ਭਤੀਜੇ ਨੇ ਭੂਆ ਨਾਲ ਕਰਤਾ ਕਾਂਡ, ਦਾਦੀ ਨੂੰ ਵੀ ਨਹੀਂ ਬਖ਼ਸ਼ਿਆ | ਸ਼ਰਮ ਕਰੋ, ਕਿੱਧਰ ਜਾਣ ਜਨਾਨੀਆਂ
ਮੁਕਤਸਰ : ਲੋਕਾਂ ‘ਚ ਜਮੀਨਾਂ ਜਾਇਦਾਦਾਂ ਨੂੰ ਹਾਸਲ ਕਰਨ ਦਾ ਲਾਲਚ ਇਸ ਹੱਦ ਤੱਕ ਵਧ ਚੁੱਕਿਆ ਹੈ ਕਿ ਆਪਣੇ ਸਕਿਆਂ ਨੂੰ ਮਾਰਨ ‘ਚ ਵੀ ਗੁਰੇਜ ਨਹੀਂ ਕਰਦੇ। ਮਾਮਲਾ ਮੁਕਤਸਰ ਦੇ ਪਿੰਡ ਸੰਮੇਵਾਲੀ ਦਾ ਹੈ ਜਿਸਨੂੰ ਸੁਣ ਕੇ ਤੁਸੀਂ ਵੀ ਸਹਿਮ ਜਾਓਗੇ। ਜਾਣਕਾਰੀ ਮੁਤਾਬਕ ਇੱਕ ਨਾਬਾਲਗ ਲੜਕੇ ਨੇ ਪਿਸਤੌਲ ਨਾਲ ਆਪਣੀ ਭੂਆ ਅਤੇ ਦਾਦੀ ‘ਤੇ ਫਾਇਰ ਕਰ ਦਿੱਤੇ। ਭੂਆ ਦੇ ਸਿਰ ‘ਚ ਤਿੰਨ ਗੋਲੀਆਂ ਮਾਰੀਆਂ ਅਤੇ ਚੌਥੀ ਗੋਲੀ ਉਸਦੇ ਗਲੇ ‘ਚ ਮਾਰੀ। ਜਿਸ ਤੋਂ ਬਾਅਦ ਬਚਾਉਣ ਆਈ ਦਾਦੀ ਦੀਆਂ ਲੱਤਾਂ ‘ਚ ਵੀ ਦੋ ਗੋਲੀਆਂ ਮਾਰੀਆਂ।
ਭਤੀਜੇ ਨੇ ਭੂਆ ਨਾਲ ਕਰਤਾ ਕਾਂਡ, ਦਾਦੀ ਨੂੰ ਵੀ ਨਹੀਂ ਬਖ਼ਸ਼ਿਆ | ਸ਼ਰਮ ਕਰੋ, ਕਿੱਧਰ ਜਾਣ ਜਨਾਨੀਆਂ
ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ‘ਚ ਜ਼ਖਮੀ ਹੋਈ ਸੁਮੀਤ ਕੌਰ ਨੇ ਹਿੰਮਤ ਨਹੀਂ ਹਾਰੀ ਅਤੇ ਉਸੇ ਹਾਲਤ ‘ਚ ਖੁਦ ਗੱਡੀ ਰਾਹੀਂ ਆਪਣੀ ਮਾਂ ਨੂੰ ਲੈ ਕੇ ਲੰਮਾ ਸਫਰ ਤੈਅ ਕਰਕੇ ਹਸਪਤਾਲ ਪਹੁੰਚੀ, ਜਿੱਥੇ ਉਨ੍ਹਾਂ ਦਾ ਇਲਾਜ਼ ਲੱਚ ਰਿਹਾ ਹੈ। ਪੀੜਿਤਾਂ ਦਾ ਇਲਾਜ਼ ਕਰ ਰਹੇ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਦੋਵਾਂ ਦੇ ਸਿਰ ਅਤੇ ਲੱਤਾਂ ‘ਚੋਂ ਗੋਲੀਆਂ ਕੱਢ ਦਿੱਤੀਆ ਨੇ ਜੋ ਹੁਣ ਖਤਰੇ ਤੋਂ ਬਾਹਰ ਹਨ।
ਹੁਣ ਭੂੰਦੜ ਦੀ ਫਿਸਲੀ ਜ਼ੁਬਾਨ, ਸੁਖਬੀਰ ਬਾਰੇ ਬੋਲ ਗਏ ਵੱਡੀ ਗੱਲ, ਸੁਣਕੇ ਸਾਰੇ ਰਹਿ ਗਏ ਹੱਕੇ-ਬੱਕੇ
ਮਾਮਲੇ ‘ਚ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਨੇ ਪੀੜਿਤਾਂ ਦੇ ਬਿਆਨਾਂ ‘ਤੇ ਦੋਸ਼ੀ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੋਵੇਂ ਪੀੜਿਤਾਂ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਜ਼ਮੀਨ ਹੜੱਪਣ ਵਾਸਤੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਘਟਨਾ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਕਿ ਲਾਲਚ ਅੱਗੇ ਰਿਸ਼ਤਿਆਂ ਦੀ ਕੋਈ ਕੀਮਤ ਨਹੀਂ ਰਹੀ। ਫਿਲਹਾਲ ਪੁਲਿਸ ਦੋਸ਼ੀ ਦੀ ਭਾਲ ਕਰ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.