ਪਾਕਿ ‘ਚ ਸਿੱਖਾਂ ਦਾ ਕਤਲ ਕਰਨ ਤੋਂ ਬਾਅਦ ਇਸ ਤਰ੍ਹਾਂ ਉਜਾੜੇ ਜਾਂਦੇ ਨੇ ਉਨ੍ਹਾਂ ਦੇ ਪਰਿਵਾਰ
ਪਾਕਿਸਤਾਨ : ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ‘ਚ ਬੀਤੇ ਦਿਨੀਂ ਕੁਝ ਅਣਪਛਾਤੇ ਵਿਅਕਤੀਆਂ ਨੇ ਸਿੱਖ ਨਿਊਜ਼ ਐਂਕਰ ਹਰਮੀਤ ਸਿੰਘ ਦੇ ਭਰਾ ਪਰਵਿੰਦਰ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਭਰਾ ਦੇ ਹੋਏ ਕਤਲ ਦੇ ਮਾਮਲੇ ‘ਚ ਸਿੱਖ ਐਂਕਰ ਹਰਮੀਤ ਸਿੰਘ ਇੱਕ ਵਾਰ ਫਿਰ ਕੈਮਰੇ ਸਾਹਮਣੇ ਆਇਆ ਅਤੇ ਉਸਨੇ ਪਾਕਿ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ‘ਤੇ ਗੰਭੀਰ ਇਲਜ਼ਾਮ ਲਾਏ ਅਤੇ ਪਾਕਿ ‘ਚ ਇਸ ਤੋਂ ਪਹਿਲਾਂ ਹੋਏ ਸਿੱਖਾਂ ਦੇ ਕਤਲਾਂ ਬਾਰੇ ਵੀ ਕਈ ਵੱਡੇ ਖੁਲਾਸੇ ਕੀਤੇ।
ਸਿੱਖ ਐਂਕਰ ਦਾ ਵੱਡਾ ਬਿਆਨ, ਪਾਕਿ ਸਰਕਾਰ ‘ਤੇ ਲਾਏ ਇਲਜ਼ਾਮ, ਪਹਿਲਾਂ ਹੋਏ ਸਿੱਖ ਕਤਲਾਂ ‘ਚ ਕੀਤੇ ਵੱਡੇ ਖੁਲਾਸੇ
ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਸਿੱਖ ਪੱਤਰਕਾਰ ਹਰਮੀਤ ਸਿੰਘ ਦੇ ਭਰਾ ਪਰਵਿੰਦਰ 5 ਜਨਵਰੀ ਨੂੰ ਖ਼ੈਬਰ ਪਖ਼ਤੂਨਖਵਾ ਇਲਾਕੇ ਦੇ ਸ਼ਾਂਗਲਾ ਤੋਂ ਆ ਰਹੇ ਸਨ। ਜਿੱਥੇ ਪਰਵਿੰਦਰ ਨੂੰ ਗੋਲੀ ਮਾਰੀ ਗਈ ਅਤੇ ਪੇਸ਼ਾਵਰ ਦੇ ਚਮਕਾਨੀ ਇਲਾਕੇ ‘ਚ ਜੀਟੀ ਰੋਡ ‘ਤੇ ਲਾਸ਼ ਨੂੰ ਸੁੱਟ ਦਿੱਤਾ ਗਿਆ ਸੀ। ਇਸ ਕਤਲ ਕੇਸ ਵਿੱਚ ਪੇਸ਼ਾਵਰ ਪੁਲਿਸ ਮੌਜੂਦ ਜਾਣਕਾਰੀ, ਮੋਬਾਈਲ ਫ਼ੋਨ ਦਾ ਡਾਟਾ ਅਤੇ ਸੀਸੀਟੀਵੀ ਫੁਟੇਜ ਦੀ ਪੜਤਾਲ ਕਰਕੇ ਕਾਤਲਾਂ ਨੂੰ ਫੜਨ ਲਈ ਜਾਂਚ ਕਰ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.