ਨਿਰਭਿਆ ਗੈਂਗਰੇਪ : ਦੋਸ਼ੀਆਂ ਦੀ ਕੀ ਹੈ ਆਖਰੀ ਇੱਛਾ ? ਆਖਿਰੀ ਵਾਰ ਕਿਸ ਨਾਲ ਕਰਨਾ ਚਾਹੁੰਦੇ ਨੇ ਮੁਲਾਕਾਤ ?
ਨਵੀਂ ਦਿੱਲੀ : ਇੱਕ ਪਾਸੇ ਨਿਰਭਿਆ ਦੇ ਦੋਸ਼ੀ ਕੋਰਟ ‘ਚ ਆਪਣੀ ਫ਼ਾਂਸੀ ਦੀ ਸਜ਼ਾ ਨੂੰ ਹੋਰ ਲੰਮਾ ਖਿੱਚਣ ਲਈ ਤਰ੍ਹਾਂ – ਤਰ੍ਹਾਂ ਦੇ ਹੱਥਕੰਡੇ ਆਪਣਾ ਰਹੇ ਹਨ ਤਾਂ ਉਥੇ ਹੀ ਤਿਹਾੜ ਜੇਲ੍ਹ ਪ੍ਰਸ਼ਾਸਨ ਆਪਣੀ ਕਾਰਵਾਈ ਅੱਗੇ ਵਧਾ ਰਿਹਾ ਹੈ। ਇਸ ਦੇ ਤਹਿਤ ਤਿਹਾੜ ਜੇਲ੍ਹ ਨੇ ਦੋਸ਼ੀਆਂ ਵੱਲੋਂ ਉਨ੍ਹਾਂ ਦੀ ਆਖਰੀ ਇੱਛਾ ਪੁੱਛੀ ਹੈ। ਜੇਲ੍ਹ ਪ੍ਰਸ਼ਾਸਨ ਨੇ ਦੋਸ਼ੀਆਂ ਨੂੰ ਪੁੱਛਿਆ ਹੈ ਕਿ 1 ਫਰਵਰੀ ਨੂੰ ਤੈਅ ਫ਼ਾਂਸੀ ਤੋਂ ਪਹਿਲਾਂ ਉਹ ਆਖਰੀ ਵਾਰ ਕਿਸ ਨਾਲ ਮਿਲਣਾ ਚਾਹੁੰਦੇ ਹਨ? ਜੇਲ੍ਹ ਪ੍ਰਸ਼ਾਸਨ ਨੇ ਪੁੱਛਿਆ ਹੈ ਕਿ ਉਨ੍ਹਾਂ ਦੇ ਨਾਮ ਕੋਈ ਪ੍ਰਾਪਰਟੀ ਹੈ ਤਾਂ ਕੀ ਉਹ ਉਸਨੂੰ ਕਿਸੇ ਦੇ ਨਾਮ ਟਰਾਂਸਫਰ ਕਰਨਾ ਚਾਹੁੰਦੇ ਹਨ। ਕੋਈ ਧਾਰਮਿਕ ਕਿਤਾਬ ਪੜ੍ਹਨਾ ਚਾਹੁੰਦੇ ਹਨ ਜਾਂ ਕਿਸੇ ਧਰਮਗੁਰੂ ਨੂੰ ਬੁਲਾਉਣਾ ਚਾਹੁੰਦੇ ਹਨ? ਜੇਕਰ ਉਹ ਚਾਹੁਣ ਤਾਂ ਇਨ੍ਹਾਂ ਇਛਾਵਾਂ ਨੂੰ 1 ਫਰਵਰੀ ਤੋਂ ਪਹਿਲਾਂ ਪੂਰਾ ਕਰ ਸਕਦੇ ਹਨ।
Delhi ‘ਚ ਭਗਵੰਤ ਮਾਨ ਨੇ ਨੱਪੀ ਕਿੱਲੀ, ਕਹਿੰਦਾ- ਮੈਂ ਪੰਜਾਬੀ, ਹਿੰਦੀ ਮਿਕਸ ਕਰੂੰ, ਲੋਕ ਹੱਸ ਹੱਸ ਹੋਏ ਦੂਹਰੇ
