ਜੇਲ੍ਹਾਂ ਵਿੱਚ ਸੀਸੀਟੀਵੀ ਕੈਮਰੇ ਤੱਕ ਨਹੀਂ ਹਨ। ਜੇਲ੍ਹਾਂ ਵਿੱਚ ਸੀਆਰਪੀਐਫ ਤੱਕ ਤੈਨਾਤ ਹੋਣ ਦੇ ਬਾਵਜੂਦ ਜੇਲ੍ਹਾਂ ਵਿੱਚ ਮੋਬਾਇਲ ਪਹੁੰਚ ਰਹੇ ਹਨ। ਮੈਂ ਲੰਬੇ ਸਮੇਂ ਤੋਂ ਮੁੱਖਮੰਤਰੀ ਦੇ ਸਾਹਮਣੇ ਡੀਜੀਪੀ, ਗ੍ਰਹਿ ਮੰਤਰੀ, ਵਿੱਤ ਮੰਤਰੀ ਨਾਲ ਜੇਲ੍ਹਾਂ ਦੀ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਕਈ ਵਾਰ ਬੈਠਕਾਂ ਕਰ ਚੁੱਕਿਆ ਹਾਂ। ਬਾਵਜੂਦ ਇਸਦੇ ਮੇਰੀ ਕੋਈ ਵੀ ਸੁਣਵਾਈ ਨਹੀਂ ਹੋਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.