Breaking NewsD5 specialEntertainmentNewsPunjab

ਦੇਖੋ Sidhu Moosewala ਦੀ ਹਿੰਮਤ, ਸ਼ਰਮਨਾਕ ਕਾਰੇ ਤੋਂ ਬਾਅਦ ਵੀ ਨਹੀਂ ਮੰਗੀ ਮੁਆਫੀ, ਆਹ ਕੀ ਹੋ ਰਿਹੈ

ਅੰਮ੍ਰਿਤਸਰ : ਮਸ਼ਹੂਰ ਅਤੇ ਵਿਵਾਦਿਤ ਗਾਇਕ ਸਿੱਧੂ ਮੂਸੇਵਾਲਾ ਦੀਆਂ ਮੁਸ਼ਕਿਲਾਂ ਘਟਦੀਆਂ ਹੋਈਆਂ ਦਿਖਾਈ ਨਹੀਂ ਦੇ ਰਹੀਆਂ ਹਨ। ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦਾ ਮਾਤਾ ਭਾਗ ਕੌਰ ਜੀ ਨੂੰ ਲੈ ਕੇ ਇਕ ਵਿਵਾਦਿਤ ਗਾਣਾ ਆਇਆ ਸੀ। ਜਿਸ ਤੋਂ ਬਾਅਦ ਸਿੱਖ ਜਗਤ ਦੇ ਵਿਚ ਸਿੱਧੂ ਪ੍ਰਤੀ ਭਾਰੀ ਰੋਸ ਸੀ ਅਤੇ ਸਿੱਖ ਜਥੇਬੰਦੀਆਂ ‘ਚ ਇੰਨਾ ਗੁੱਸਾ ਆ ਗਿਆ ਸੀ ਕਿ ਉਹ ਸਿੱਧੂ ਮੂਸੇਵਾਲਾ ਦੇ ਘਰ ਤੱਕ ਪਹੁੰਚ ਗਏ ਸੀ। ਸਿੱਖ ਜਥੇਬੰਦੀਆਂ ਵੱਲੋਂ ਇਸੇ ਗਾਣੇ ਦੇ ਰੋਸ ਵਜੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਧੂ ਦੇ ਖਿਲਾਫ਼ ਇਕ ਸ਼ਿਕਾਇਤ ਦਿੱਤੀ ਸੀ।

ਦੇਖੋ Sidhu Moosewala ਦੀ ਹਿੰਮਤ, ਸ਼ਰਮਨਾਕ ਕਾਰੇ ਤੋਂ ਬਾਅਦ ਵੀ ਨਹੀਂ ਮੰਗੀ ਮੁਆਫੀ, ਆਹ ਕੀ ਹੋ ਰਿਹੈ

ਜਿਸ ‘ਚ ਸਿੱਧੂ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ। ਖ਼ਬਰਾਂ ਇਹ ਵੀ ਆਈਆਂ ਸੀ ਕਿ ਸਿੱਧੂ ਨੇ ਅਕਾਲ ਤਖ਼ਤ ਸਾਹਿਬ ਕੋਲੋਂ ਇਸ ਸਬੰਧੀ ਲਿਖਤੀ ਮਾਫੀਨਾਮਾ ਭੇਜ ਕੇ ਮੁਆਫੀ ਮੰਗ ਲਈ ਹੈ ਪਰ ਹੁਣ ਇਸਤੇ ਵੱਡਾ ਖੁਲਾਸਾ ਹੋਇਆ ਹੈ ਕਿ ਸਿੱਧੂ ਵੱਲੋਂ ਕੋਈ ਵੀ ਮੁਆਫੀ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਇਹ ਸਾਫ ਕੀਤਾ ਗਿਆ ਹੈ ਕਿ ਸਿੱਧੂ ਵੱਲੋਂ ਕੋਈ ਵੀ ਮਾਫੀ ਪੱਤਰ ਨਹੀਂ ਭੇਜਿਆ ਗਿਆ ਹੈ।

ਇੱਕ ਹੋਰ ਅਕਾਲੀ ਆਗੂ ਕੁਰਬਾਨੀ ਲਈ ਤਿਆਰ, ਭੂੰਦੜ ਦਾ ਵੱਡਾ ਬਿਆਨ, ਅਸਤੀਫੇ ਦੀ ਦਿੱਤੀ ਚਿਤਾਵਨੀ

ਹੁਣ ਇਥੇ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਜੇਕਰ ਸਿੱਧੂ ਵੱਲੋਂ ਅਕਾਲ ਤਖ਼ਤ ਸਾਹਿਬ ਤੋਂ ਵਿਵਾਦਿਤ ਗਾਣੇ ਸਬੰਧੀ ਮੁਆਫੀ ਨਹੀਂ ਮੰਗੀ ਤਾਂ ਇਨੇ ਗੰਭੀਰ ਮਸਲੇ ‘ਤੇ ਵੀ ਇਸ ਗਾਇਕ ਦੇ ਖਿਲਾਫ ਜਥੇਦਾਰ ਸਾਹਿਬ ਵੱਲੋਂ ਕਾਰਵਾਈ ਕਿਉਂ ਨਹੀਂ ਕੀਤੀ ਗਈ। ਇਹੀ ਕਾਰਨ ਹੈ ਕਿ ਕਾਰਵਾਈ ਨਾ ਹੋਣ ਦੇ ਚਲਦੇ ਸਿੱਖੀ ਦੇ ਉੱਪਰ ਹਮਲੇ ਲਗਾਤਰ ਵਧਦੇ ਜਾ ਰਹੇ ਹਨ। ਅਜਿਹੇ ਗਾਇਕਾਂ ਦੇ ਵੀ ਹੌਂਸਲੇ ਬੁਲੰਦ ਹੁੰਦੇ ਹਨ, ਕਿਉਕਿ ਵੱਡੇ ਪੱਧਰ ‘ਤੇ ਹਥਿਆਰਾਂ ਵਾਲੇ ਗਾਣਿਆਂ ਦਾ ਵਿਰੋਧ ਹੋਣ ਦੇ ਬਾਵਜੂਦ ਵੀ ਅਜਿਹੇ ਗਾਇਕਾਂ ਵੱਲੋਂ ਲਗਾਤਰ ਹਥਿਆਰਾ ਅਤੇ ਨਸ਼ਿਆਂ ਉੱਪਰ ਲਗਾਤਾਰ ਗਾਣੇ ਕੱਢੇ ਜਾ ਰਹੇ ਹਨ ਅਤੇ ਇਨ੍ਹਾਂ ਸਬੰਧੀ ਸਵਾਲ ਪੁੱਛਣ ‘ਤੇ ਫਿਰ ਅਜਿਹੇ ਲੋਕ ਮੀਡੀਆਂ ‘ਤੇ ਭੜਕਦੇ ਨੇ ਅਤੇ ਧੱਕਾ-ਮੁੱਕੀ ਤੱਕ ਕਰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button