ਗਾਂ ਦੀਆਂ ਨਸਾਂ ਨਾਲ ਕੀਤਾ ਗਿਆ ਬੱਚੀ ਦਾ Liver ਟਰਾਂਸਪਲਾਂਟ, 14 ਘੰਟੇ ਚੱਲੀ ਸਰਜਰੀ
ਚੰਡੀਗੜ੍ਹ : ਗੁਰੂਗ੍ਰਾਮ ਦੇ ਇੱਕ ਹਸਪਤਾਲ ਵਿੱਚ ਦੁਨੀਆ ਦਾ ਅਜਿਹਾ ਪਹਿਲਾ ਲਿਵਰ ਟਰਾਂਸਪਲਾਂਟ ਕੀਤਾ ਗਿਆ ਹੈ। ਜਿਸ ਵਿੱਚ ਗਾਂ ਦੀਆਂ ਨਸਾਂ ਦਾ ਇਸਤੇਮਾਲ ਕੀਤਾ ਗਿਆ। ਇਹ ਲਿਵਰ ਟਰਾਂਸਪਲਾਂਟ ਸਾਊਦੀ ਅਰਬ ਦੀ ਰਹਿਣ ਵਾਲੀ ਇੱਕ ਸਾਲ ਦੀ ਮਾਸੂਮ ਬੱਚੀ ਦਾ ਕੀਤਾ ਗਿਆ ਹੈ। 14 ਘੰਟਿਆਂ ਦੀ ਲੰਮੀ ਸਰਜਰੀ ਤੋਂ ਬਾਅਦ ਬੱਚੀ ਹੁਣ ਪੂਰੀ ਤਰ੍ਹਾਂ ਨਾਲ ਤੰਦਰੁਸਤ ਹੈ ਅਤੇ ਉਸਨੂੰ ਹਸਪਤਾਲ ਤੋਂ ਛੁੱਟੀ ਵੀ ਦੇ ਦਿੱਤੀ ਗਈ ਹੈ।
ਦਰਅਸਲ ਸਾਊਦੀ ਅਰਬ ਦੇ ਰਹਿਣ ਵਾਲੇ ਜੋੜੇ ਦੀ ਇੱਕ ਸਾਲ ਦੀ ਬੱਚੀ ਹੂਰ ਦੇ ਪੀਤੇ ਦੀਆਂ ਨਾੜੀਆਂ ਦੇ ਵਿਕਸਿਤ ਨਾ ਹੋਣ ਦੀ ਵਜ੍ਹਾ ਨਾਲ ਬੱਚੀ ਦੇ ਲਿਵਰ ‘ਚ ਸਮੱਸਿਆ ਹੋ ਗਈ। ਜਿਸ ਤੋਂ ਬਾਅਦ ਸਾਊਦੀ ਦੇ ਡਾਕਟਰਸ ਨੇ ਬੱਚੀ ਦਾ ਇਲਾਜ ਭਾਰਤ ਵਿੱਚ ਕਰਾਉਣ ਦੀ ਸਲਾਹ ਦਿੱਤੀ। ਜਿਸ ਤੋਂ ਬਾਅਦ ਇਸ ਬੱਚੀ ਦੇ ਮਾਤਾ ਪਿਤਾ ਇਸਨੂੰ ਗੁਰੂਗ੍ਰਾਮ ਦੇ ਇੱਕ ਨਿਜੀ ਹਸਪਤਾਲ ਲੈ ਆਏ, ਜਿੱਥੇ ਇਸ ਬੱਚੀ ਦਾ ਲਿਵਰ ਟਰਾਂਸਪਲਾਂਟ ਕੀਤਾ ਗਿਆ ਹੈ।
ਸ੍ਰੀ ਹਰਿਮੰਦਰ ਸਾਹਿਬ ‘ਚ ਅਸ਼ਲੀਲ ਡਾਂਸ | ਕਿੱਥੇ ਗਈ SGPC ? Viral Video of Darbar Sahib Amritsar
ਖੂਨ ਸੰਚਾਰ ਲਈ ਗਾਂ ਦੀਆਂ ਨਸਾਂ ਦਾ ਕੀਤਾ ਇਸਤੇਮਾਲ
ਬੱਚੀ ਦੇ ਨਵੇਂ ਲਿਵਰ ਤੱਕ ਖੂਨ ਦਾ ਸੰਚਾਰ ਕਰਨ ਲਈ ਗਾਂ ਦੀਆਂ ਨਸਾਂ ਦਾ ਇਸਤੇਮਾਲ ਕੀਤਾ ਗਿਆ। ਬੱਚੀ ਦਾ ਲਿਵਰ ਟਰਾਂਸਪਲਾਂਟ ਕਰਨ ਵਾਲੇ ਡਾਕਟਰਾਂ ਦੀ ਮੰਨੀਏ ਤਾਂ ਦਿੱਲੀ ਐਨਸੀਆਰ ਵਿੱਚ ਇਹ ਅਜਿਹਾ ਪਹਿਲਾ ਲਿਵਰ ਟਰਾਂਸਪਲਾਂਟ ਹੈ, ਜੋ ਇੰਨੀ ਘੱਟ ਉਮਰ ਦੀ ਬੱਚੀ ਦਾ ਕੀਤਾ ਗਿਆ ਹੈ। ਇਹ ਸੰਸਾਰ ਦਾ ਅਜਿਹਾ ਪਹਿਲਾ ਲਿਵਰ ਟਰਾਂਸਪਲਾਂਟ ਹੈ ਜਿਸ ਵਿੱਚ ਨਵੇਂ ਲਿਵਰ ਤੱਕ ਖੂਨ ਦਾ ਸੰਚਾਰ ਕਰਨ ਲਈ ਗਾਂ ਦੀਆਂ ਨਸਾਂ ਦਾ ਇਸਤੇਮਾਲ ਕੀਤਾ ਗਿਆ ਹੈ। ਇਨ੍ਹਾਂ ਨਸਾਂ ਨੂੰ ਵਿਦੇਸ਼ੀ ਕੰਟਰੀ ਤੋਂ ਮੰਗਾਇਆ ਗਿਆ ਹੈ।
ਬੱਚੀ ਦੇ ਪਰਿਵਾਰ ਨੇ ਕੀਤਾ ਡਾਕਟਰਾਂ ਦਾ ਧੰਨਵਾਦ
ਬੱਚੀ ਦਾ ਲਿਵਰ ਟਰਾਂਸਪਲਾਂਟ ਸਫ਼ਲ ਰਿਹਾ ਇਸ ਲਈ ਟਰਾਂਸਪਲਾਂਟ ਦੇ ਸਿਰਫ ਦੋ ਹਫ਼ਤੇ ਬਾਅਦ ਹੀ ਬੱਚੀ ਨੂੰ ਹਸਪਤਾਲ ਤੋਂ ਡਿਸਚਾਰਜ ਕੀਤਾ ਜਾ ਰਿਹਾ ਹੈ। ਬੱਚੀ ਦੇ ਪਿਤਾ ਅਹਿਮਦ ਨੇ ਭਾਰਤ ਦਾ ਅਤੇ ਹਸਪਤਾਲ ਦੇ ਡਾਕਟਰਾਂ ਦਾ ਧੰਨਵਾਦ ਕਰ ਕਿਹਾ ਕਿ ਉਨ੍ਹਾਂ ਦੀ ਧੀ ਦਾ ਇੱਥੇ ਸਫ਼ਲ ਇਲਾਜ਼ ਕੀਤਾ ਗਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.