NewsBreaking NewsD5 specialPoliticsPunjab

ਕੈਪਟਨ ਲਈ ਵਧੀਆਂ ਮੁਸ਼ਕਿਲਾਂ! ਹੁਣ ਵਿਧਾਇਕ ‘ਤੇ ਮੰਤਰੀ ਆਪਸ ‘ਚ ਭਿੜੇ! ਮੰਤਰੀ ਨੇ ਲਿਆ ਸਟੈਂਡ, ਵਿਧਾਇਕ ਰੁੱਸਿਆ

ਚੰਡੀਗੜ੍ਹ : ਕਾਂਗਰਸੀ ਬਾਗ਼ੀ ਵਿਧਾਇਕਾਂ ਦੇ ਸੁਰ ਹਾਲੇ ਨਹੀਂ ਰੁਕੇ। ਹੁਣ ਚਰਚਾ ਹੈ ਕਿ ਅਫਸਰਾਂ ਨਾਲ ਖਿੱਚੋਤਾਣ ਤੋਂ ਬਾਅਦ ਐੱਮਐਲਏ ਨਿਰਮਲ ਸਿੰਘ ਸ਼ੁਤਰਾਣਾ ਮਾਲ ਵਿਭਾਗ ਦੇ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨਾਲ ਖਫਾ ਹਨ। ਕਾਰਨ ਹੈ ਕਿ ਨਿਰਮਲ ਸਿੰਘ ਸ਼ੁਤਰਾਣਾ ਨੇ ਇਕ ਤਹਿਸੀਲਦਾਰ ਵਿਰੁੱਧ ਕਾਂਗੜ ਨੂੰ ਰਿਸ਼ਵਤਖੋਰੀ ਦੇ ਇਲਜ਼ਾਮਾਂ ਤਹਿਤ ਸ਼ਿਕਾਇਤ ਕੀਤੀ ਸੀ ਅਤੇ ਉਹਨਾਂ ਤੇ ਤੁਰੰਤ ਕਾਰਵਾਈ ਕਾਰਨ ਦੀ ਮੰਗ ਵੀ ਕੀਤੀ ਸੀ।

ਕੈਪਟਨ ਲਈ ਵਧੀਆਂ ਮੁਸ਼ਕਿਲਾਂ! ਹੁਣ ਵਿਧਾਇਕ ‘ਤੇ ਮੰਤਰੀ ਆਪਸ ‘ਚ ਭਿੜੇ! ਮੰਤਰੀ ਨੇ ਲਿਆ ਸਟੈਂਡ, ਵਿਧਾਇਕ ਰੁੱਸਿਆ

ਪਰ ਮੰਤਰੀ ਸਾਹਿਬ ਪਹਿਲਾਂ ਇਨਕੁਆਰੀ ਕਰ ਕੇ ਫਿਰ ਕਾਰਵਾਈ ਕਾਰਨ ਦੇ ਹੱਕ ‘ਚ ਸੀ। ਜਿਸ ਕਾਰਨ ਉਹ ਮੰਤਰੀ ਕਾਫ਼ੀ ਨਾਰਾਜ਼ ਦੱਸੇ ਜਾ ਰਹੇ ਹਨ। ਐੱਮਐੱਲਏ ਦੀ ਨਾਰਾਜ਼ਗੀ ਤੋਂ ਬਾਅਦ ਮੰਤਰੀ ਕਾਂਗੜ ਨੇ ਆਪਣੀ ਸਫਾਈ ਪੇਸ਼ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਵੀ ਅਧਿਕਾਰੀ ਤੇ ਇਨਕੁਆਰੀ ਤੋਂ ਬਿਨ੍ਹਾਂ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਹ ਸਹੀ ਨਹੀ ਹੋਵੇਗਾ।

ਹਰਸਿਮਰਤ ਦਾ ਸਰਕਾਰੀ ਸਕੂਲ `ਤੇ ਛਾਪਾ, ਹਾਲਾਤ ਦੇਖ ਕੇ ਕਰ`ਤਾ ਵੱਡਾ ਐਲਾਨ, ਸਟਾਫ ਤੇ ਵਿਦਿਆਰਥੀ ਹੋਏ ਬਾਗੋ-ਬਾਗ

ਇਸ ਲਈ ਉਨ੍ਹਾਂ ਤਹਿਸੀਲਦਾਰ ਖਿਲਾਫ ਡੀਸੀ ਨੂੰ ਜਾਂਚ ਦੇ ਹੁਕਮ ਦਿੱਤੇ ਨੇ ਅਤੇ ਜਾਂਚ ਤੋਂ ਬਾਅਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਦੱਸ ਦੇਈਏ ਕਿ ਪਿਛਲੇ ਕਈ ਦਿਨਾਂ ਤੋਂ ਕਾਂਗਰਸ ਦੇ ਐੱਮਐੱਲਏ ਦੇ ਬਾਗੀ ਸੁਰ ਦੇਖਣ ਨੂੰ ਮਿਲ ਰਹੇ ਹਨ ਅਤੇ ਵਿਧਾਇਕਾਂ ਨੂੰ ਖੁਸ਼ ਕਰਨ ਦੇ ਲਈ ਸਰਕਾਰ ਵੱਲੋਂ ਕਈ ਅਫ਼ਸਰਾਂ ਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ ਅਤੇ ਇਸੇ ਹੀ ਲੜੀ ‘ਚ ਵਿਧਾਇਕ ਸ਼ੁਤਰਾਣਾ ਵੱਲੋਂ ਤਹਿਸੀਲਦਾਰ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button