ਫ਼ਾਂਸੀ ਦੇ ਡਰ ਤੋਂ ਛੱਡਿਆ ਖਾਣਾ-ਪੀਣਾ
ਜਾਣਕਾਰੀ ਮੁਤਾਬਕ ਚਾਰਾਂ ਵਿੱਚੋਂ ਇੱਕ ਨੇ ਆਪਣੀ ਜਿੰਦਗੀ ਖ਼ਤਮ ਹੋਣ ਦੇ ਡਰ ਨਾਲ ਖਾਣਾ ਪੀਣਾ ਛੱਡ ਦਿੱਤਾ ਹੈ, ਜਦੋਂ ਕਿ ਦੂਜਾ ਵੀ ਘੱਟ ਖਾਣਾ ਖਾ ਰਿਹਾ ਹੈ। ਜੇਲ੍ਹ ਦੇ ਸੂਤਰਾਂ ਨੇ ਦੱਸਿਆ ਕਿ ਚਾਰਾਂ ਵਿੱਚੋਂ ਵਿਨੈ ਨੇ ਦੋ ਦਿਨਾਂ ਤੋਂ ਖਾਣਾ ਨਹੀਂ ਖਾਧਾ ਸੀ ਪਰ ਬੁੱਧਵਾਰ ਨੂੰ ਇਸਨੂੰ ਖਾਣਾ ਖਾਣ ਲਈ ਵਾਰ – ਵਾਰ ਕਿਹਾ ਗਿਆ ਤਾਂ ਥੋੜ੍ਹਾ ਖਾਣਾ ਖਾਧਾ। ਉਥੇ ਹੀ ਦੋਸ਼ੀ ਪਵਨ ਨੇ ਜੇਲ੍ਹ ਵਿੱਚ ਰਹਿੰਦੇ ਹੋਏ ਖਾਣਾ ਬਹੁਤ ਘੱਟ ਕਰ ਦਿੱਤਾ ਹੈ। ਮੁਕੇਸ਼ ਅਤੇ ਅਕਸ਼ੈ ਅਜੇ ਖਾਣਾ ਘੱਟ ਖਾਣ ਜਾਂ ਖਾਣਾ ਛੱਡ ਦੇਣ ਦੇ ਰੂਪ ‘ਚ ਕੋਈ ਅਸਰ ਨਹੀਂ ਦੇਖਿਆ ਗਿਆ ਹੈ। ਮੁਕੇਸ਼ ਦੇ ਕੋਲ ਫ਼ਾਂਸੀ ਨੂੰ ਟਾਲਣ ਲਈ ਆਪਣੇ ਬਚਾਅ ਵਿੱਚ ਜਿੰਨੇ ਵੀ ਕਾਨੂੰਨੀ ਤਰੀਕੇ ਸੀ ਉਹ ਉਨ੍ਹਾਂ ਸਾਰਿਆਂ ਨੂੰ ਅਜ਼ਮਾ ਚੁੱਕਿਆ ਹੈ। ਇਸਦੀ ਤਰਸ ਮੰਗ ਨੂੰ ਵੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਖਾਰਜ ਕਰ ਚੁੱਕੇ ਹਨ।
ਹਿਟਲਰ ਦੀ ਕਿਤਾਬ ਤੋਂ ਭੜਕੇ ਬਾਦਲ, ਕੈਪਟਨ ਨੇ ਚਿੱਠੀ ਨੇ ਲਾਈਆਂ ਮਿਰਚਾਂ, ਹੁਣ ਅਸਤੀਫ਼ਾ ਦੇਵੇਗੀ ਹਰਸਿਮਰਤ?
