NewsD5 special

ਅਹਿਮ ਬਿੱਲਾਂ ‘ਤੇ ਐਨ ਡੀ ਏ ‘ਚ ਚਰਚਾ ਨਾ ਕਰਨ ਤੋਂ ਔਖਾ ਹੋਇਆ ਅਕਾਲੀ ਦਲ

ਨਵੀਂ ਦਿੱਲੀ, 25 ਦਸੰਬਰ : ਨੈਸ਼ਨਲ ਡੈਮੋਕਰੈਟਿਕ ਅਲਾਇੰਸ (ਐਨ ਡੀ ਏ) ਵਿਚ ਭਾਈਵਾਲ ਕਈ ਪਾਰਟੀਆਂ ਹੁਣ ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਨਾਰਾਜ਼ ਚਲ ਰਹੀਆਂ ਹਨ ਕਿਉਂਕਿ ਭਾਜਪਾ ਨੇ ਅਹਿਮ ਬਿੱਲਾਂ ‘ਤੇ ਐਨ ਡੀ ਏ ਦੀ ਮੀਟਿੰਗ ਵਿਚ ਚਰਚਾ ਕਰਨ ਦੀ ਜ਼ਰੂਰਤ ਨਹੀਂ ਸਮਝੀ। ਇਹ ਪ੍ਰਗਟਾਵਾ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਮੈਂਬਰ ਪਾਰਲੀਮੈਂਟ ਨਰੇਸ਼ ਗੁਜਰਾਲ ਨੇ ਕੀਤਾ ਹੈ।

ਇਕ ਨਿੱਜੀ ਚੈਨਲ ਨਾਲ ਇੰਟਰਵਿਊ ਦੌਰਾਨ ਉਹਨਾਂ ਦੱਸਿਆ ਕਿ ਅਕਾਲੀ ਦਲ ਭਾਵੇਂ ਕੇਂਦਰ ਵਿਚ ਭਾਜਪਾ ਦੀ ਹਮਾਇਤ ਕਰ ਰਿਹਾ ਹੈ ਤੇ ਮੰਤਰੀ ਮੰਡਲ ਵਿਚ ਇਸਦਾ ਇਕ ਮੰਤਰੀ ਵੀ ਹਨ, ਪਰ ਇਹ ਆਪਣੀ ਹਮਾਇਤ  ਬਾਰੇ ਮੁੜ ਵਿਚਾਰ ਕਰ ਸਕਦਾ ਹੈ ਜੇਕਰ ਭਾਜਪਾ ਨੇ ਆਪਣਾ ਰਵੱਈਆ ਨਾ ਬਦਲਿਆ। ਇਸ ਆਗੂ ਨੇ ਭਾਜਪਾ ਨੇਤਾਵਾਂ ਨੂੰ ਆਖਿਆ ਕਿ ਉਹ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੋਂ ਸਬਕ ਸਿੱਖਣ ਤੇ ਭਾਈਚਾਰਾਂ ਦੀ ਇੱਜ਼ਤ ਕਰਨੀ ਸਿੱਖਣ।

Bhagwant Maan ਤੇ ਸ਼ਰਾਬ ਬਾਰੇ, ਆਹ ਕੀ ਬੋਲ ਗਏ Bikram Majithia, ਹੱਸ-ਹੱਸ ਦੂਹਰੇ ਹੋਏ ਪੱਤਰਕਾਰ

ਗੁਜਰਾਲ ਨੇ ਆਖਿਆ ਕਿ ਅਕਾਲੀ ਦਲ ਐਨ ਆਰ ਸੀ ਦੇ ਖਿਲਾਫ ਹੈ ਤੇ ਚਾਹੁੰਦਾ ਹੈ ਕਿ  ਹਾਲ ਹੀ ਵਿਚ ਪਾਸ ਹੋਏ ਨਾਗਰਿਕਤਾ ਸੋਧ ਬਿੱਲ ਵਿਚ ਮੁਸਲਮਾਨ ਵੀ ਸ਼ਾਮਲ ਕੀਤੇ ਜਾਣ। ਪਰ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਭਾਜਪਾ ਨੇ ਇਹਨਾਂ ਬਿੱਲਾਂ ਬਾਰੇ ਐਨ ਡੀ ਏ ਵਿਚ ਚਰਚਾ ਕਰਨ ਦੀ ਜ਼ਰੂਰਤ ਨਹੀਂ ਸਮਝਦੀ। ਇਹ ਬਹੁਤ ਮੰਦਭਾਗੀ ਗੱਲ ਹੈ ਕਿ ਚਰਚਾ ਹੀ ਨਹੀਂ ਹੋ ਰਹੀ। ਇਸ ਕਾਰਨ ਐਨ ਡੀ ਏ ਦੇ ਹੋਰ ਭਾਈਵਾਲ ਵੀ ਔਖੇ ਹਨ।

ਸਰਕਾਰ ਤੋਂ  ਹਮਾਇਤ ਵਾਪਸ ਲੈਣ ‘ਤੇ ਵਿਚਾਰ ਕਰਨ ਬਾਰੇ ਗੁਜਰਾਲ ਦਾ ਕਹਿਣਾ ਸੀ ਕਿ ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਸਰਕਾਰ ਕਿਹੋ ਜਿਹੇ ਸਟੈਂਡ ਲੈਂਦੀਹੈ। ਉਹਨਾਂ ਕਿਹਾ ਕਿ ਬਹੁਤ ਸਾਰੇ ਸਹਿਯੋਗੀ ਦਲ ਨਾਖੁਸ਼ ਹਨ। ਹਰ ਕੋਈ ਇਸ ਗੱਲ ਤੋਂ ਔਖਾ ਹੈ ਕਿ  ਐਨ ਡੀ ਏ ਦੀ ਕੋਈ ਵੀ ਮੀਟਿੰਗ ਨਹੀਂ ਸੱਦੀ ਜਾ ਰਹੀ ਜਦਕਿ ਪਾਸ ਹੋਏ ਐਕਟਾਂ ਵਿਚ ਸੋਧ ਦੀ ਜ਼ਰੂਰਤ ਹੈ।

Media ਨਾਲ Bhagwant Maan ਦੀ ਲੜਾਈ ‘ਤੇ Simarjit Bains ਦਾ ਵੱਡਾ ਬਿਆਨ

ਦਿਲਚਸਪੀ ਵਾਲੀ ਗੱਲ ਹੈ ਕਿ ਅਕਾਲੀ ਦਲ ਦੀਆਂ ਇਹ ਟਿੱਪਣੀਆਂ ਉਦੋਂ ਆਈਆਂ ਹਨ ਜਦੋਂ ਸ਼ਿਵ ਸੈਨਾ ਨੇ ਭਾਜਪਾ ਨਾਲ ਪੁਰਾਣੀ ਸਾਂਝ ਤੋੜ ਲਈ ਹੈ ਅਤੇ ਜਨਤਾ ਦਲ ਯੂ ਦੀ ਲੀਡਰਸ਼ਿਪ ਵੀ ਭਾਜਪਾ ਤੋਂ ਔਖੀ ਹੈ। ਅਜਿਹੇ ਵਿਚ ਅਕਾਲੀਆਂ ਦਾ ਔਖਾ ਹੋਣਾ ਭਾਜਪਾ ਨੂੰ ਮਹਿੰਗਾ ਵੀ ਪੈ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button