ਚਾਰਾਂ ਦੋਸ਼ੀਆਂ ਲਈ 32 ਸਕਿਓਰਟੀ ਗਾਰਡ
ਜੇਲ੍ਹ ਸੂਤਰਾਂ ਨੇ ਦੱਸਿਆ ਕਿ ਚਾਰੋਂ ਦੋਸ਼ੀਆਂ ਨੂੰ ਤਿਹਾੜ ਦੀ ਜੇਲ੍ਹ ਨੰਬਰ – 3 ‘ਚ ਵੱਖ – ਵੱਖ ਸੈਲ ਵਿੱਚ ਰੱਖਿਆ ਗਿਆ ਹੈ। ਹਰ ਦੋਸ਼ੀ ਦੇ ਸੈਲ ਦੇ ਬਾਹਰ ਦੋ ਸਕਿਓਰਟੀ ਗਾਰਡ ਤੈਨਾਤ ਰਹਿੰਦੇ ਹਨ। ਹਰ ਦੋ ਘੰਟੇ ਵਿੱਚ ਇਨ੍ਹਾਂ ਗਾਰਡਾਂ ਨੂੰ ਆਰਾਮ ਦਿੱਤਾ ਜਾਂਦਾ ਹੈ। ਸ਼ਿਫਟ ਬਦਲਣ ‘ਤੇ ਦੂਜੇ ਗਾਰਡ ਤੈਨਾਤ ਕੀਤੇ ਜਾਂਦੇ ਹਨ। ਹਰ ਇੱਕ ਕੈਦੀ ਲਈ 24 ਘੰਟੇ ਲਈ ਅੱਠ – ਅੱਠ ਸਕਿਓਰਟੀ ਗਾਰਡ ਲਗਾਏ ਗਏ ਹਨ। ਯਾਨੀ ਚਾਰ ਕੈਦੀਆਂ ਲਈ ਕੁਲ 32 ਸਕਿਓਰਟੀ ਗਾਰਡ ਹਨ।
ਕਾਂਗਰਸੀ ਲੀਡਰ ਨੂੰ ਗਲੇ ਤੋਂ ਫੜ੍ਹ ਕੇ ਉਤਾਰੂ ਸਿੱਖ ਲੀਡਰ, ਮੱਸੇ ਰੰਘੜ ਵਾਂਗ ਸਿਰ ਵੱਡਣ ਦਾ ਵੀ ਕਰ’ਤਾ ਇਸ਼ਾਰਾ
1 ਫਰਵਰੀ ਨੂੰ ਹੋਣੀ ਹੈ ਫ਼ਾਂਸੀ
ਚਾਰਾਂ ਨੂੰ ਫ਼ਾਂਸੀ ‘ਤੇ ਲਮਕਾਉਣ ਤੇ ਨਵੇਂ ਡੈਥ ਵਾਰੰਟ ਮੁਤਾਬਿਕ ਹੁਣ ਚਾਰੋਂ ਦੋਸ਼ੀਆਂ ਨੂੰ 1 ਫਰਵਰੀ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ। ਜੇਕਰ ਇਸ ਵਿੱਚ ਮੁਕੇਸ਼ ਤੋਂ ਇਲਾਵਾ ਹੋਰ ਤਿੰਨਾਂ ਵਿੱਚੋਂ ਕਿਸੇ ਨੇ ਤਰਸ ਮੰਗ ਪਾ ਦਿੱਤੀ ਤਾਂ ਇਹ ਮਾਮਲਾ ਫਿਰ ਕੁਝ ਦਿਨ ਲਈ ਅੱਗੇ ਵੱਧ ਸਕਦਾ ਹੈ। ਅਜਿਹੇ ਵਿੱਚ ਕਾਨੂੰਨੀ ਜਾਣਕਾਰਾਂ ਦਾ ਕਹਿਣਾ ਹੈ ਕਿ ਫਿਰ ਤੋਂ ਫ਼ਾਂਸੀ ਲਈ ਇੱਕ ਨਵੀਂ ਡੇਟ ਦਿੱਤੀ ਜਾਵੇਗੀ। ਚਾਰ ਦਿਨਾਂ ‘ਚ ਇਨ੍ਹਾਂ ਨੂੰ ਫ਼ਾਂਸੀ ‘ਤੇ ਲਮਕਾਉਣ ਲਈ ਇੱਕ ਹੋਰ ਟਰਾਇਲ ਕੀਤਾ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.